ਰਾਜਨੀਤੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਕੀਤਾ ਰੋਡ ਸ਼ੋਅ, ਜਨ ਸਭਾ ਕਰਕੇ 'ਆਪ' ਦੀ ਮੁਹਿੰਮ ਕੀਤੀ ਤੇਜ਼

February 01, 2025

ਨਵੀਂ ਦਿੱਲੀ/ਚੰਡੀਗੜ੍ਹ, 1 ਫਰਵਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ ਚਾਰ ਰੋਡ ਸ਼ੋਅ ਅਤੇ ਇੱਕ ਜਨ ਸਭਾ ਕਰ,   ਆਪ ਉਮੀਦਵਾਰਾਂ ਲਈ ਚੌਣ ਪ੍ਰਚਾਰ ਕੀਤਾ। ਮਾਨ ਨੇ ਮਾਦੀਪੁਰ, ਹਰੀ ਨਗਰ, ਜਨਕਪੁਰੀ ਅਤੇ ਪਾਲਮ ਵਿਧਾਨ ਸਭਾ ਹਲਕਿਆਂ ਵਿੱਚ ਵੱਡਾ ਰੋਡ ਸ਼ੋਅ ਕੀਤਾ ਅਤੇ ਚਾਂਦਨੀ ਚੌਕ ਵਿਖੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ।

ਮੁੱਖ ਮੰਤਰੀ ਮਾਨ ਨੂੰ ਮਾਦੀਪੁਰ ਹਲਕੇ ਦੇ ਸ਼ਿਵਾਜੀ ਵਿਹਾਰ ਵਿੱਚ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਭੀੜ ਨੂੰ ਸੰਬੋਧਨ ਕਰਦਿਆਂ ਮਾਨ ਨੇ 'ਆਪ' ਉਮੀਦਵਾਰ ਰਾਖੀ ਬਿਡਲਾਨ ਦੀ "ਅਰਵਿੰਦ ਕੇਜਰੀਵਾਲ ਦੀ ਫੌਜ ਦੀ ਸੱਚੀ ਸਿਪਾਹੀ" ਵਜੋਂ ਸ਼ਲਾਘਾ ਕੀਤੀ। ਉਨ੍ਹਾਂ ਜਨਤਾ ਨੂੰ ਈਵੀਐਮ 'ਤੇ ਝਾੜੂ ਦੇ ਬਟਨ ਨੂੰ ਦਬਾ ਕੇ 'ਆਪ' ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕੀਤੀ।

ਮਾਨ ਨੇ ਕਿਹਾ "ਅਰਵਿੰਦ ਕੇਜਰੀਵਾਲ ਇਕਲੌਤੇ ਨੇਤਾ ਹਨ ਜੋ ਆਪਣੇ ਵਾਅਦੇ ਪੂਰੇ ਕਰਦੇ ਹਨ। ਅਸੀਂ 'ਜੁਮਲਾ' ਨਹੀਂ ਕਹਿੰਦੇ; ਅਸੀਂ ਜੋ ਕਹਿੰਦੇ ਹਾਂ ਉਹ ਪੂਰਾ ਕਰਦੇ ਹਾਂ। 5 ਫਰਵਰੀ ਨੂੰ ਝਾੜੂ ਦਾ ਬਟਨ ਦਬਾਉਣ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ  ਖਤਮ ਹੋ ਜਾਵੇਗੀ ਅਤੇ ਸਾਡੀ ਜਿਮੇਵਾਰੀ ਸ਼ੁਰੂ ਹੋ ਜਾਵੇਗੀ," 

ਉਨ੍ਹਾਂ ਨੇ ਭ੍ਰਿਸ਼ਟ ਰਾਜਨੀਤੀ ਨੂੰ ਰੱਦ ਕਰਨ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਇਹ ਪਾਰਟੀਆਂ ਵੋਟਾਂ ਖਰੀਦਣ ਲਈ ਪੈਸੇ ਵੰਡਣਗੀਆਂ। ਪੈਸੇ ਲੈ ਲਓ, ਪਰ 'ਆਪ' ਦਾ ਸਮਰਥਨ ਕਰਕੇ ਇਮਾਨਦਾਰੀ ਅਤੇ ਵਿਕਾਸ ਲਈ ਵੋਟ ਦਿਓ।"

