ਜੈਪੁਰ, 11 ਦਸੰਬਰ
ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੇ ਕਾਫ਼ਲੇ ਦੀ ਇੱਕ ਕਾਰ ਬੁੱਧਵਾਰ ਨੂੰ ਪਲਟ ਗਈ, ਜਿਸ ਕਾਰਨ ਪੰਜ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ।
ਇਹ ਹਾਦਸਾ ਜੈਪੁਰ ਦੇ ਜਗਤਪੁਰਾ 'ਚ ਅਕਸ਼ੈ ਪੱਤਰ ਚੌਰਾਹੇ 'ਤੇ ਵਾਪਰਿਆ।
ਸੂਤਰਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਸੀਐੱਮ ਸ਼ਰਮਾ ਆਪਣੀ ਕਾਰ ਤੋਂ ਹੇਠਾਂ ਉਤਰੇ ਅਤੇ ਜ਼ਖਮੀ ਪੁਲਸ ਕਰਮਚਾਰੀਆਂ ਨੂੰ ਮਹਾਤਮਾ ਗਾਂਧੀ ਹਸਪਤਾਲ ਲੈ ਗਏ, ਜਿੱਥੋਂ ਉਨ੍ਹਾਂ ਨੂੰ ਜੀਵਨ ਰੇਖਾ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਅਧਿਕਾਰਤ ਜਾਣਕਾਰੀ ਮੁਤਾਬਕ ਇਹ ਕਾਫਲਾ ਦੁਪਹਿਰ 3 ਵਜੇ ਮੁੱਖ ਮੰਤਰੀ ਨਿਵਾਸ ਤੋਂ ਰਵਾਨਾ ਹੋਇਆ।
ਮੁੱਖ ਮੰਤਰੀ ਲਘੂ ਉਦਯੋਗ ਭਾਰਤੀ ਵੱਲੋਂ ਕਰਵਾਏ ਜਾ ਰਹੇ ਸੋਹਣ ਸਿੰਘ ਸਮ੍ਰਿਤੀ ਹੁਨਰ ਵਿਕਾਸ ਕੇਂਦਰ ਦੇ ਉਦਘਾਟਨੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਹੇ ਸਨ।
ਜਗਤਪੁਰਾ ਚੌਕ ਨੂੰ ਪਾਰ ਕਰਦੇ ਸਮੇਂ ਜਗਤਪੁਰਾ ਚੌਰਾਹੇ ’ਤੇ ਹਾਦਸਾ ਵਾਪਰ ਗਿਆ।