ਬਰਨਾਲਾ, 11 ਦਸੰਬਰ (ਧਰਮਪਾਲ ਸਿੰਘ)-
ਬਠਿੰਡਾ- ਚੰਡੀਗੜ੍ਹ ਕੌਮੀ ਮਾਰਗ ਤੇ ਲੰਘੀ ਦੇਰ ਰਾਤ ਧਨੌਲਾ ਵਿਖੇ ਪੁਲ ਚੜਨ ਲੱਗੇ ਗੱਡੀ ਰੇਲਿੰਗ ਨਾਲ ਟਕਰਾਉਣ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ਬਰਨਾਲਾ ਵਿਖੇ ਜਾਣਕਾਰੀ ਦਿੰਦਿਆ ਥਾਣਾ ਧਨੌਲਾ ਦੇ ਹੌਲਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਜੋਧ ਸਿੰਘ (25) ਪੁੱਤਰ ਸੁਖਪਾਲ ਸਿੰਘ ਵਾਸੀ ਬਰਨਾਲਾ ਆਪਣੇ ਦੋਸਤ ਦਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਦੋਵੇਂ ਜਾਣੇ ਦੀਪਕ ਢਾਬੇ ਤੋਂ ਰੋਟੀ ਖਾ ਕੇ ਗੱਡੀ ਤੇ ਵਾਪਸ ਬਰਨਾਲਾ ਆਪਣੇ ਘਰ ਜਾ ਰਹੇ ਸੀ, ਜਦੋਂ ਮਾਨਾ ਪਿੰਡੀ ਧਨੌਲਾ ਨਜ਼ਦੀਕ ਪੁੱਲ ਚੜਨ ਲੱਗੇ ਤਾਂ ਬਰਨਾਲਾ ਨੂੰ ਜਾ ਰਹੀ ਬਲੀਨੋ ਗੱਡੀ ਦੀ ਫੇਟ ਵੱਜਣ ਕਾਰਨ ਉਨ੍ਹਾਂ ਦੀ ਗੱਡੀ ਪੁਲ ਦੇ ਰੇਲਿੰਗ ਨਾਲ ਟਕਰਾ ਗਈ, ਹਾਦਸਾ ਇੰਨਾ ਭਿਆਨਕ ਸੀ ਕਿ ਰੇਲਿੰਗ ਤੇ ਲੱਗੀ ਲੋਹੇ ਦੀ ਐਂਗਲ ਕਾਰ ਦੇ ਮੂਹਰਲੇ ਸ਼ੀਸ਼ੇ ਵਿੱਚ ਦੀ ਪਾਰ ਹੁੰਦੇ ਹੋਏ ਪਿਛਲੇ ਸ਼ੀਸ਼ੇ ਵਿੱਚ ਦੀ ਨਿੱਕਲ ਗਈ, ਜਿਸ ਨਾਲ ਸਾਈਡ ਤੇ ਬੈਠੇ ਮੁੰਡੇ ਜੋਧ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਜੋਧ ਸਿੰਘ ਦੋ ਭੈਣਾਂ ਦਾ ਇਕੱਲਾ ਭਰਾ ਸੀ। ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਦੇ ਬਿਆਨਾਂ ਤੇ ਬਲੀਨੋ ਕਾਰ ਚਾਲਕ ਬਲਵਿੰਦਰ ਸਿੰਘ ਵਾਸੀ ਬਰਨਾਲਾ ਖਿਲ਼ਾਫ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਿ੍ਰਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਦੱਸਣਯੋਗ ਹੈ ਮਿ੍ਰਤਕ ਜੋਧ ਸਿੰਘ ਦੀ ਮੌਤ ਦੀ ਖਬਰ ਸੁਣਦਿਆਂ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੀ।