ਲੁਧਿਆਣਾ, 8 ਮਾਰਚ
ਅੱਜ ਲੁਧਿਆਣਾ ਵਿੱਚ ਪਿੰਡ ਖੈਰਾ ਬੇਟ ਵਿੱਚ ਆਲ ਇੰਡੀਆ ਇਸਤਰੀ ਸਭਾ ਦੇ ਸੁਭਾਈ ਆਗੂ ਸਰਬਜੀਤ ਕੌਰ ਨੇ ਇਸਤਰੀ ਸਭਾ ਦੇ ਮੈਂਬਰਾਂ ਦੇ ਨਾਲ ਮੀਟਿੰਗ ਕਰਕੇ ਕੌਮਾਂਤਰੀ ਇਸਤਰੀ ਦਿਹਾੜਾ ਮਨਾਇਆ ਮੀਟਿੰਗ ਵਿੱਚ ਬੋਲਦਿਆ ਕਿਹਾ ਅੱਜ ਦੇ ਦਿਨ 8ਮਾਰਚ 1851ਨੂੰ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਬੁਣਕਰ ਇਸਤਰੀ ਵਰਕਰਾਂ ਵੱਲੋਂ 15000 ਤੋਂ 20000 ਦੀ ਗਿਣਤੀ ਵਿੱਚ ਇਕਠੇ ਹੋ ਕੇ ਖਾਲੀ ਪਤੀਲਾ ਜੱਲੁਸ ਕਢਿਆ ਗਿਆ ਅਤੇ 10 ਘੰਟੇ ਕੰਮ ਤੇ ਮਰਦਾਂ ਦੇ ਦੇ ਬਾਰਬਰ ਦੀ ਵੇਜ਼ ਦੀ ਸਰਕਾਰ ਕੋਲੋਂ ਮੰਗ ਕੀਤੀ ਉਨ੍ਹਾਂ ਉਪਰ ਬਹੁੱਤ ਜਬਰ ਹੋਇਆ ਤੇ ਇਹ ਬਾਰਬਰ ਅਧਿਕਾਰ ਦੀ ਮੰਗ ਸਾਰੇ ਦੇਸ਼ ਵਿੱਚ ਤੇ ਹੌਰ ਦੇਸ਼ਾਂ ਵਿਚ ਹੋਣ ਲੱਗੀ ਅੱਗੇ ਚੱਲ ਕੇ ਇਹ ਮੰਗ ਵੋਟ ਪਾਉਣ ਦਾ ਅਧਿਕਾਰ ਨੂੰ ਲੈਅ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜੌ ਬਆਦ ਵਿੱਚ ਮੰਨੀ ਗਈ ਸੀ 8ਮਾਰਚ 1977ਨੂੰ ਸੰਯੁਕਤ ਰਾਸ਼ਟਰ ਨੇ ਇਸ ਦਿਨ ਨੂੰ ਕੌਮਾਂਤਰੀ ਇਸਤਰੀ ਦਿਹਾੜਾ ਮਨਾਉਣ ਦਾ ਫੈਸਲਾ ਲਿਆ ਹੁਣ ਸਾਰੇ ਸੰਸਾਰ ਵਿੱਚ ਇਹ ਦਿਹਾੜਾ ਮਨਾਇਆ ਜਾਂਦਾ ਹੈ ਇਸ ਮੌਕੇ ਤੇ ਪਿੰਡ ਦੇ ਸਰਬਜੀਤ ਕੌਰ ਤੇ ਨਰਿੰਦਰ ਕੌਰ ਬਲਵਿੰਦਰ ਕੌਰ ਤੇ ਹੌਰ ਇਸਤਰੀ ਸਭਾ ਦੀ ਮੈਂਬਰ ਹਾਜਰ ਹੋਏ ਸਨ