Punjab

ਰਿਮਟ ਯੂਨੀਵਰਸਿਟੀ ਨੇ ਕਰਵਾਈ ਸੱਤ ਰੋਜ਼ਾ ਰਾਸ਼ਟਰੀ ਸਾਹਿਤਕ ਕਾਨਫਰੰਸ

November 07, 2024
 
ਸ੍ਰੀ ਫ਼ਤਹਿਗੜ੍ਹ ਸਾਹਿਬ/7 ਨਵੰਬਰ: 
(ਰਵਿੰਦਰ ਸਿੰਘ ਢੀਂਡਸਾ)
 
ਅੰਗਰੇਜ਼ੀ ਵਿਭਾਗ ਨੇ ਸਾਹਿਤ, ਭਾਸ਼ਾ, ਸਮਾਜ ਵਿਗਿਆਨਕ ਵਿਸ਼ਿਆ ਬਾਰੇ ਇੱਕ ਸੱਤ ਰੋਜਾ ਰਾਸ਼ਟਰੀ ਕਾਨਫਰੰਸ ਕਰਵਾਈ ਗਈ। ਇਹ ਕਾਨਫਰੰਸ ਦਾ ਉਦੇਸ਼ ਭਾਰਤੀ ਗਲਪ ਅਤੇ ਹੋਰਨਾਂ ਸਾਹਿਤ ਰੂਪਾਂ ਰੂਪਾਂ ਵਿੱਚ ਉਭਰ ਰਹੇ ਨਵੇਂ ਰੁਝਾਨਾਂ ਦੇ ਪ੍ਰਭਾਵ ਵਿਚਾਰਿਆ ਗਿਆ। ਇਸ ਕਾਨਫਰੰਸ਼ ਦਾ ਉਦੇਸ਼ ਸਾਹਿਤ, ਫਿਲਮ ਜਗਤ ਅਤੇ ਸੋਸ਼ਲ ਮੀਡੀਆ ਦਾ ਸਮਾਜ-ਸਭਿਆਚਾਰ ਅਤੇ ਮਨੁੱਖੀ ਮਨ ਉਪਰ ਪੈ ਰਹੇ ਪ੍ਰਭਾਵਾਂ ਦੀ ਪੜਚੋਲ ਕਰਨਾ ਸੀ। ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਨੇ ਸ਼ਮੂਲੀਅਤ ਕੀਤੀ। ਕਾਨਫਰੰਸ਼ ਦੀ ਸ਼ੁਰੂਆਤ ਸੈਸ਼ਨ ਦੀ ਮੁੱਖ ਬੁਲਾਰਾ ਡਾ. ਮਮਤਾ ਰਾਏ, ਪ੍ਰਿੰਸੀਪਲ ਸਕੂਲ ਆਫ਼ ਐਜੂਕੇਸ਼ਨ ਅਤੇ ਅਮਿਤ ਮੋਹਨ, ਮੁਖੀ ਅੰਗਰੇਜ਼ੀ ਵਿਭਾਗ (ਕਨਵੀਨਰ) ਦੁਆਰਾ ਕੀਤੀ ਗਈ। ਉਹਨਾਂ ਨੇ ਖੋਜ ਪੱਤਰ ਪੇਸ਼ ਕਰਨ ਵਾਲਿਆਂ ਨੂੰ ਜੀ ਆਇਆ ਆਖਿਆ। ਉਹਨਾਂ ਤੋਂ ਬਾਅਦ ਰਿਮਟ ਯੂਨੀਵਰਸਿਟੀ ਦੇ ਪ੍ਰੋ-ਵਾਈਸ-ਚਾਂਸਲਰ ਡਾ: ਬੀ.ਐਸ. ਭਾਟੀਆ ਨੇ ਸਵਾਗਤੀ ਭਾਸ਼ਣ ਦਿੱਤਾ। ਕਾਨਫਰੰਸ ਦੀ ਮੁੱਖ ਬੁਲਾਰਾ ਡਾ: ਮਮਤਾ ਰਾਏ ਨੇ ਸਾਹਿਤ ਬਾਰੇ ਵਿਸਥਾਰ ਨਾਲ ਚਰਚਾ ਕਰਦਿਆਂ ਕਿਹਾ ਕਿ ਇਹ ਕਾਨਫਰੰਸ ਦਾ ਉਦੇਸ਼ ਸਾਡੇ ਜੀਵਨ ਵਿੱਚ ਸਾਹਿਤ ਦੇ ਮਹੱਤਵ ਨੂੰ ਸਮਝਣਾ ਹੈ। ਡਾ: ਮਮਤਾ ਨੇ ਅੱਗੇ ਕਿਹਾ ਕਿ ਸਾਹਿਤ ਦਾ ਉਦੇਸ਼ ਮਨੁੱਖੀ ਭਾਵਨਾਵਾਂ ਦਾ ਸੰਚਾਰ ਕਰਨਾ ਹੈ। ਸਾਹਿਤ ਮਨੁੱਖੀ ਵਿਚਾਰਾਂ ਨੂੰ ਪੇਸ਼ ਕਰਨ ਦਾ ਇੱਕ ਸੰਚਾਰ ਮਾਧਿਅਮ ਹੁੰਦਾ ਹੈ। ਉਹਨਾਂ ਨੇ ਵੱਖ-ਵੱਖ ਸਾਹਿਤਕਾਰਾਂ ਦੀਆਂ ਰਚਨਾਵਾਂ ਹਵਾਲਾ ਦਿੰਦਿਆਂ ਸਾਹਿਤ ਦੇ ਵਿਭਿੰਨ ਪਹਿਲੂਆਂ ਉਪਰ ਰੋਸ਼ਨੀ ਪਾਈ । ਦੂਜੇ ਦਿਨ ਕਾਨਫਰੰਸ ਦੀ ਅਗਵਾਈ ਅੰਗਰੇਜ਼ੀ ਵਿਭਾਗ ਦੀ ਪ੍ਰੋਫੈਸਰ ਡਾ. ਸੰਗੀਤਾ ਹਾਂਡਾ ਵੱਲੋਂ ਕੀਤੀ ਗਈ। ਮੈਡਮ ਹਾਂਡਾ ਨੇ ਗਲਪ ਸਾਹਿਤ ਵਿੱਚ ਉਭਰ ਰਹੇ ਨਵੇਂ ਰੁਝਾਨਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਉਹਨਾਂ ਨੇ ਆਖਿਆ ਕਿ ਸਾਹਿਤ ਦਾ ਕੰਮ ਮਨੋਰੰਜਨ ਕਰਨਾ ਨਹੀਂ ਹੁੰਦਾ ਸਗੋਂ ਇਹ ਸਿੱਖਿਆ, ਵਿਚਾਰਾਂ ਦੀ ਦਿਸਾ , ਸੱਭਿਆਚਾਰ ਨੂੰ ਸੰਭਾਲਣ ਅਤੇ ਮਨੁੱਖੀ ਅਨੁਭਵਾਂ ਅਤੇ ਭਾਵਨਾਵਾਂ ਦੀ ਪੜਚੋਲ ਕਰਨਾ ਹੁੰਦਾ ਹੈ। ਉਹਨਾਂ ਵਲੋਂ ਅੰਗਰੇਜੀ ਦੇ ਪ੍ਰਸਿੱਧ ਨਾਵਲਾਂ ਅਤੇ ਕਵਿਤਾਵਾਂ ਬਾਰੇ ਚਰਚਾ ਕੀਤੀ ਗਈ। ਤੀਜੇ ਦਿਨ ਅੰਗਰੇਜ਼ੀ ਦੀ ਪ੍ਰੋਫੈਸਰ ਡਾ: ਰੁਪਿੰਦਰ ਕੌਰ ਵੱਲੋਂ ਕਾਨਫਰੰਸ ਦੀ ਅਗਵਾਈ ਕਰਦੇ ਹੋਏ ਸਾਹਿਤਕ ਚਿੰਤਨ, ਵਿਕਾਸ ਅਤੇ ਪ੍ਰਭਾਵ ਬਾਰੇ ਚਰਚਾ ਕੀਤੀ। ਉਹਨਾਂ ਨੇ ਸਿਧਾਂਤਾਂ ਦੀ ਸਥਾਈ ਸ਼ਕਤੀ, ਸਾਹਿਤ ਨੂੰ ਸਮਾਜ ਦਾ ਸ਼ੀਸਾ ਆਖਿਆ । ਡਾ: ਰੁਪਿੰਦਰ ਨੇ ਸਮਾਜ ਸਭਿਆਚਾਰ ਵਿੱਚ ਵਾਪਰ ਰਹੀਆਂ ਤਬਦੀਲੀਆਂ ਅਤੇ ਸੋਸ਼ਲ ਮੀਡੀਆਂ ਦੇ ਸਮਾਜ ਉਪਰ ਪੈ ਰਹੇ ਪ੍ਰਭਾਵਾਂ ਸਾਹਿਤਕ ਦ੍ਰਿਸ਼ਟੀਕੋਣ ਤੋਂ ਵਿਚਾਰਿਆਂ। ਉਹਨਾਂ ਕਿਹਾ ਕਿ ਸਾਹਿਤ ਸਾਨੂੰ ਸਿਰਫ਼ ਕਿਸੇ ਵਿਸ਼ੇ ਬਾਰੇ ਜਾਣਕਾਰੀ ਹੀ ਨਹੀਂ ਦਿੰਦਾ, ਸਗੋਂ ਇਹ ਵਿਸ਼ੇ ਦੀ ਗੰਭੀਰਤਾ ਨੂੰ ਉਜਾਗਰ ਕਰਦੇ ਹੋਏ ਇਸ ਦੇ ਸਮਾਜ ਉਪਰ ਪੈਣ ਵਾਲੇ ਪ੍ਰਭਾਵਾਂ ਨੂੰ ਵੀ ਜਾਹਿਰ ਕਰਦਾ ਹੈ ਅਤੇ ਸਾਨੂੰ ਸਮਾਜਕ ਸਮੱਸਿਆਵਾਂ ਦਾ ਅਹਿਸਾਸ ਵੀ ਕਰਵਾਉਂਦਾ ਹੈ। ਉਹਨਾਂ ਕਿਹਾ ਕਿ ਭਾਸ਼ਾ ਰਾਹੀਂ, ਸਾਹਿਤ ਇਹ ਪ੍ਰਗਟ ਕਰਦਾ ਹੈ ਕਿ ਸਾਡੀ ਤਤਕਾਲੀ ਧਾਰਨਾ ਤੋਂ ਪਰੇ ਕੀ ਹੈ। ਸਾਹਿਤ ਦੇ ਵਿਭਿੰਨ ਪਹਿਲੂਆਂ ਬਾਰੇ ਗੱਲ਼ ਕਰਦੇ ਹੋਏ ਉਹਨਾਂ ਨੇ ਮਨੁੱਖੀ ਪਛਾਣ ਅਤੇ ਮੁੱਲਾਂ ਨੂੰ ਆਕਾਰ ਦੇਣ ਵਿੱਚ ਸਾਹਿਤ ਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ। ਚੌਥੇ ਦਿਨ ਕਾਨਫਰੰਸ ਦੀ ਅਗਵਾਈ ਕਰਦਿਆਂ ਮੁੱਖ ਬੁਲਾਰੇ ਡਾ: ਮਮਤਾ ਰਾਏ ਨੇ ਦੱਸਿਆ ਕਿ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਹਿਤ ਸਿਰਫ਼ ਇੱਕ ਵਿਸ਼ਾ ਜਾਂ ਸ਼ੌਕ ਨਹੀਂ ਹੈ, ਇਹ ਜੀਵਨ ਨੂੰ ਸਮਝਣ ਦਾ ਇੱਕ ਤਰੀਕਾ ਹੈ। ਉਹਨਾਂ ਨੇ ਮਨੁੱਖੀ ਪਛਾਣ ਦੀਆਂ ਉਭਰ ਰਹੀਆਂ ਨਵੀਆਂ ਚੁਣੌਤੀਆਂ ਦੀ ਗੱਲ਼ ਕਰਦਿਆ ਆਖਿਆ ਕਿ ਸਾਹਿਤ ਰਾਹੀਂ ਹੀ ਮਨੁੱਖੀ ਦੀ ਪਛਾਣ ਦੇ ਨਵੇਂ ਸੰਕਟਾਂ ਦੀ ਨਿਸਾਨਦੇਹੀ ਕੀਤੀ ਜਾ ਸਕਦੀ ਹੈ। ਸਾਹਿਤ ਹੀ ਇਸ ਸਮੁੱਚੀ ਵਿਵਸਤਤਾ ਨੂੰ ਪੁਨਰ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਹਨਾਂ ਨੇ ਆਧੁਨਿਕ ਸੰਸਾਰ ਵਿੱਚ ਸਾਹਿਤ ਦੀ ਸਮਾਂਬੱਧਤਾ ਬਾਰੇ ਵੀ ਗੱਲ ਕੀਤੀ।