ਹਰੀ ਨਗਰ ਵਿੱਚ ਮਾਨ ਨੇ ਲੋਕਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ, "ਤੁਹਾਡੇ ਇਸ ਪਿਆਰ ਦਾ ਕਿਸੇ ਵੀ ਕਰੰਸੀ ਵਿੱਚ ਕੋਈ ਮੋਲ ਨਹੀਂ ਹੈ। ਇਹ ਅਨਮੋਲ ਹੈ।" ਉਨ੍ਹਾਂ ਨੇ 'ਆਪ' ਦੇ ਸ਼ਾਸਨ ਮਾਡਲ ਨੂੰ ਉਜਾਗਰ ਕੀਤਾ, ਜਿਸ ਵਿੱਚ 200 ਯੂਨਿਟ ਤੱਕ ਮੁਫ਼ਤ ਬਿਜਲੀ, ਮੁਫ਼ਤ ਪਾਣੀ, ਅਤੇ ਔਰਤਾਂ ਨੂੰ 2,100 ਰੁਪਏ ਪ੍ਰਤੀ ਮਹੀਨਾ ਪ੍ਰਦਾਨ ਕਰਨ ਵਾਲੀ ਮਹਿਲਾ ਸਨਮਾਨ ਯੋਜਨਾ ਸ਼ਾਮਲ ਹੈ। ਮਾਨ ਨੇ ਵਿਰੋਧੀ ਪਾਰਟੀਆਂ ਨਾਲ 'ਆਪ' ਦੇ ਟਰੈਕ ਰਿਕਾਰਡ ਦੀ ਤੁਲਨਾ ਕਰਦੇ ਹੋਏ ਕਿਹਾ, "ਸਾਡੀਆਂ ਨੀਤੀਆਂ ਤੁਹਾਡੇ ਘਰਾਂ ਦੀ ਪਰਵਾਹ ਕਰਦੀਆਂ ਹਨ।

'ਆਪ' ਉਮੀਦਵਾਰ ਪ੍ਰਵੀਨ ਕੁਮਾਰ ਲਈ ਪ੍ਰਚਾਰ ਕਰਦੇ ਹੋਏ, ਮਾਨ ਨੇ ਕਿਹਾ ਕਿ 'ਆਪ' ਆਮ ਲੋਕਾਂ ਦੀ ਪਾਰਟੀ ਹੈ, "ਅਸੀਂ ਤੁਹਾਡੇ ਵਰਗੇ ਆਮ ਲੋਕ ਹਾਂ ਅਤੇ ਅਸਧਾਰਨ ਸ਼ਾਸਨ ਲਈ ਵਚਨਬੱਧ ਹਾਂ,”। ਉਨ੍ਹਾਂ ਨੇ ਕਿਫਾਇਤੀ ਸਿੱਖਿਆ, ਮੁਫ਼ਤ ਸਿਹਤ ਸੰਭਾਲ, ਸਬਸਿਡੀ ਵਾਲੀ ਬਿਜਲੀ ਅਤੇ ਔਰਤਾਂ ਦੀ ਸੁਰੱਖਿਆ ਪਹਿਲਕਦਮੀਆਂ ਰਾਹੀਂ ਨਾਗਰਿਕਾਂ ਨੂੰ 25,000 ਤੋਂ 30,000 ਰੁਪਏ ਮਹੀਨਾਵਾਰ ਬਚਾਉਣ ਲਈ 'ਆਪ' ਦੀ ਵਚਨਬੱਧਤਾ ਨੂੰ ਦੁਹਰਾਇਆ।

ਮਾਨ ਨੇ ਕਿਹਾ ਕਿ ਫੈਸਲਾ ਤੁਹਾਡਾ ਹੈ ਕਿ ਤੁਸੀਂ ਕਿਸ ਨੂੰ ਚੁਣਨਾ ਹੈ- ਉਨ੍ਹਾਂ ਨੂੰ ਜੋ ਟਕਰਾਅ ਨੂੰ ਉਤਸ਼ਾਹਿਤ ਕਰਦੇ ਹਨ ਜਾਂ ਜੋ ਸਿੱਖਿਆ ਅਤੇ ਤਰੱਕੀ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 5 ਫਰਵਰੀ ਨੂੰ, ਝਾੜੂ ਵਾਲਾ ਬਟਨ ਦਬਾਓ ਅਤੇ ਅਰਵਿੰਦ ਕੇਜਰੀਵਾਲ ਨੂੰ ਚੌਥੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਦੁਬਾਰਾ ਚੁਣੋ।

