ਜਗਤਾਰ ਸਿੰਘ
ਖਰੜ, 17/ਅਪ੍ਰੈਲ
ਕੱਲ ਰਾਤੀਂ ਆਏ ਤੂਫਾਨ ਦੇ ਕਾਰਨ ਚੰਡੀਗੜ੍ਹ ਰੋਡ ਤੇ ਪੈਂਦੇ ਸਰਕਾਰੀ ਰੈਸਟ ਹਾਊਸ ਦੇ ਵਿੱਚ ਲੱਗਾ ਇੱਕ ਵੱਡਾ ਦਰਖਤ ਡਿੱਗ ਪਿਆ। ਜਿਸ ਨਾਲ ਰੈਸਟ ਹਾਊਸ ਦੀ ਦੀਵਾਰ ਨੁਕਸਾਨੀ ਗਈ ਇਸ ਦਰਖਤ ਦਾ ਆਕਾਰ ਵੱਡਾ ਹੋਣ ਦੇ ਕਾਰਨ ਬਿਜਲੀ ਦੇ ਖੰਭੇ ਉੱਪਰ ਡਿੱਗ ਪਿਆ ਜਿਸ ਕਾਰਨ ਇਹ ਖੰਭਾ ਪੂਰੀ ਤਰ੍ਹਾਂ ਨੁਕਸਾਨਿਆਂ ਗਿਆ ਅਤੇ ਲਾਈਟ ਵੀ ਬੰਦ ਰਹੀ। ਇਸ ਦਰਖਤ ਦੀ ਲੰਬਾਈ ਜਿਆਦਾ ਹੋਣ ਕਾਰਨ ਦਰਖਤ ਦੇ ਟਾਹਣੇ ਪੁਲ ਦੇ ਉੱਪਰ ਤੱਕ ਡਿੱਗ ਗਏ। ਰਾਤ ਦਾ ਸਮਾਂ ਹੋਣ ਕਾਰਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਪੀਐਸਪੀਸੀਐਲ ਦੇ ਕਰਮਚਾਰੀਆਂ ਨੇ ਇਸ ਨੁਕਸਾਨੇ ਗਏ ਖੰਭੇ ਨੂੰ ਠੀਕ ਕੀਤਾ ਅਤੇ ਬਿਜਲੀ ਸਪਲਾਈ ਬਹਾਲ ਕੀਤੀ।