Thursday, January 16, 2025  

ਰਾਜਨੀਤੀ

ਦਿੱਲੀ ਦੇ ਗਾਂਧੀ ਨਗਰ ਵਿਧਾਨ ਸਭਾ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਰੋਡ ਸ਼ੋਅ, ਵੱਡੀ ਗਿਣਤੀ 'ਚ ਲੋਕਾਂ ਨੇ ਕੀਤੀ ਸ਼ਮੂਲੀਅਤ

January 16, 2025

ਚੰਡੀਗੜ੍ਹ, 16 ਜਨਵਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਦਿੱਲੀ ਦੇ ਗਾਂਧੀ ਨਗਰ ਵਿਧਾਨ ਸਭਾ ਵਿੱਚ ਇੱਕ ਵੱਡਾ ਰੋਡ ਸ਼ੋਅ ਕੀਤਾ। ਮੁੱਖ ਮੰਤਰੀ ਮਾਨ ਇੱਥੇ ਗਾਂਧੀ ਨਗਰ ਤੋਂ ‘ਆਪ’ ਉਮੀਦਵਾਰ ਨਵੀਨ ਚੌਧਰੀ ਦੀਪੂ ਦੀ ਨਾਮਜ਼ਦਗੀ ਮੌਕੇ ਪੁੱਜੇ ਸਨ।

ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ‘ਆਪ’ ਵਰਕਰਾਂ ਅਤੇ ਸਥਾਨਕ ਲੋਕਾਂ ਨੇ ਸ਼ਮੂਲੀਅਤ ਕੀਤੀ।  ਲੋਕਾਂ ਨੇ ਨਾਅਰੇਬਾਜ਼ੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਉਮੀਦਵਾਰ ਦਾ ਸਵਾਗਤ ਕੀਤਾ। ਮਾਨ ਨੇ ਪਾਰਟੀ ਦੀ ਵੱਡੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਅੱਜ ਲੋਕਾਂ ਦੀ ਭਿੜ ਨੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਦੇ ਲੋਕ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਹਨ।

ਮਾਨ ਨੇ ਲੋਕਾਂ ਨੂੰ ਕਿਹਾ ਕਿ 5 ਤਰੀਕ ਨੂੰ ਤੁਸੀਂ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਕਿਸਮਤ ਦਾ ਫ਼ੈਸਲਾ ਕਰਨਾ ਹੈ। ਇਸ ਲਈ ਅਜਿਹੇ ਵਿਅਕਤੀ ਨੂੰ ਚੁਣੋ ਜੋ ਕੰਮ ਕਰਨਾ ਜਾਣਦਾ ਹੋਵੇ ਅਤੇ ਨਫ਼ਰਤ ਦੀ ਰਾਜਨੀਤੀ ਨਾ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਦੁਰਵਿਵਹਾਰ ਕਰਨ ਵਾਲਿਆਂ ਦੇ ਹੱਥਾਂ 'ਚ ਤੁਹਾਨੂੰ ਆਪਣੇ ਭਵਿੱਖ ਦੀ ਜ਼ਿੰਮੇਵਾਰੀ ਨਹੀਂ ਦੇਣੀ ਹੈ।  ਨਫਰਤ ਦੀ ਰਾਜਨੀਤੀ ਕਰਨ ਵਾਲੇ ਤੁਹਾਡਾ ਕਦੇ ਭਲਾ ਨਹੀਂ ਕਰ ਸਕਦੇ।

 

