Thursday, April 03, 2025  

ਰਾਜਨੀਤੀ

ਰਾਘਵ ਚੱਢਾ ਨੇ ਲੋਕਾਂ ਨੂੰ 'ਆਪ' ਉਮੀਦਵਾਰ ਦੀਪੂ ਚੌਧਰੀ ਨੂੰ ਜਿਤਾਉਣ ਲਈ 5 ਫਰਵਰੀ ਨੂੰ ਝਾੜੂ ਦਾ ਬਟਨ ਦਬਾਉਣ ਦੀ ਕੀਤੀ ਅਪੀਲ

January 28, 2025

ਨਵੀਂ ਦਿੱਲੀ, 28 ਜਨਵਰੀ 2025

ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਅੱਜ ਗਾਂਧੀ ਨਗਰ ਵਿਧਾਨ ਸਭਾ ਹਲਕੇ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ। ਗਾਂਧੀ ਨਗਰ ਸੀਟ ਤੋਂ ਆਮ ਆਦਮੀ ਦੇ ਉਮੀਦਵਾਰ ਦੀਪੂ ਚੌਧਰੀ ਦੇ ਸਮਰਥਨ 'ਚ ਆਯੋਜਿਤ ਇਸ ਰੋਡ ਸ਼ੋਅ 'ਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਰੋਡ ਸ਼ੋਅ ਵਿੱਚ ਸਮਰਥਕਾਂ ਦਾ ਜੋਸ਼ ਅਤੇ ਸਮਰਥਨ ਦੇਖਣ ਯੋਗ ਸੀ। ਰੋਡ ਸ਼ੋਅ 'ਚ ਹਜ਼ਾਰਾਂ ਲੋਕਾਂ ਦੀ ਇਕੱਠੀ ਹੋਈ ਭੀੜ ਇਸ ਗੱਲ ਦਾ ਸੰਕੇਤ ਦੇ ਰਹੀ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ 8 ਫਰਵਰੀ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਆਮ ਆਦਮੀ ਪਾਰਟੀ ਨੂੰ ਭਾਰੀ ਫਤਵਾ ਮਿਲਣ ਵਾਲਾ ਹੈ।

 ਰੋਡ ਸ਼ੋਅ ਦੌਰਾਨ ‘ਭਾਰਤ ਮਾਤਾ ਦੀ ਜੈ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਦਰਮਿਆਨ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ, ‘ਗਾਂਧੀ ਨਗਰ ਵਿਧਾਨ ਸਭਾ ਹਲਕੇ ਦੇ ਹਜ਼ਾਰਾਂ ਲੋਕ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਗਾਂਧੀ ਨਗਰ ਦੇ ਲੋਕਾਂ ਨੇ ਹਮੇਸ਼ਾ ਵਿਕਾਸ ਅਤੇ ਇਮਾਨਦਾਰੀ ਦੀ ਰਾਜਨੀਤੀ ਦਾ ਸਮਰਥਨ ਕੀਤਾ ਹੈ। ਲੋਕਾਂ ਦੀ ਭੀੜ ਦੱਸ ਰਹੀ ਹੈ ਕਿ ਜਨਤਾ 'ਆਪ' ਅਤੇ ਅਰਵਿੰਦ ਕੇਜਰੀਵਾਲ ਨੂੰ ਆਸ਼ੀਰਵਾਦ ਦੇਣ ਜਾ ਰਹੀ ਹੈ। ਜਿਹੜੀ ਪਾਰਟੀ ਆਪਣੇ ਕੰਮ ਲਈ ਸਕਾਰਾਤਮਕ ਏਜੰਡਾ ਅਤੇ ਬਲੂਪ੍ਰਿੰਟ ਲੈ ਕੇ ਆਉਂਦੀ ਹੈ, ਜਨਤਾ ਉਸ ਨੂੰ ਹੀ ਚੁਣਦੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਇਸ ਰੋਡ ਸ਼ੋਅ ਵਿੱਚ ਇਕੱਠੀ ਹੋਈ ਭੀੜ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਦੋਂ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਤਾਂ ਗਾਂਧੀ ਨਗਰ ਵਿਧਾਨ ਸਭਾ ਸੀਟ ਉਹ ਸੀਟ ਹੋਵੇਗੀ ਜਿਸ ਨੂੰ ‘ਆਪ’ ਵੱਡੀ ਜਿੱਤ ਨਾਲ ਜਿੱਤੇਗੀ।

