ਚੰਡੀਗੜ੍ਹ, 5 ਫਰਵਰੀ -
ਹਰਿਆਣਾ ਦੇ ਵਨ ਅਤੇ ਵਾਤਾਵਰਣ ਤੇ ਜੰਗਲੀਜੀਵ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸੱਭ ਤੋਂ ਪੁਰਾਣੀ ਮਾਊਂਟੇਨ ਰੇਂਜ ਅਰਾਵਲੀ ਹਰਿਆਣਾ ਦੀ ਸ਼ਾਨ ਹੈ, ਹਰਿਆਣਾ ਸਮੇਤ ਦਿੱਲੀ, ਰਾਜਸਤਾਨ ਤੇ ਗੁਜਰਾਤ ਦੇ 1.15 ਹੈਕਟੇਅਰ ਖੇਤਰ ਵਿਚ ਇਹ ਫੈਲੀ ਹੋਈ ਹੈ। ਇਸ ਵਿਚ ਵਾਤਾਵਰਣ ਸੰਤੁਲਨ ਨੁੰ ਵਧਾਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਿਸ਼ਨ ਲਾਇਵ ਵਾਤਾਵਰਣ ਲਈ ਜੀਵਨ ਸ਼ੈਲੀ ਤੇ ਇੱਕ ਪੇੜ ਮਾਂ ਦੇ ਨਾਂਅ ਪ੍ਰੋਗਰਾਮ ਦੀ ਸ਼ੁਰੂਆਤ ਕਰ ਲੋਕਾਂ ਨੂੰ ਵਾਤਾਵਰਣ ਨਾਲ ਜੋੜਨ ਦੀ ਪਹਿਲ ਸਵਾਗਤਯੋਗ ਹੈ। ਇਸ ਲੜੀ ਵਿਚ ਹਰਿਆਣਾ ਨੇ ਅਰਾਵਲੀ ਖੇਤਰ ਵਿਚ ਹਰਿਆਲੀ ਨੂੰ ਵਧਾਉਣ ਲਈ ਸਾਊਦੀ ਅਰਬਿਆ ਦੀ ਤਰਜ 'ਤੇ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਦੀ ਰੂਪਰੇਖਾ ਤਿਆਰ ਕੀਤੀ ਹੈ। ਕੇਂਦਰੀ ਵਾਤਾਵਰਣ ਮੰਤਰੀ ਸ੍ਰੀ ਭੁਪੇਂਦਰ ਸਿੰਘ ਯਾਦਵ ਕੱਲ 6 ਫਰਵਰੀ ਨੂੰ ਇਸ ਪਰਿਯੋਜਨਾ ਦਾ ਉਦਘਾਟਨ ਕਰਣਗੇ।
ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸਾਊਦੀ ਅਰਬ ਇੱਕ ਰੇਗੀਸਤਾਨੀ ਦੇਸ਼ ਹੈ ਪਰ ਉੱਥੇ ਹਰਿਤ ਪੱਟੀਆਂ ਵਿਕਸਿਤ ਕਰ ਹਰਿਆਲੀ ਨੂੰ ਬਹੁਤ ਆਕਰਸ਼ਨ ਢੰਗ ਨਾਲ ਵਧਾਇਆ ਹੈ। ਇਸੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਹਰਿਆਣਾ ਨੂੰ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਤਿਆਰ ਕਰਨ ਦੀ ਜਿਮੇਵਾਰੀ ਸੌਂਪੀ ਹੈ। ਉਹ ਖੁਦ ਗ੍ਰੀਨ ਵਾਲ ਪ੍ਰੋਜੈਕਟ ਦਾ ਅਵਲੋਕਨ ਕਰਨ ਲਈ ਸਾਊਦੀ ਅਰਬਿਆ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਉਹ ਨਾਗਪੁਰ (ਮਹਾਰਾਸ਼ਟਰ) ਦੇ ਗੋਰੇਵਾੜਾ ਜੰਗਲੀਜੀਵ ਸਫਾਰੀ ਅਤੇ ਜਾਮ ਨਗਰ, ਗੁਜਰਾਤ ਦੇ ਵਨਤਾਰਾ ਪਰਿਯੋਜਨਾ ਦਾ ਅਧਿਐਨ ਕਰਨ ਲਈ 7 ਫਰਵਰੀ ਤੋਂ ਚਾਰ ਦਿਨਾਂ ਦਾ ਅਧਿਐਨ ਦੌਰੇ 'ਤੇ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਅਰਾਵਲੀ ਗ੍ਰੀਨ ਵਾਲ ਪਰਿਯੋਜਨਾ ਤਹਿਤ ਹਰਿਆਣਾ, ਰਾਜਸਤਾਨ, ਗੁਜਰਾਤ ਅਤੇ ਦਿੱਲੀ ਸਮੇਤ ਚਾਰ ਸੂਬਿਆਂ ਵਿਚ 1.15 ਮਿਲਿਆ ਹੈਕਟੇਅਰ ਤੋਂ ਵੱਧ ਭੁਮੀ ਦਾ ਸੁਧਾਰ ਬਹੁ-ਰਾਜ ਸਹਿਯੋਗ ਦਾ ਇੱਕ ਮਿਸਾਲੀ ਮਾਡਲ ਪ੍ਰਦਰਸ਼ਿਤ ਕਰਨਾ ਹੈ। ਜੰਗਲਾਂ ਦੀ ਸਵਦੇਸ਼ੀ ਪ੍ਰਜਾਤੀਆਂ ਦੇ ਨਾਲ ਵਨਰੋਪਣ, ਜੈਵ ਵਿਵਿਧਤਾ ਸਰੰਖਣ, ਮਿੱਟੀ ਸਿਹਤ ਵਿਚ ਸੁਧਾਰ ਅਤੇ ਭੂਜਨ ਮੁੜ ਭਰਨ ਨੂੰ ਵਧਾਉਣ 'ਤੇ ਧਿਆਨ ਕੇਂਦ੍ਰਿਤ ਕਰਨਾ ਵੀ ਹੈ।
ਅਰਾਵਲੀ ਵਿਚ ਜੰਗਲ ਸਫਾਰੀ ਨੂੰ ਵੀ ਦਿੱਤਾ ਜਾਵੇਗਾ ਪ੍ਰੋਤਸਾਹਨ
ਉਨ੍ਹਾਂ ਨੇ ਕਿਹਾ ਕਿ ਅਰਾਵਲੀ ਖੇਤਰ ਵਿਚ ਗ੍ਰੀਨ ਵਾਲ ਪ੍ਰੋਜੈਕਟ ਦੇ ਨਾਲ-ਨਾਲ ਇਸ ਮਾਊਟੇਨ ਰੇਂਜ ਵਿਚ ਇਕੋ ਟੂਰੀਜਮ ਨੂੰ ਪ੍ਰੋਤਸਾਹਨ ਦੇਣ ਲਈ ਜੰਗਲ ਸਫਾਰੀ ਪਰਿਯੋਜਨਾ ਦੇ ਪ੍ਰਸਤਾਵ 'ਤੇ ਵੀ ਅਸੀਂ ਅੱਗੇ ਵੱਧ ਰਹੇ ਹਨ। ਪਿਛਲੇ ਦਿਨਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜੰਗਲ ਸਫਾਰੀ ਪਰਿਯੋਜਨਾ ਨੂੰ ਸੈਰ-ਸਪਾਟਾ ਵਿਭਾਗ ਦੀ ਥਾਂ ਵਨ ਅਤੇ ਜੰਗਲੀਜੀਵ ਵਿਭਾਗ ਨੂੰ ਇਸ ਨੂੰ ਸਿਰੇ ਚੜਾਉਣ ਦੀ ਜਿਮੇਵਾਰੀ ਸੌਂਪੀ ਹੈ। ਇਸ ਲਈ ਊਹ ਖੁਦ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਪਰਿਯੋਜਨਾ ਦੀ ਅਵਧਾਰਣਾ ਦਾ ਅਧਿਐਨ ਕਰਨ ਲਈ ਮਹਾਰਾਸ਼ਟਰ ਅਤੇ ਗੁਜਰਾਤ ਦੌਰੇ 'ਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਪਰਿਯੋਜਨਾ ਨਾਲ ਅਰਾਵਲੀ ਖੇਤਰ ਵਿਚ ਸਥਾਨਕ ਲੋਕਾਂ ਲਈ ਹਰਿਤ ਰੁਜਗਾਰ ਦੇ ਮੌਕੇ ਸ੍ਰਿਜਤ ਹੋਣਗੇ ਅਤੇ ਜੈਵ ਵਿਵਿਧਤਾ ਸਰੰਖਣ ਅਤੇ ਵਾਤਾਵਰਣ ਅਨੁਰੂਲ ਸੰਸਾਧਨ ਪ੍ਰਬੰਧਨ ਨੂੰ ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਨੌਜੁਆਨ ਪੀੜੀ ਨੂੰ ਕੁਦਰਤ ਨੂੰ ਇਸ ਨੇਕ ਕੰਮ ਦੇ ਪ੍ਰਤੀ ਜਾਗਰੁਕ ਕਰਨ ਅਤੇ ਉਨ੍ਹਾਂ ਦੇ ਆਜੀਵਿਕਾ ਦੇ ਸਾਧਨ ਵਧਾਉਣ ਦੇ ਲਈ ਰਾਜ ਵਿਚ ਵਨ ਮਿੱਤਰਾਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਸਥਾਨਕ ਲੋਕਾਂ ਨੁੰ ਜੰਗਨਾਂ ਨਾਲ ਜੋੜ ਰਹੇ ਹਨ।