ਅਰਵਿੰਦ ਕੇਜਰੀਵਾਲ ਨੇ ਰਾਮ-ਲੀਲ੍ਹਾ ਮੈਦਾਨ ਤੋਂ ਜੋ ਕਾਫ਼ਲਾ ਸ਼ੁਰੂ ਕੀਤਾ ਸੀ, ਉਹ ਵਧਦੇ ਵਧਦੇ ਹੁਣ ਕਈ ਥਾਵਾਂ 'ਤੇ ਫੈਲ ਚੁੱਕਾ ਹੈ।  ਪੰਜਾਬ ਵਿੱਚ ਸਾਡੀ ਸਰਕਾਰ ਬਣੀ। ਚੰਡੀਗੜ੍ਹ ਵਿੱਚ ਸਾਡਾ ਮੇਅਰ ਹੈ। ਜਲੰਧਰ ਅਤੇ ਪਟਿਆਲਾ ਵਿੱਚ ਵੀ ਸਾਡੇ ਮੇਅਰ ਹਨ। ਦਿੱਲੀ ਦੇ ਐਮ.ਸੀ.ਡੀ. ਵਿੱਚ ਆਮ ਆਦਮੀ ਪਾਰਟੀ ਹੈ। ਸਾਡੇ ਕੋਲ ਗੁਜਰਾਤ ਵਿੱਚ ਪੰਜ ਵਿਧਾਇਕ, ਗੋਆ ਵਿੱਚ ਦੋ ਵਿਧਾਇਕ, ਪੰਜਾਬ ਦੇ ਤਿੰਨ ਲੋਕ ਸਭਾ ਮੈਂਬਰ ਅਤੇ 7 ਰਾਜ ਸਭਾ ਮੈਂਬਰ ਅਤੇ ਦਿੱਲੀ ਤੋਂ ਵੀ ਤਿੰਨ ਰਾਜ ਸਭਾ ਮੈਂਬਰ ਹਨ।  ਸਿਰਫ਼ 10 ਸਾਲਾਂ ਵਿੱਚ ਹੀ ਆਮ ਆਦਮੀ ਪਾਰਟੀ ਕੌਮੀ ਪਾਰਟੀ ਬਣ ਗਈ।  ਇਹ ਵੱਡੀ ਗੱਲ ਹੈ।

ਮਾਨ ਨੇ ਕਿਹਾ ਕਿ ਦਿੱਲੀ ਵਿੱਚ ਜੋ ਵੀ ਕੰਮ ਹੋਇਆ ਹੈ, ਭਾਵੇਂ ਉਹ ਮੁਹੱਲਾ ਕਲੀਨਿਕ ਹੋਵੇ ਜਾਂ ਸਰਕਾਰੀ ਹਸਪਤਾਲ ਹੋਵੇ, ਸਰਕਾਰੀ ਸਕੂਲਾਂ ਦੀ ਕਾਇਆ ਕਲਪ ਹੋਵੇ। ਮੁਫ਼ਤ ਬਿਜਲੀ ਅਤੇ ਮੁਫ਼ਤ ਪਾਣੀ ਦੇਣ ਦਾ ਕੰਮ ਹੋਵੇ ਅਤੇ ਔਰਤਾਂ ਲਈ ਬੱਸ ਸਫ਼ਰ ਮੁਫ਼ਤ ਕਰਨ ਦਾ ਕੰਮ ਹੋਵੇ, ਇਹ ਸਾਰੇ ਕੰਮ ਅਸੀਂ ਪੰਜਾਬ ਵਿੱਚ ਵੀ ਲਾਗੂ ਕੀਤੇ ਹਨ।  ਪੰਜਾਬ ਵਿੱਚ ਸਰਕਾਰ ਬਣੀ ਨੂੰ ਕਰੀਬ ਤਿੰਨ ਸਾਲ ਹੋ ਗਏ ਹਨ।  ਹੁਣ ਤੱਕ ਅਸੀਂ ਪੰਜਾਬ ਵਿੱਚ 850 ਮੁਹੱਲਾ ਕਲੀਨਿਕ ਸਥਾਪਤ ਕਰ ਚੁੱਕੇ ਹਾਂ।  ਸਰਕਾਰੀ ਹਸਪਤਾਲਾਂ ਵਿੱਚ ਇਲਾਜ ਮੁਫ਼ਤ ਹੈ ਅਤੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ।

ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਗ਼ਰੀਬ ਅਤੇ ਅਮੀਰ ਦੇ ਬੱਚੇ ਇੱਕੋ ਬੈਂਚ 'ਤੇ ਪੜ੍ਹਦੇ ਹਨ, ਪੰਜਾਬ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ।  ਸਾਡੇ ਬੱਚੇ ਪੜ੍ਹ ਕੇ IIT ਅਤੇ NEET ਪਾਸ ਕਰ ਰਹੇ ਹਨ।  ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਪਿਛਲੇ ਸਾਲ ਸਰਕਾਰੀ ਸਕੂਲਾਂ ਦੇ 158 ਬੱਚਿਆਂ ਨੇ ਜੇਈਈ-ਮੇਨ ਅਤੇ ਆਈਆਈਟੀ ਦੀ ਪ੍ਰੀਖਿਆ ਪਾਸ ਕੀਤੀ ਹੈ।