ਪਾਲਮ ਵਿਖੇ ਮਾਨ ਨੇ ਆਪਣੇ ਭਾਸ਼ਣ ਵਿੱਚ ਲੋਕਾਂ ਨੂੰ ਭ੍ਰਿਸ਼ਟ ਸਿਆਸਤਦਾਨਾਂ ਨੂੰ ਰੱਦ ਕਰਨ ਲਈ ਉਤਸ਼ਾਹਿਤ ਕੀਤਾ, ਹਾਸੇ-ਮਜ਼ਾਕ ਵਿੱਚ ਕਿਹਾ, "ਤੀਜਾ ਬਟਨ ਦਬਾਓ ਅਤੇ ਦੂਜਿਆਂ ਵੱਲ ਦੇਖਣ ਤੋਂ ਬਚੋ, ਨਹੀਂ ਤਾਂ ਤੁਹਾਨੂੰ ਉਨ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਮੋਤੀਆਬਿੰਦ ਹੋ ਸਕਦਾ ਹੈ।" ਉਨ੍ਹਾਂ ਨੇ ਲੋਕਾਂ ਨੂੰ 'ਆਪ' ਉਮੀਦਵਾਰ ਜੋਗਿੰਦਰ ਸੋਲੰਕੀ ਲਈ ਸਭ ਤੋਂ ਵੱਧ ਲੀਡ ਤੋਂ ਜਿਤਾਉਣ ਦੀ ਅਪੀਲ ਕੀਤੀ ਅਤੇ ਕਿਹਾ 'ਆਪ' ਹਮੇਸ਼ਾ ਇਮਾਨਦਾਰੀ, ਤਰੱਕੀ ਅਤੇ ਜਵਾਬਦੇਹੀ ਲਈ ਖੜ੍ਹੀ ਹੈ।

ਚਾਂਦਨੀ ਚੌਕ ਵਿੱਚ ਜਨਸਭਾ ਵਿੱਚ ਮਾਨ ਨੇ ਭ੍ਰਿਸ਼ਟਾਚਾਰ ਮੁਕਤ, ਲੋਕ ਕੇਂਦਰਿਤ ਸਰਕਾਰ ਲਈ 'ਆਪ' ਦੇ ਵਿਜ਼ਨ ਨੂੰ ਦੁਹਰਾਇਆ।  ਉਨ੍ਹਾਂ ਨੇ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ 'ਤੇ 'ਆਪ' ਦੇ ਫੋਕਸ ਅਤੇ ਵਿਰੋਧੀ ਪਾਰਟੀਆਂ ਦੀ ਫੁੱਟ ਪਾਊ ਰਾਜਨੀਤੀ ਵਿਚਕਾਰ ਸਪੱਸ਼ਟ ਅੰਤਰ ਨੂੰ ਉਜਾਗਰ ਕੀਤਾ।

ਦਿੱਲੀ ਅਤੇ ਪੰਜਾਬ ਵਿੱਚ 'ਆਪ' ਦੀਆਂ ਪਰਿਵਰਤਨਸ਼ੀਲ ਨੀਤੀਆਂ 'ਤੇ ਵਿਚਾਰ ਕਰਦੇ ਹੋਏ, ਮਾਨ ਨੇ ਜਨਤਾ ਨੂੰ ਮੁਹੱਲਾ ਕਲੀਨਿਕ ਅਤੇ ਸੰਜੀਵਨੀ ਯੋਜਨਾ ਵਰਗੀਆਂ ਪਹਿਲਕਦਮੀਆਂ ਦੀ ਯਾਦ ਦਿਵਾਈ, ਜਿੱਥੇ ਬਜ਼ੁਰਗਾਂ ਦਾ ਮੁਫਤ ਇਲਾਜ ਹੁੰਦਾ ਹੈ। ਉਨ੍ਹਾਂ ਵੋਟਰਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਆਪ ਨੂੰ ਫਤਵਾ ਮਿਲਦਾ ਹੈ ਤਾਂ ਉਹ ਇਨ੍ਹਾਂ ਸੁਧਾਰਾਂ ਨੂੰ ਨਵੇਂ ਜੋਸ਼ ਨਾਲ ਜਾਰੀ ਰੱਖਣਗੇ।