ਰਾਘਵ ਚੱਢਾ ਨੇ ਅਪੀਲ ਕੀਤੀ, "ਕਿਸੇ ਵੀ 'ਐਰੇ- ਗੈਰੇ' ਨੂੰ ਵੋਟ ਨਾ ਪਾਓ। 5 ਫਰਵਰੀ ਨੂੰ ਝਾੜੂ ਦਾ ਬਟਨ ਦਬਾਓ ਅਤੇ ਭਰਾ ਦੀਪੂ ਚੌਧਰੀ ਨੂੰ ਜਿਤਾਓ। ਇਹ ਚੋਣ ਬਹੁਤ ਮਹੱਤਵਪੂਰਨ ਹੈ ਅਤੇ ਗਾਂਧੀ ਨਗਰ ਦਾ ਪਿਆਰ ਹਮੇਸ਼ਾ ਅਰਵਿੰਦ ਕੇਜਰੀਵਾਲ ਨਾਲ ਰਿਹਾ ਹੈ। ਦੀਪੂ ਚੌਧਰੀ ਤੁਹਾਡੇ ਵਿੱਚੋਂ ਇੱਕ ਹੈ, ਮੈਨੂੰ ਯਕੀਨ ਹੈ ਕਿ ਤੁਸੀਂ ਸਾਨੂੰ ਇੱਕ ਮੌਕਾ ਦਿਓਗੇ ਅਤੇ ਅਸੀਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ।

"ਪੰਜ ਤਰੀਖ ਦਾ ਦਿਨ ਹੋਵੇਗਾ, ਝਾੜੂ ਚੋਣ ਚਿੰਨ੍ਹ ਹੋਵੇਗਾ"

ਇਸ ਸ਼ਾਨਦਾਰ ਰੋਡ ਸ਼ੋਅ ਦੇ ਦੌਰਾਨ ਸਾਂਸਦ ਰਾਘਵ ਚੱਢਾ ਨੇ ਪਾਰਟੀ ਵਲੰਟੀਅਰਾਂ ਅਤੇ ਜਨਤਾ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ 'ਆਪ' ਦੇ ਏਜੇਂਡੇ ਅਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, "ਪੰਜ ਤਰੀਖ ਦਾ ਦਿਨ ਹੋਵੇਗਾ, ਝਾੜੂ ਚੋਣ ਚਿੰਨ੍ਹ ਹੋਵੇਗਾ।" ਉੱਥੇ ਹੀ ਮਹਿਲਾ ਵੋਟਰਾਂ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ, "ਇਸ ਵਾਰ ਮਹਿਲਾਵਾਂ ਦੀ ਜ਼ਿੰਮੇਵਾਰੀ ਵੱਧ ਗਈ ਹੈ। ਆਪਣੇ ਭਰਾ ਅਰਵਿੰਦ ਕੇਜਰੀਵਾਲ ਨੂੰ ਫਿਰ ਜਿੱਤਾਉਣ, ਜਿਸ ਨਾਲ ਹਰ ਮਹੀਨੇ 2100 ਰੁਪਏ ਮਿਲਣ ਅਤੇ ਦਿੱਲੀ ਨੂੰ ਵਧੀਆ ਬਣਾਇਆ ਜਾ ਸਕੇ।" ਇਸ ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ, ਨੌਜਵਾਨਾਂ ਅਤੇ ਸੀਨੀਅਰ ਨਾਗਰਿਕਾਂ ਨੇ ਭਾਗ ਲਿਆ।