ਪਿਛਲੇ ਤਿੰਨ ਸਾਲਾਂ ਵਿੱਚ ਅਸੀਂ ਪੰਜਾਬ ਵਿੱਚ 50,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ।  ਪੰਜਾਬ ਦੇ ਹਰ ਪਿੰਡ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ, ਉਹ ਵੀ ਬਿਨਾਂ ਕਿਸੇ ਰਿਸ਼ਵਤ ਦੇ।

 

 

ਮਾਨ ਨੇ ‘ਆਪ’ ਉਮੀਦਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਪ ਦੇ ਉਮੀਦਵਾਰ ਨਵੀਨ ਚੌਧਰੀ ਦੀਪੂ ਇਸ ਇਲਾਕੇ ਲਈ ਕੁਝ ਕਰਨਾ ਚਾਹੁੰਦੇ ਹਨ। ਤੁਹਾਡੀ ਸਮੱਸਿਆਵਾਂ ਨੂੰ ਸਮਝਦੇ ਹਨ। ਉਹ ਖੁਦ ਇੱਕ ਸਾਧਾਰਨ ਪਰਿਵਾਰ ਵਿੱਚੋਂ ਉੱਠ ਕੇ ਇੱਥੇ ਪੁੱਜਿਆ ਹੈ।  ਇਸ ਲਈ, ਉਨ੍ਹਾਂ ਨੂੰ ਜਿਤਾਓ, ਜਿੱਤਣ ਤੋਂ ਬਾਅਦ ਉਹ ਤੁਹਾਡੇ ਵਿਚਕਾਰ ਰਹਿਣਗੇ ਅਤੇ ਤੁਹਾਡੇ ਲਈ ਕੰਮ ਕਰਨਗੇ।

ਉਨ੍ਹਾਂ ਕਿਹਾ ਕਿ ਸਾਡਾ ਚੋਣ ਨਿਸ਼ਾਨ ਝਾੜੂ ਹੈ ਅਤੇ ਝਾੜੂ ਦਾ ਕੰਮ ਸਫ਼ਾਈ ਕਰਨਾ ਹੈ।  ਅਸੀਂ ਆਪਣੇ ਝਾੜੂ ਨਾਲ ਪੰਜਾਬ ਅਤੇ ਦਿੱਲੀ ਦਾ ਚਿੱਕੜ ਸਾਫ਼ ਕਰ ਦਿੱਤਾ ਹੈ, ਇਸ ਲਈ ਦੋਵਾਂ ਥਾਵਾਂ 'ਤੇ ਕਮਲ ਨਹੀਂ ਖਿੜ ਰਿਹਾ।  ਭਾਜਪਾ ਦੇ ਪੰਜਾਬ ਅਤੇ ਦਿੱਲੀ ਦੋਵਾਂ 'ਚ ਸਿੰਗਲ ਡਿਜਿਟ ਵਿੱਚ ਵਿਧਾਇਕ ਹਨ।  ਇਸ ਵਾਰ ਵੀ ਅਜਿਹਾ ਹੀ ਹੋਣ ਜਾ ਰਿਹਾ ਹੈ। ਭਾਜਪਾ ਵਾਲੇ ਵੀ ਜਾਣਦੇ ਹਨ ਕਿ ਦਿੱਲੀ ਵਿੱਚ ਉਨ੍ਹਾਂ ਦਾ ਕੁਝ ਨਹੀਂ ਹੋਣ ਵਾਲਾ ਹੈ।

ਮਾਨ ਨੇ ਭਾਜਪਾ ਅਤੇ ਕਾਂਗਰਸ 'ਤੇ ਆਮ ਆਦਮੀ ਪਾਰਟੀ ਤੋਂ ਗਾਰੰਟੀ ਸ਼ਬਦ ਚੋਰੀ ਕਰਨ ਦਾ ਦੋਸ਼ ਲਾਇਆ।  ਉਨ੍ਹਾਂ ਕਿਹਾ ਕਿ ਪਹਿਲਾਂ ਇਸ ਨੂੰ ਮੈਨੀਫੈਸਟੋ ਕਹਿੰਦੇ ਸਨ, ਫਿਰ ਇਸ ਨੂੰ ਸੰਕਲਪ ਪੱਤਰ ਕਹਿਣਾ ਸ਼ੁਰੂ ਕਰ ਦਿੱਤਾ, ਉਹ ਇਸ ਨੂੰ ਮੈਨੀਫੈਸਟੋ ਵੀ ਕਹਿਣ ਲੱਗੇ ਹਨ, ਪਰ ਜਦੋਂ ਤੋਂ ਅਰਵਿੰਦ ਕੇਜਰੀਵਾਲ ਨੇ ਗਾਰੰਟੀ ਦਿੱਤੀ ਹੈ, ਇਹ ਲੋਕ ਵੀ ਗਾਰੰਟੀ ਕਹਿਣ ਲੱਗ ਪਏ ਹਨ। 

