ਅਮਰਗੜ੍ਹ 7 ਮਾਰਚ ( ਹਰਿੰਦਰ ਬਿੱਟੂ )
ਪੁਲਿਸ ਜਿਲਾ ਮਲੇਰਕੋਟਲਾ ਦੇ ਐਸ.ਐਸ.ਪੀ ਗਗਨ ਅਜੀਤ ਸਿੰਘ ਦੇ ਦਫਤਰ ਵੱਲੋਂ ਮਿਲੀ ਸੂਚਨਾ ਮੁਤਾਬਿਕ ਨਸ਼ਿਆਂ ਵਿਰੋਧੀ ਮੁਹਿੰਮ ਤਹਿਤ ਪੁਲਿਸ ਥਾਣਾ ਅਮਰਗੜ੍ਹ ਦੇ ਸਬ ਇੰਸਪੈਕਟਰ ਅਸ਼ੋਕ ਕੁਮਾਰ ਅਨੁਸਾਰ ਜਦੋਂ ਉਹ ਸਾਥੀ ਕਰਮਚਾਰੀਆਂ ਸਮੇਤ ਕਿਸੇ ਕੰਮ ਕਾਰ ਦੇ ਸਬੰਧ ਦੇ ਵਿੱਚ ਨਾਇਬ ਸਿੰਘ ਉਰਫ ਨੈਬੀ ਸਾਬਕਾ ਪੰਚ ਪੁੱਤਰ ਅਮਰ ਸਿੰਘ ਵਾਸੀ ਨਾਰੀਕੇ ਦੇ ਘਰ ਗਏ ਸਨ , ਤਾਂ ਉਨਾਂ ਨੂੰ ਘਰ ਦੇ ਇੱਕ ਕੋਨੇ ਦੇ ਵਿੱਚ ਪੋਸਤ ਦੇ ਹਰੇ ਪੌਦੇ ਬੀਜੇ ਹੋਏ ਦਿਖਾਈ ਦਿੱਤੇ l ਜਿਸ ਸਬੰਧੀ ਨਾਇਬ ਸਿੰਘ ਨੈਬੀ ਤੋਂ ਪੋਸਤ ਬੀਜਣ ਸਬੰਧੀ ਲਾਈਸੈਂਸ ਜਾਂ ਪਰਮਿਟ ਬਾਰੇ ਪੁੱਛਿਆ, ਤਾਂ ਓਹ ਕੋਈ ਵੀ ਲਾਇਸੈਂਸ ਜਾਂ ਪਰਮਿਟ ਨਹੀਂ ਪੇਸ਼ ਕਰ ਸਕਿਆ l ਇਸ ਉਪਰੰਤ ਪੁਲਿਸ ਵੱਲੋਂ ਦੋਸ਼ੀ ਨੂੰ ਗਿ੍ਰਫਤਾਰ ਕਰਦਿਆਂ ਐਨ.ਡੀ.ਪੀ.ਐਸ ਐਕਟ ਅਧੀਨ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ l