ਚੰਡੀਗੜ੍ਹ, 04 ਫਰਵਰੀ-
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਅੱਜ ਖੇਤੀਬਾੜੀ ਅਤੇ ਕਿਸਾਨ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਹਰਿਆਣਾ ਸੂਬਾ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ ਵਿੱਤ ਸਾਲ 2021-22 ਲਈ ਟੈਕਸ ਤੋਂ ਬਾਅਦ ਲਾਭ 'ਤੇ 15 ਫੀਸਦੀ ਦੀ ਦਰ ਦੇ ਲਾਭਅੰਸ਼ ਵੱਜੋਂ 2,35,76,759 ਰੁਪਏ ਦਾ ਚੈਕ ਪ੍ਰਦਾਨ ਕੀਤਾ।
ਇਸ ਮੌਕੇ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੁੰਡਰੂ, ਹਰਿਆਣਾ ਸੂਬਾ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਦਿਨੇਸ਼ ਸ਼ਰਮਾ ਅਤੇ ਪ੍ਰਬੰਧ ਨਿਰਦੇਸ਼ਕ ਸ੍ਰੀ ਕੇ.ਐਮ.ਪਾਨਡੂਰੰਗ ਵੀ ਮੌਜੂਦ ਰਹੇ।
ਸਾਲ 2021-22 ਦੌਰਾਨ ਹਰਿਆਣਾ ਸੂਬਾ ਗੋਦਾਮ ਨਿਗਮ ਦਾ ਕਾਰੋਬਾਰ 7,243.52 ਕਰੋੜ ਰੁਪਏ ਰਿਹਾ। ਮੌਜੂਦਾ ਸਮੇਂ ਵਿੱਚ ਨਿਗਮ ਸੂਬੇ ਵਿੱਚ 123 ਗੋਦਾਮਾਂ ਦਾ ਸੰਚਾਲਨ ਕਰ ਰਿਹਾ ਹੈ, ਜਿਸ ਦੀ ਕੁੱਲ ਔਸਤ ਸਟੋਰੇਜ ਸਮੱਰਥਾ 22.84 ਲੱਖ ਮੀਟ੍ਰਿਕ ਟਨ ਅਤੇ ਉਪਯੋਗਿਤਾ 22.20 ਲੱਖ ਮੀਟ੍ਰਿਕ ਟਨ (97 ਫੀਸਦੀ) ਹੈ।
ਸਾਲ 2024-25 ਦੌਰਾਨ ਨਿਗਮ ਵੱਲੋਂ 16.10 ਲੱਖ ਮੀਟ੍ਰਿਕ ਟਨ ਸਰਸੋਂ ਦੀ ਖਰੀਦ ਕੀਤੀ ਗਈ ਹੈ। ਮੁੱਖ ਮੰਤਰੀ ਨੇ ਹਰਿਆਣਾ ਸੂਬਾ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਪ੍ਰਦਰਸ਼ਨ ਦੀ ਸਲਾਂਘਾ ਕੀਤੀ।