ਉਨ੍ਹਾਂ ਕਿਹਾ ਕਿ ਭਾਜਪਾ ਜਾਣਬੁੱਝ ਕੇ ‘ਆਪ’ ਆਗੂਆਂ ਖ਼ਿਲਾਫ਼ ਝੂਠੇ ਪਰਚੇ ਕਰ ਰਹੀ ਹੈ।  ਸਾਡੇ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹ੍ਹਾਂ ਵਿੱਚ ਡੱਕ ਦਿੱਤਾ।  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਰੱਖਿਆ ਗਿਆ।  ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕੇਜਰੀਵਾਲ ਨੂੰ ਤਾਂ ਜੇਲ੍ਹ 'ਚ ਸੁੱਟ ਦੇਵੋਗੇ ਪਰ ਉਨ੍ਹਾਂ ਦੀ ਸੋਚ ਨੂੰ  ਕਿਵੇਂ ਜੇਲ੍ਹ 'ਚ ਰੱਖੋਗੇ?

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਮਨੀਸ਼ ਸਿਸੋਦੀਆ ਨੇ ਨਾਮਜ਼ਦਗੀ ਭਰੀ, ਦਿੱਲੀ ਚੋਣਾਂ 'ਚ 'ਕੋਈ ਮੁੱਖ ਮੰਤਰੀ ਚਿਹਰਾ' ਨਾ ਹੋਣ 'ਤੇ ਬੀਜੇਪੀ 'ਤੇ ਤੰਜ ਕਸਿਆ

ਮਨੀਸ਼ ਸਿਸੋਦੀਆ ਨੇ ਨਾਮਜ਼ਦਗੀ ਭਰੀ, ਦਿੱਲੀ ਚੋਣਾਂ 'ਚ 'ਕੋਈ ਮੁੱਖ ਮੰਤਰੀ ਚਿਹਰਾ' ਨਾ ਹੋਣ 'ਤੇ ਬੀਜੇਪੀ 'ਤੇ ਤੰਜ ਕਸਿਆ

ਕੇਜਰੀਵਾਲ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਦਾਖਲ ਕੀਤੀ

ਕੇਜਰੀਵਾਲ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਦਾਖਲ ਕੀਤੀ

ਆਤਿਸ਼ੀ ਨੇ ਨਾਮਜ਼ਦਗੀ ਦਾਖ਼ਲ ਕੀਤੀ; ਚੋਣ ਜ਼ਾਬਤੇ ਦੀ ਉਲੰਘਣਾ ਨੂੰ ਲੈ ਕੇ ਕਾਲਕਾਜੀ 'ਚ ਐੱਫ.ਆਈ.ਆਰ

ਆਤਿਸ਼ੀ ਨੇ ਨਾਮਜ਼ਦਗੀ ਦਾਖ਼ਲ ਕੀਤੀ; ਚੋਣ ਜ਼ਾਬਤੇ ਦੀ ਉਲੰਘਣਾ ਨੂੰ ਲੈ ਕੇ ਕਾਲਕਾਜੀ 'ਚ ਐੱਫ.ਆਈ.ਆਰ