ਸਾਂਸਦ ਰਾਘਵ ਚੱਢਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿੱਚ ਸਿੱਖਿਆ, ਸਿਹਤ, ਬਿਜਲੀ, ਪਾਣੀ ਅਤੇ ਆਵਾਜਾਈ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕੀਤੇ ਹਨ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਦਿੱਲੀ ਵਿੱਚ ਜੋ ਬਦਲਾਅ ਆਏ ਹਨ, ਉਹ ਪ੍ਰਸ਼ੰਸ਼ਾਯੋਗ ਹੈ। ਉਨ੍ਹਾਂ ਕਿਹਾ ਕਿ ਗਾਂਧੀ ਨਗਰ ਦੀ ਜਨਤਾ ਨੇ ਹਮੇਸ਼ਾ ਵਿਕਾਸ ਅਤੇ ਇਮਾਨਦਾਰੀ ਦੀ ਰਾਜਨੀਤੀ ਦਾ ਸਮਰਥਨ ਕੀਤਾ ਹੈ ਅਤੇ ਇਸ ਵਾਰ ਵੀ ਉਹੀ ਇਤਿਹਾਸ ਦੁਹਰਾਇਆ ਜਾਵੇਗਾ।

ਆਮ ਆਦਮੀ ਪਾਰਟੀ ਦੇ ਸਕਾਰਾਤਮਕ ਏਜੇਂਡੇ ਤੇ ਜ਼ੋਰ

ਸਾਂਸਦ ਰਾਘਵ ਚੱਢਾ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਇਸ ਵਾਰ ਦੇ ਚੋਣਾਂ ਵਿੱਚ ਆਪਣੇ ਸਕਾਰਾਤਮਕ ਏਜੇਂਡੇ ਦੇ ਨਾਲ ਮੈਦਾਨ ਵਿੱਚ ਉਤਰੀ ਹੈ। ਪਾਰਟੀ ਨੇ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪ੍ਰਾਥਮਿਕਤਾ ਦਿੱਤੀ ਹੈ ਅਤੇ ਹਰ ਪੱਧਰ 'ਤੇ ਇਮਾਨਦਾਰ ਸ਼ਾਸਨ ਦੀ ਮਿਸਾਲ ਪੇਸ਼ ਕੀਤੀ ਹੈ। ਇਸ ਰੋਡ ਸ਼ੋ ਨਾਲ ਨਾ ਸਿਰਫ ਗਾਂਧੀ ਨਗਰ ਵਿੱਚ, ਬਲਕਿ ਸਾਰੀ ਦਿੱਲੀ ਵਿੱਚ ਇੱਕ ਨਵਾਂ ਜੋਸ਼ ਭਰਨ ਦਾ ਕੰਮ ਹੋਇਆ ਹੈ।

ਉਨ੍ਹਾਂ ਨੇ ਆਪ ਸਰਕਾਰ ਦੇ ਸਿੱਖਿਆ ਮਾਡਲ ਨੂੰ ਦਿੱਲੀ ਦੀ ਸਭ ਤੋਂ ਵੱਡੀਆਂ ਉਪਲਬਧੀਆਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ, "ਅਸੀਂ ਸਰਕਾਰੀ ਸਕੂਲਾਂ ਦਾ ਪੱਧਰ ਐਨਾ ਉੱਚਾ ਕੀਤਾ ਹੈ ਕਿ ਅੱਜ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਰਹੇ ਹਨ। ਇਹੀ ਨਹੀਂ, ਮੁਹੱਲਾ ਕਲਿਨਿਕ ਅਤੇ ਸਰਕਾਰੀ ਹਸਪਤਾਲਾਂ ਰਾਹੀਂ ਸਿਹਤ ਸੇਵਾਵਾਂ ਨੂੰ ਜਨਤਾ ਤੱਕ ਪਹੁੰਚਾਉਣਾ ਸਾਡੀ ਪ੍ਰਾਥਮਿਕਤਾ ਰਹੀ ਹੈ।" ਉਨ੍ਹਾਂ ਨੇ ਪਾਰਟੀ ਦੇ ਵਲੰਟੀਅਰਾਂ ਅਤੇ ਆਗੂਆਂ ਰਾਹੀਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ 'ਆਪ' ਦੇ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿੱਤਾਉਣ ਅਤੇ ਦਿੱਲੀ ਵਿੱਚ ਵਿਕਾਸ ਦੀ ਰਾਜਨੀਤੀ ਨੂੰ ਮਜ਼ਬੂਤੀ ਦੇਣ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬਹੁਤ ਹੈਰਾਨੀ ਦੀ ਗੱਲ ਹੈ ਕਿ ਇਕ ਵਿਅਕਤੀ ਦੀ ਸੁਰੱਖਿਆ ਘਟਣ 'ਤੇ ਅਕਾਲੀ-ਭਾਜਪਾ-ਕਾਂਗਰਸ ਤਿੰਨੋਂ ਪਾਰਟੀਆਂ ਐਨੀ ਬੇਚੈਨ ਅਤੇ ਚਿੰਤਤ ਕਿਉਂ ਹਨ -ਚੀਮਾ