ਮਾਨ ਨੇ ਕਿਹਾ "ਵਿਰੋਧੀ ਪਾਰਟੀਆਂ ਵੋਟਾਂ ਖਰੀਦਣ ਲਈ ਪੈਸੇ ਵੰਡ ਰਹੀਆਂ ਹਨ, ਪਰ ਅਸੀਂ ਪਿਆਰ ਵੰਡਦੇ ਹਾਂ ਅਤੇ ਨਤੀਜੇ ਦਿੰਦੇ ਹਾਂ। 5 ਫਰਵਰੀ ਨੂੰ 'ਆਪ' ਦਾ ਸਮਰਥਨ ਕਰਕੇ ਤਰੱਕੀ, ਪਾਰਦਰਸ਼ਤਾ ਅਤੇ ਵਿਕਾਸ ਲਈ ਵੋਟ ਪਾਓ," 

ਆਪਣੀ ਚੋਣ ਮੁਹਿੰਮ ਦੌਰਾਨ, ਮਾਨ ਨੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਸਾਰੇ ਲੋਕਾਂ ਦੀ ਸਦਭਾਵਨਾ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਅਤੇ ਅਧਿਕਾਰੀਆਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸੌਪਿਆ ਚੈਕ

ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਅਤੇ ਅਧਿਕਾਰੀਆਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸੌਪਿਆ ਚੈਕ

ਸੈਰ-ਸਪਾਟਾ ਮੰਤਰੀ ਨੇ ਮੁੱਖ ਮੰਤਰੀ ਸਮੇਤ ਕੈਬੀਨੇਟ ਨੂੰ ਸੂਰਜਕੁੰਡ ਮੇਲੇ ਦਾ ਦਿੱਤਾ ਸੱਦਾ

ਸੈਰ-ਸਪਾਟਾ ਮੰਤਰੀ ਨੇ ਮੁੱਖ ਮੰਤਰੀ ਸਮੇਤ ਕੈਬੀਨੇਟ ਨੂੰ ਸੂਰਜਕੁੰਡ ਮੇਲੇ ਦਾ ਦਿੱਤਾ ਸੱਦਾ

ਰਾਹੁਲ ਗਾਂਧੀ ਨੇ ਕੇਂਦਰੀ ਬਜਟ 2025 ਨੂੰ 'ਗੋਲੀ ਦੇ ਜ਼ਖ਼ਮਾਂ 'ਤੇ ਪੱਟੀ ਬੰਨ੍ਹਣ' ਵਾਲਾ ਕਰਾਰ ਦਿੱਤਾ

ਰਾਹੁਲ ਗਾਂਧੀ ਨੇ ਕੇਂਦਰੀ ਬਜਟ 2025 ਨੂੰ 'ਗੋਲੀ ਦੇ ਜ਼ਖ਼ਮਾਂ 'ਤੇ ਪੱਟੀ ਬੰਨ੍ਹਣ' ਵਾਲਾ ਕਰਾਰ ਦਿੱਤਾ

ਕੇਂਦਰੀ ਬਜਟ ਚੋਣਾਂ ਵਾਲੇ ਰਾਜਾਂ 'ਤੇ ਕੇਂਦ੍ਰਿਤ: ਸੁਖਬੀਰ ਬਾਦਲ

ਕੇਂਦਰੀ ਬਜਟ ਚੋਣਾਂ ਵਾਲੇ ਰਾਜਾਂ 'ਤੇ ਕੇਂਦ੍ਰਿਤ: ਸੁਖਬੀਰ ਬਾਦਲ

ਦਿੱਲੀ ਵਿੱਚ 10 ਸਾਲਾਂ ਵਿੱਚ ਯਮੁਨਾ ਨੂੰ ਸਾਫ਼ ਕਰਨ ਲਈ ਕੋਈ ਕੰਮ ਨਹੀਂ ਹੋਇਆ: ਹਰਿਆਣਾ ਦੇ ਮੁੱਖ ਮੰਤਰੀ ਸੈਣੀ

ਦਿੱਲੀ ਵਿੱਚ 10 ਸਾਲਾਂ ਵਿੱਚ ਯਮੁਨਾ ਨੂੰ ਸਾਫ਼ ਕਰਨ ਲਈ ਕੋਈ ਕੰਮ ਨਹੀਂ ਹੋਇਆ: ਹਰਿਆਣਾ ਦੇ ਮੁੱਖ ਮੰਤਰੀ ਸੈਣੀ