ਦਿੱਲੀ ਚੋਣਾਂ ਕਾਂਗਰਸ-ਭਾਜਪਾ ਦੀ ਜੁਗਲਬੰਦੀ ਦਾ ਪਰਦਾਫਾਸ਼ ਕਰ ਸਕਦੀਆਂ ਹਨ: ਕੇਜਰੀਵਾਲ

ਦਿੱਲੀ ਚੋਣਾਂ ਕਾਂਗਰਸ-ਭਾਜਪਾ ਦੀ ਜੁਗਲਬੰਦੀ ਦਾ ਪਰਦਾਫਾਸ਼ ਕਰ ਸਕਦੀਆਂ ਹਨ: ਕੇਜਰੀਵਾਲ

ਕੇਜਰੀਵਾਲ ਨੇ ਭਾਜਪਾ ਦੇ ਮੁੱਖ ਮੰਤਰੀ ਉਮੀਦਵਾਰ ਨੂੰ ਜਨਤਕ ਬਹਿਸ ਲਈ ਚੁਣੌਤੀ ਦਿੱਤੀ

ਕੇਜਰੀਵਾਲ ਨੇ ਭਾਜਪਾ ਦੇ ਮੁੱਖ ਮੰਤਰੀ ਉਮੀਦਵਾਰ ਨੂੰ ਜਨਤਕ ਬਹਿਸ ਲਈ ਚੁਣੌਤੀ ਦਿੱਤੀ

ਕੇਜਰੀਵਾਲ ਨੇ ਸ਼ਰਾਬ ਘੁਟਾਲੇ ਰਾਹੀਂ 2,026 ਕਰੋੜ ਦੀ ਕੀਤੀ ਠੱਗੀ, ਕੈਗ ਦੀ ਰਿਪੋਰਟ ਦਰਸਾਉਂਦੀ ਹੈ

ਕੇਜਰੀਵਾਲ ਨੇ ਸ਼ਰਾਬ ਘੁਟਾਲੇ ਰਾਹੀਂ 2,026 ਕਰੋੜ ਦੀ ਕੀਤੀ ਠੱਗੀ, ਕੈਗ ਦੀ ਰਿਪੋਰਟ ਦਰਸਾਉਂਦੀ ਹੈ

ਆਤਿਸ਼ੀ ਨੇ CEC ਨੂੰ ਲਿਖਿਆ ਨਵਾਂ ਪੱਤਰ, 'ਵੋਟਰ ਸੂਚੀ ਬੇਨਿਯਮੀਆਂ' 'ਤੇ ਤੁਰੰਤ ਮੀਟਿੰਗ ਦੀ ਮੰਗ ਕੀਤੀ

ਆਤਿਸ਼ੀ ਨੇ CEC ਨੂੰ ਲਿਖਿਆ ਨਵਾਂ ਪੱਤਰ, 'ਵੋਟਰ ਸੂਚੀ ਬੇਨਿਯਮੀਆਂ' 'ਤੇ ਤੁਰੰਤ ਮੀਟਿੰਗ ਦੀ ਮੰਗ ਕੀਤੀ

'ਆਪ' ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਗੀਤ 'ਫਿਰ ਲਵਾਂਗੇ ਕੇਜਰੀਵਾਲ' ਲਾਂਚ ਕੀਤਾ ਹੈ

'ਆਪ' ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਗੀਤ 'ਫਿਰ ਲਵਾਂਗੇ ਕੇਜਰੀਵਾਲ' ਲਾਂਚ ਕੀਤਾ ਹੈ

ਪ੍ਰੈੱਸ ਕਾਨਫਰੰਸ 'ਚ ਟੁੱਟੀ ਆਤਿਸ਼ੀ, ਕਿਹਾ ਰਮੇਸ਼ ਬਿਧੂਰੀ ਆਪਣੇ ਪਿਤਾ ਨੂੰ ਗਾਲ੍ਹਾਂ ਕੱਢ ਰਿਹਾ ਹੈ

ਪ੍ਰੈੱਸ ਕਾਨਫਰੰਸ 'ਚ ਟੁੱਟੀ ਆਤਿਸ਼ੀ, ਕਿਹਾ ਰਮੇਸ਼ ਬਿਧੂਰੀ ਆਪਣੇ ਪਿਤਾ ਨੂੰ ਗਾਲ੍ਹਾਂ ਕੱਢ ਰਿਹਾ ਹੈ

ਪਟਨਾ 'ਚ ਅਣਅਧਿਕਾਰਤ ਥਾਂ 'ਤੇ ਪ੍ਰਦਰਸ਼ਨ ਕਰਨ ਦੇ ਦੋਸ਼ 'ਚ ਪ੍ਰਸ਼ਾਂਤ ਕਿਸ਼ੋਰ ਗ੍ਰਿਫਤਾਰ

ਪਟਨਾ 'ਚ ਅਣਅਧਿਕਾਰਤ ਥਾਂ 'ਤੇ ਪ੍ਰਦਰਸ਼ਨ ਕਰਨ ਦੇ ਦੋਸ਼ 'ਚ ਪ੍ਰਸ਼ਾਂਤ ਕਿਸ਼ੋਰ ਗ੍ਰਿਫਤਾਰ