ਕੌਮੀ

ਜੈਸਲਮੇਰ ’ਚ ਭਾਰਤੀ ਹਵਾਈ ਫ਼ੌਜ ਦਾ ਮਾਨਵ-ਰਹਿਤ ਜਹਾਜ਼ ਹਾਦਸਾਗ੍ਰਸਤ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

April 25, 2024

ਏਜੰਸੀਆਂ
ਜੈਸਲਮੇਰ/25 ਅਪ੍ਰੈਲ : ਜੈਸਲਮੇਰ- ਭਾਰਤੀ ਹਵਾਈ ਫ਼ੌਜ ਦਾ ਇੱਕ ਰਿਮੋਟਲੀ ਪਾਇਲੇਟੇਡ ਜਹਾਜ਼ ਵੀਰਵਾਰ ਨੂੰ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ।
ਹਵਾਈ ਫ਼ੌਜ ਮੁਤਾਬਕ ਇਸ ਹਾਦਸੇ ’ਚ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਹਾਦਸਾ ਜੈਸਲਮੇਰ ਦੇ ਪਿਥਲਾ ਪਿੰਡ ਕੋਲ ਇਕ ਖੁੱਲ੍ਹੇ ਮੈਦਾਨ ਵਿਚ ਵਾਪਰਿਆ। ਹਵਾਈ ਫ਼ੌਜ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਸ ਦੀ ਜਾਣਕਾਰੀ ਦਿੰਦਿਆਂ ਲਿਖਿਆ ਕਿ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟੇਡ ਏਅਰਕ੍ਰਾਫਟ ਨਿਯਮਿਤ ਸਿਖਲਾਈ ਉਡਾਣ ਦੌਰਾਨ ਵੀਰਵਾਰ ਨੂੰ ਜੈਲਸਮੇਰ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ। ਗ਼ਨੀਮਤ ਇਹ ਰਹੀ ਕਿ ਕਿਸੇ ਵੀ ਕਰਮੀ ਜਾਂ ਸੰਪਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੋਰਟ ਆਫ਼ ਇਨਕੁਆਇਰੀ ਦਾ ਆਦੇਸ਼ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹਵਾਈ ਫ਼ੌਜ ਦੇ ਅਧਿਕਾਰੀ ਮੌਕੇ ’ਤੇ ਰਵਾਨਾ ਹੋ ਗਏ। ਹਾਲਾਂਕਿ ਜਹਾਜ਼ ਦੇ ਮਲਬੇ ’ਚ ਲੱਗੀ ਅੱਗ ’ਤੇ ਫਾਇਰ ਬ੍ਰਿਗੇਡ ਨੇ ਸਮੇਂ ਸਿਰ ਕਾਬੂ ਪਾ ਲਿਆ। ਦਰਅਸਲ ਇਹ ਜਾਸੂਸੀ ਜਹਾਜ਼ ਮਾਨਵ ਰਹਿਤ ਹੈ, ਜੋ ਆਸਮਾਨ ਤੋਂ ਜਾਸੂਸੀ ਗਤੀਵਿਧੀਆਂ ’ਤੇ ਨਜ਼ਰ ਰੱਖਦਾ ਹੈ। ਬੋਲ-ਚਾਲ ਦੀ ਭਾਸ਼ਾ ਵਿਚ ਇਸ ਨੂੰ ਜਾਸੂਸੀ ਜਹਾਜ਼ ਵੀ ਕਿਹਾ ਜਾਂਦਾ ਹੈ। ਥਾਣਾ ਖੂਹੜੀ ਦੇ ਐਸਐਚਓ ਨੇ ਮੌਕੇ ’ਤੇ ਪਹੁੰਚ ਕੇ ਉੱਚ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