ਚੰਡੀਗੜ੍ਹ, 19 ਮਾਰਚ -
ਹਰਿਆਣਾ ਦੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਰਣਬੀਰ ਗੰਗਵਾ ਨੇ ਦਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਨਾਰੇ ਅਨੁਸਾਰ ਹਰ ਘਰ ਵਿਚ ਨੱਲ ਅਤੇ ਹਰ ਘਰ ਵਿਚ ਸਾਫ ਜਲ੍ਹ ਦੇ ਲਈ ਸਮਰਪਿਤ ਹੋ ਕੇ ਕੰਮ ਕੀਤਾ ਜਾ ਰਿਹਾ ਹੈ।
ਸ੍ਰੀ ਰਣਬੀਰ ਗੰਗਵਾ ਅੱਜ ਹਰਿਆਣਾ ਵਿਧਾਨਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਕਲਾਇਤ ਦੇ ਵਿਧਾਇਕ ਸ੍ਰੀ ਵਿਕਾਸ ਸਹਾਰਣ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਦਸਿਆ ਕਿ ਸ਼ਿਮਲਾ, ਡੁੰੰਡਵਾ, ਲਾਂਬਾ ਖੇੜੀ, ਖਰਕ ਪਾਂਡਵਾ, ਰਾਮਗੜ੍ਹ, ਕੋਲੇਖਾਂ ਮਟੋਰ ਪਿੰਡਾਂ ਵਿੱਚ ਨਹਿਰ 'ਤੇ ਅਧਾਰਿਤ ਪੇਯਜਲ੍ਹ ਸਪਲਾਈ ਕੀਤੀ ਜਾ ਰਹੀ ਹੈ। ਪਿੰਡ ਮਟੋਰ ਦੀ ਪੇਯਜਲ ਸਪਲਾਈ ਨਹਿਰ 'ਤੇ ਅਧਾਰਿਤ ਹੈ ਅਤੇ ਪਿੰਡ ਦੀ ਮੌਜੂਦਾ ਆਬਾਦੀ 10968 ਵਿਅਕਤੀ ਹਨ ਅਤੇ ਜਲ੍ਹ ਸਪਲਾਈ ਦੀ ਸਥਿਤੀ 55 ਲੀਟਰ ਪ੍ਰਤੀ ਵਿਅਕਤੀ ਰੋਜਾਨਾ ਹੈ।
ਸ੍ਰੀ ਗੰਗਵਾ ਨੇ ਦਸਿਆ ਕਿ ਇੰਨ੍ਹਾਂ ਜਲ੍ਹ ਘਰਾਂ ਵਿਚ ਪਾਣੀ ਦੀ ਕਾਫੀ ਸਪਲਾਈ ਯਕੀਨੀ ਕਰਨ ਲਈ ਬਰਵਾਲਾ ਲਿੰਕ ਨਹਿਰ 2036.02 ਲੱਖ ਰੁਪਏ ਦੀ ਲਾਗਤ ਨਾਲ ਕੰਮ ਪ੍ਰਗਤੀ 'ਤੇ ਹੈ, ਜਿਸ ਦੇ ਤਹਿਤ ਹੁਣ ਤੱਕ 980.69 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਮਟੋਰ, ਬੜਸੀਕਰੀ ਕਲਾਂ, ਬੜਸੀਕਰੀ ਖੁਰਦ, ਖੇੜੀ ਸ਼ੇਰਖਾਨ, ਬਾਲੂ, ਕਮਾਲਪੁਰ ਚੌਸਾਲਾ, ਬਾਤਾ ਅਤੇ ਕੈਲਰਮ ਪਿੰਡਾਂ ਨੂੰ ਕਵਰ ਕਰਨ ਲਈ ਮੇਨ ਲਾਇਨ ਵਿਛਾਉਣ ਲਈ ਕਾਰਜ ਪ੍ਰਕ੍ਰਿਆ ਵਿਚ ਹੈ।
ਉਨ੍ਹਾਂ ਨੇ ਦਸਿਆ ਕਿ ਕਲਾਇਤ ਚੋਣ ਖੇਤਰ ਵਿਚ ਰਾਜੌਂਦ ਅਤੇ ਕਲਾਇਤ ਦੋ ਕਰਸੇ ਹਨ ਅਤੇ ਦੋਵਾਂ ਕਸਬਿਆਂ ਨੂੰ ਨਹਿਰ ਅਧਾਰਿਤ ਜਲ੍ਹਘਰਾਂ ਰਾਹੀਂ ਜਲ੍ਹਸਪਲਾਈ ਕੀਤੀ ਜਾ ਰਹੀ ਹੈ ਅਤੇ 62 ਪਿੰਡਾਂ ਵਿੱਚੋਂ 43 ਵਿਚ ਨਹਿਰ ਅਧਾਰਿਤ ਜਲ੍ਹਘਰਾਂ ਰਾਹੀਂ ਜਲ੍ਹਸਪਲਾਈ ਕੀਤੀ ਜਾ ਰਹੀ ਹੈ।
ਪੇਯਜਲ ਸਪਲਾਈ ਵਿਚ ਸੁਧਾਰ ਲਈ 89 ਕਾਰਜ ਪ੍ਰਗਤੀ 'ਤੇ ਹਨ, ਜਿਨ੍ਹਾ ਵਿਚ 58 ਪਿੰਡ ਸ਼ਾਮਿਲ ਹਨ, ਜਿਨ੍ਹਾਂ ਦੀ ਅੰਦਾਜਾ ਲਾਗਤ 11025.71 ਲੱਖ ਰੁਪਏ ਹੈ, ਜਿਸ 'ਤੇ ਹੁਣ ਤੱਕ ਕੁੱਲ 5625.15 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ।