ਸ੍ਰੀ ਫ਼ਤਹਿਗੜ੍ਹ ਸਾਹਿਬ/12 ਦਸੰਬਰ:
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਲੋਕ ਰੰਗ ਕੈਲੀਫੋਰਨੀਆ ਯੂਐਸਏ ਤੇ ਸਤਿਕਾਰ ਰੰਗ ਮੰਚ ਮੋਹਾਲੀ ਵੱਲੋਂ ਪੰਜਾਬੀ ਨਾਟਕ ਜ਼ਫਰਨਾਮਾ ਦਾ ਫ਼ਤਿਹ ਅਯੋਜਨ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਦੇ ਆਡੀਟੋਰੀਅਮ ਵਿੱਚ ਮਿਤੀ 20 ਦਸੰਬਰ 2024 ਨੂੰ ਸ਼ਾਮ 5,30 ਵਜੇ ਤੋਂ ਦਿਖਾਇਆ ਜਾਵੇਗਾ। ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਬੰਧਕੀ ਬਲਾਕ ਵਿਖੇ ਇਸ ਨਾਟਕ ਦਾ ਪੋਸਟਰ ਰਿਲੀਜ਼ ਕਰਨ ਸਮੇਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਹਲਕਾ ਇੰਚਾਰਜ ਸ੍ਰੀ ਫ਼ਤਹਿਗੜ੍ਹ ਸਾਹਿਬ ਜਗਦੀਪ ਸਿੰਘ ਚੀਮਾ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ,ਸੁਰਿੰਦਰ ਸਿੰਘ ਧਨੌਲਾ ਡਟਰੈਕਟਰ ਪੰਜਾਬ ਲੋਕ ਰੰਗ, ਗੁਰਬਿੰਦਰ ਸਿੰਘ ਸੋਹੀ, ਜਸਵੀਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਸੈਣੀ, ਅਮਰਪ੍ਰੀਤ ਸਿੰਘ ਪੰਜਕੋਹਾ, ਤਰਲੋਚਨ ਸਿੰਘ ਲਾਲੀ, ਜੋਗਾ ਸਿੰਘ ਸੁਪਰਵਾਈਜਰ, ਸਵਰਨ ਸਿੰਘ ਗੁਪਾਲੋ, ਅਤੇ ਹੋਰ ਹਾਜ਼ਰ ਸਨ l