ਬਹੁਤ ਹੈਰਾਨੀ ਦੀ ਗੱਲ ਹੈ ਕਿ ਇਕ ਵਿਅਕਤੀ ਦੀ ਸੁਰੱਖਿਆ ਘਟਣ 'ਤੇ ਅਕਾਲੀ-ਭਾਜਪਾ-ਕਾਂਗਰਸ ਤਿੰਨੋਂ ਪਾਰਟੀਆਂ ਐਨੀ ਬੇਚੈਨ ਅਤੇ ਚਿੰਤਤ ਕਿਉਂ ਹਨ -ਚੀਮਾ

ਅਮਨ ਅਰੋੜਾ ਦਾ ਤੰਜ -

ਅਮਨ ਅਰੋੜਾ ਦਾ ਤੰਜ -"ਸੁਰੱਖਿਆ ਹਟਾਉਣ 'ਤੇ ਕਾਂਗਰਸ, ਅਕਾਲੀ, ਭਾਜਪਾ ਇੱਕਜੁੱਟ, ਪਰ ਪੰਜਾਬੀਆਂ ਦੇ ਹੱਕਾਂ ਲਈ ਕਦੋਂ ਇਕੱਠੇ ਹੋਣਗੇ?"

2024-25 ਵਿੱਚ ਰੇਲ ਹਾਦਸੇ ਘੱਟ ਕੇ 81 ਹੋ ਗਏ ਜੋ ਪਹਿਲਾਂ 400 ਸਨ: ਵੈਸ਼ਨਵ

2024-25 ਵਿੱਚ ਰੇਲ ਹਾਦਸੇ ਘੱਟ ਕੇ 81 ਹੋ ਗਏ ਜੋ ਪਹਿਲਾਂ 400 ਸਨ: ਵੈਸ਼ਨਵ

ਮੈਂ ਪੰਜਾਬ ਦੀ ਧਰਤੀ ਦੀ ਸੌਂਹ ਖਾਂਦਾ ਹਾਂ, ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋ ਜਾਂਦਾ, ਉਦੋਂ ਤੱਕ ਮੈਂ ਚੁਪ ਨਹੀਂ ਬੈਠਾਂਗਾ-ਕੇਜਰੀਵਾਲ

ਮੈਂ ਪੰਜਾਬ ਦੀ ਧਰਤੀ ਦੀ ਸੌਂਹ ਖਾਂਦਾ ਹਾਂ, ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋ ਜਾਂਦਾ, ਉਦੋਂ ਤੱਕ ਮੈਂ ਚੁਪ ਨਹੀਂ ਬੈਠਾਂਗਾ-ਕੇਜਰੀਵਾਲ

ਅਰਵਿੰਦ ਕੇਜਰੀਵਾਲ ਦੀ ਰਹਿਨੁਮਾਈ ਹੇਠ ਜਨਤਾ ਦਾ ਪੈਸਾ ਜਨਤਾ ਲਈ ਜਾ ਰਿਹਾ ਹੈ ਵਰਤਿਆ  : ਭਗਵੰਤ ਮਾਨ