ਕਾਨਫਰੰਸ਼ ਦੇ ਪੰਜਵੇਂ ਦਿਨ ਡਾ. ਨਿਜ਼ਾਮੁਦੀਨ, ਅਸਿਸਟੈਂਟ ਪ੍ਰੋਫੈਸਰ, ਅੰਗਰੇਜ਼ੀ ਵਿਭਾਗ ਨੇ ਚਰਚਾ ਸਾਹਿਤ ਬਾਰੇ ਚਰਚਾ ਕੀਤੀ ਕਿ ਭਾਸ਼ਾ ਸੰਮੇਲਨਾਂ 'ਤੇ ਆਧਾਰਿਤ ਹੁੰਦੀ ਹੈ। ਉਨ੍ਹਾਂ ਅੰਗਰੇਜ਼ੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਗੱਲ ਕੀਤੀ ਅਤੇ ਭਾਸ਼ਾ ਦਾ ਅਧਿਐਨ ਕਰਨ ਦੇ ਕਾਰਨਾਂ 'ਤੇ ਜ਼ੋਰ ਦਿੱਤਾ। ਕਾਨਫਰੰਸ ਦੇ ਛੇਵੇਂ ਦਿਨ ਦੀ ਸ਼ੁਰੂਆਤ ਵਿਦਵਾਨਾਂ ਦੁਆਰਾ ਪੇਪਰ ਪੇਸ਼ਕਾਰੀਆਂ ਨਾਲ ਹੋਈ, ਜਿਸ ਤੋਂ ਬਾਅਦ ਮਾਹਿਰਾਂ ਦੁਆਰਾ ਕੀਮਤੀ ਨਿਰੀਖਣਾਂ ਅਤੇ ਸੁਝਾਅ ਦਿੱਤੇ ਗਏ। ਬਹੁਤ ਸਾਰੇ ਐਬਸਟਰੈਕਟ ਪ੍ਰਾਪਤ ਹੋਏ ਅਤੇ ਚੁਣੇ ਗਏ ਵਿਅਕਤੀਆਂ ਨੇ ਆਪਣੇ ਖੋਜ ਪੱਤਰ ਪੇਸ਼ ਕਰਨ ਉਪਰੰਤ ਟਿਪਣੀਆਂ ਨੂੰ ਸਵੀਕਾਰਦਿਆ ਅਗਾਂਹੂ ਹੋਰ ਜਾਣਕਾਰੀ ਭਰਭੂਰ ਸਾਹਿਤਕ ਸੰਵਾਦ ਰਚਾਉਣ ਦੀ ਵਚਨਬੱਧਤਾ ਨੂੰ ਦਰਸਾਇਆ ਗਿਆ। ਕਾਨਫਰੰਸ਼ ਦੇ ਆਖਰੀ ਦਿਨ ਸੰਮੇਲਨ ਦੀਆਂ ਪ੍ਰਾਪਤੀਆਂ ਦਾ ਮੁਲਾਂਕਣ ਕਰਦਿਆ ਇਸ ਵਿੱਚ ਸਾਮਿਲ ਵੱਖ ਵੱਖ ਵਿਭਾਗ ਦੇ ਅਧਿਆਪਕ ਸਾਹਿਬਾਨਾਂ ਅਤੇ ਖੋਜੀਆਂ ਦਾ ਰਸ਼ਮੀ ਧੰਨਵਾਦ ਕੀਤਾ ਗਿਆ। ਸੈਸ਼ਨ ਦੀ ਸਮਾਪਤੀ ਉਪਰ ਧੰਨਵਾਦ ਅਮਿਤ ਮੋਹਨ, ਮੁਖੀ ਅੰਗਰੇਜ਼ੀ ਵਿਭਾਗ (ਕਨਵੀਨਰ)ਵੱਲੋਂ ਕੀਤਾ ਗਿਆ। ਅੰਜਲੀ ਵਰਮਾ, ਜਨ ਸੰਚਾਰ ਅਤੇ ਮੀਡੀਆ ਤਕਨਾਲੋਜੀ ਵਿਭਾਗ ਦੀ ਮੁਖੀ ਨੇ ਕੋ-ਕਨਵੀਨਰ ਵੱਜੋ ਸੇਵਾ ਨਿਭਾਈ। ਯੂਨੀਵਰਸਿਟੀ ਵੱਲੋਂ ਕਰਵਾਈ ਗਈ ਇਹ ਕਾਨਫਰੰਸ ਕਾਫੀ ਸਫਲ ਰਹੀ ਅਤੇ ਭਾਗੀਦਾਰਾਂ ਨੇ ਮਾਹਿਰਾਂ ਤੋਂ ਵਿਸ਼ਿਆਂ 'ਤੇ ਗਿਆਨ ਪ੍ਰਾਪਤ ਕੀਤਾ, ਜਿਸ ਨਾਲ ਉਨ੍ਹਾਂ ਨੂੰ ਸਾਹਿਤ, ਭਾਸ਼ਾਵਾਂ ਅਤੇ ਸਮਾਜਿਕ ਵਿਗਿਆਨ ਦੇ ਰੁਝਾਨਾਂ ਨਾਲ ਅਪਡੇਟ ਰਹਿਣ ਵਿੱਚ ਮਦਦ ਮਿਲ ਸਕਦੀ ਹੈ।
 
 
 
 

Have something to say? Post your opinion

  --%>