ਚੰਡੀਗੜ੍ਹ, 4 ਫਰਵਰੀ -
ਵਿਰਾਸਤ ਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਸੂਰਜਕੁੰਡ, ਫਰੀਦਾਬਾਦ ਵਿਚ ਸ਼ੁਰੂ ਹੋ ਰਹੇ 38ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਮਲੇ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਮਾਣਯੋਗ ਮੰਤਰੀਆਂ ਨੂੰ ਸੱਦਾ ਦਿੱਤਾ ਹੈ। ਸੂਰਜਕੁੰਡ ਮੇਲੇ ਦਾ ਪ੍ਰਬੰਧ 7 ਫਰਵਰੀ ਤੋਂ 23 ਫਰਵਰੀ, 2025 ਤੱਕ ਕੀਤਾ ਜਾਵੇਗਾ।
ਮੰਗਲਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ , ਚੰਡੀਗੜ੍ਹ ਵਿਚ ਕੈਬੀਨੇਟ ਮੀਟਿੰਗ ਤੋਂ ਪਹਿਲਾਂ ਵਿਰਾਸਤ ਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਮੁੱਖ ਮੰਤਰੀ ਦਫਤਰ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ 38ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲੇ ਲਈ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ। ਉਨ੍ਹਾਂ ਨੇ ਸਾਰੇ ਕੈਬੀਨੇਟ ਮੰਤਰੀਆਂ ਤੇ ਰਾਜ ਮੰਤਰੀਆਂ ਨੂੰ ਵੀ ਮੇਲੇ ਵਿਚ ਆਉਣ ਦਾ ਸੱਦਾ ਦਿੱਤਾ।
ਡਾ. ਅਰਵਿੰਦ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਰਕੁੰਡ ਮੇਮਲੇ ਦੀ ਸਾਰੀ ਤਿਆਰੀਆਂ ਪੂਰੀ ਕੀਤੀ ਜਾ ਚੁੱਕੀ ਹੈ। 7 ਫਰਵਰੀ ਨੂੰ ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕੌਮਾਂਤਰੀ ਕ੍ਰਾਫਟ ਮੇਲੇ ਦਾ ਉਦਘਾਟਨ ਕਰਣਗੇ।