ਅਰਵਿੰਦ ਕੇਜਰੀਵਾਲ ਦੀ ਰਹਿਨੁਮਾਈ ਹੇਠ ਜਨਤਾ ਦਾ ਪੈਸਾ ਜਨਤਾ ਲਈ ਜਾ ਰਿਹਾ ਹੈ ਵਰਤਿਆ  : ਭਗਵੰਤ ਮਾਨ

ਰਾਜ ਸਭਾ 'ਚ ਨਿਆਂਇਕ ਸੁਧਾਰਾਂ 'ਤੇ ਬੋਲੇ ਸੰਸਦ ਮੈਂਬਰ ਰਾਘਵ ਚੱਢਾ, ਕਿਹਾ- ਨਿਆਂ ਦਾ ਮੰਦਰ ਉਦੋਂ ਹੀ ਮਜ਼ਬੂਤ ਹੋਵੇਗਾ ਜਦੋਂ ਨਿਆਂਪਾਲਿਕਾ 'ਚ ਸੁਧਾਰ ਹੋਣਗੇ

ਦਿੱਲੀ ਵਿਧਾਨ ਸਭਾ: ਮੁੱਖ ਮੰਤਰੀ ਰੇਖਾ ਗੁਪਤਾ ਕੱਲ੍ਹ ਹਵਾ ਪ੍ਰਦੂਸ਼ਣ 'ਤੇ CAG ਰਿਪੋਰਟ ਪੇਸ਼ ਕਰਨਗੇ

ਦਿੱਲੀ ਵਿਧਾਨ ਸਭਾ: ਮੁੱਖ ਮੰਤਰੀ ਰੇਖਾ ਗੁਪਤਾ ਕੱਲ੍ਹ ਹਵਾ ਪ੍ਰਦੂਸ਼ਣ 'ਤੇ CAG ਰਿਪੋਰਟ ਪੇਸ਼ ਕਰਨਗੇ

ਰਾਘਵ ਚੱਢਾ ਨੇ ਰਾਜ ਸਭਾ 'ਚ ਆਮ ਜਨਤਾ 'ਤੇ ਟੈਕਸ ਦੇ ਬੋਝ ਦਾ ਮੁੱਦਾ ਉਠਾਇਆ, ਕਿਹਾ- 'ਜਨਮ ਤੋਂ ਲੈ ਕੇ ਮੌਤ ਤੱਕ ਹਰ ਕਦਮ 'ਤੇ ਵਿਅਕਤੀ ਨੂੰ ਟੈਕਸ ਦੇਣਾ ਪੈਂਦਾ ਹੈ

ਰਾਘਵ ਚੱਢਾ ਨੇ ਰਾਜ ਸਭਾ 'ਚ ਆਮ ਜਨਤਾ 'ਤੇ ਟੈਕਸ ਦੇ ਬੋਝ ਦਾ ਮੁੱਦਾ ਉਠਾਇਆ, ਕਿਹਾ- 'ਜਨਮ ਤੋਂ ਲੈ ਕੇ ਮੌਤ ਤੱਕ ਹਰ ਕਦਮ 'ਤੇ ਵਿਅਕਤੀ ਨੂੰ ਟੈਕਸ ਦੇਣਾ ਪੈਂਦਾ ਹੈ

ਬੰਗਾਲ ਦੇ ਭਾਟਪਾੜਾ ਵਿੱਚ ਸਾਬਕਾ ਭਾਜਪਾ ਸੰਸਦ ਮੈਂਬਰ ਦੇ ਘਰ ਨੇੜੇ ਗੋਲੀਬਾਰੀ, ਇੱਕ ਜ਼ਖਮੀ

ਬੰਗਾਲ ਦੇ ਭਾਟਪਾੜਾ ਵਿੱਚ ਸਾਬਕਾ ਭਾਜਪਾ ਸੰਸਦ ਮੈਂਬਰ ਦੇ ਘਰ ਨੇੜੇ ਗੋਲੀਬਾਰੀ, ਇੱਕ ਜ਼ਖਮੀ