ਲੋਕਾਂ ਨੂੰ ਮਾਨ  ਨੇ ਕਿਹਾ- 'ਟਕਰਾਅ ਅਤੇ ਨਫ਼ਰਤ ਦੀ ਰਾਜਨੀਤੀ' ਨੂੰ ਰੱਦ ਕਰੋ, ਸਿੱਖਿਆ ਅਤੇ ਵਿਕਾਸ ਨੂੰ ਚੁਣੋ

ਲੋਕਾਂ ਨੂੰ ਮਾਨ ਨੇ ਕਿਹਾ- 'ਟਕਰਾਅ ਅਤੇ ਨਫ਼ਰਤ ਦੀ ਰਾਜਨੀਤੀ' ਨੂੰ ਰੱਦ ਕਰੋ, ਸਿੱਖਿਆ ਅਤੇ ਵਿਕਾਸ ਨੂੰ ਚੁਣੋ

ਹਰਿਆਣਾ ਦੇ ਸਿਹਤ ਅਦਾਰਿਆਂ ਵਿਚ ਸਹੂਲਤਾਂ ਦੀ ਗੁਣਵੱਤਾ ਵਿਚ ਹੋਇਆ ਸੁਧਾਰ - ਕੁਮਾਰੀ ਆਰਤੀ ਸਿੰਘ ਰਾਓ

ਹਰਿਆਣਾ ਦੇ ਸਿਹਤ ਅਦਾਰਿਆਂ ਵਿਚ ਸਹੂਲਤਾਂ ਦੀ ਗੁਣਵੱਤਾ ਵਿਚ ਹੋਇਆ ਸੁਧਾਰ - ਕੁਮਾਰੀ ਆਰਤੀ ਸਿੰਘ ਰਾਓ

ਰਾਜੇਂਦਰ ਨਗਰ ਰੋਡ ਸ਼ੋਅ 'ਚ ਸਾਂਸਦ ਰਾਘਵ ਚੱਢਾ ਦਾ ਜਨਤਾ ਨੇ ਕੀਤਾ ਸ਼ਾਨਦਾਰ ਸਵਾਗਤ, ਲਗੇ 'ਕੇਜਰੀਵਾਲ ਵਾਪਿਸ ਲਿਆਵਾਂਗੇ' ਦੇ ਨਾਅਰੇ

ਰਾਜੇਂਦਰ ਨਗਰ ਰੋਡ ਸ਼ੋਅ 'ਚ ਸਾਂਸਦ ਰਾਘਵ ਚੱਢਾ ਦਾ ਜਨਤਾ ਨੇ ਕੀਤਾ ਸ਼ਾਨਦਾਰ ਸਵਾਗਤ, ਲਗੇ 'ਕੇਜਰੀਵਾਲ ਵਾਪਿਸ ਲਿਆਵਾਂਗੇ' ਦੇ ਨਾਅਰੇ

ਯਮੁਨਾ ਦੇ ਪਾਣੀ ਨੂੰ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੇ ਪੀ ਕੇ ਦਿਖਾਇਆ - ਅਨਿਲ ਵਿਜ

ਯਮੁਨਾ ਦੇ ਪਾਣੀ ਨੂੰ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੇ ਪੀ ਕੇ ਦਿਖਾਇਆ - ਅਨਿਲ ਵਿਜ

ਦਿੱਲੀ ਪੁਲਿਸ ਅਤੇ ਚੋਣ ਕਮਿਸ਼ਨ ਭਾਜਪਾ ਦੇ ਇਸ਼ਾਰੇ 'ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੇ ਹਨ, ਇਹ ਅਤਿ ਨਿੰਦਣਯੋਗ ਹੈ - ਭਗਵੰਤ ਮਾਨ

ਦਿੱਲੀ ਪੁਲਿਸ ਅਤੇ ਚੋਣ ਕਮਿਸ਼ਨ ਭਾਜਪਾ ਦੇ ਇਸ਼ਾਰੇ 'ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੇ ਹਨ, ਇਹ ਅਤਿ ਨਿੰਦਣਯੋਗ ਹੈ - ਭਗਵੰਤ ਮਾਨ