ਅਪਰਾਧ

ਚੋਣ ਡਿਊਟੀ ਲਈ ਪਹੁੰਚੇ ਮੱਧ ਪ੍ਰਦੇਸ਼ ਪੁਲਿਸ ਦੇ ਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ, ਹੋਈ ਮੌਤ

April 26, 2024

ਏਜੰਸੀਆਂ
ਗਰਿਆਬੰਦ/26 ਅਪ੍ਰੈਲ : ਛੱਤੀਸਗੜ੍ਹ ਦੇ ਗਰਿਆਬੰਦ ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ ਚੋਣ ਡਿਊਟੀ ਲਈ ਪਹੁੰਚੇ ਮੱਧ ਪ੍ਰਦੇਸ਼ ਵਿਸ਼ੇਸ਼ ਸਸ਼ਸਤਰ ਬਲ ਦੇ ਇਕ ਜਵਾਨ ਨੇ ਆਪਣੀ ਸਰਵਿਸ ਰਾਈਫ਼ਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗਰਿਆਬੰਦ ਮਹਾਸਮੁੰਦ ਲੋਕ ਸਭਾ ਖੇਤਰ ’ਚ ਆਉਂਦਾ ਹੈ, ਜਿੱਥੇ ਆਮ ਚੋਣਾਂ ਦੇ ਦੂਜੇ ਪੜਾਅ ’ਚ ਸ਼ੁੱਕਰਵਾਰ ਨੂੰ ਵੋਟਿੰਗ ਹੋ ਰਹੀ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕਰੀਬ 9.30 ਵਜੇ ਪੀਪਰਛੇੜੀ ਪੁਲਿਸ ਥਾਣਾ ਖੇਤਰ ਦੇ ਕੂੜੇਰਾਦਾਦਰ ਪਿੰਡ ਦੇ ਇਕ ਸਰਕਾਰੀ ਸਕੂਲ ’ਚ ਹੋਈ, ਜਿੱਥੇ ਚੋਣ ਡਿਊਟੀ ਲਈ ਸੁਰੱਖਿਆ ਕਰਮੀ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਕਾਂਸਟੇਬਲ ਜਿਆਲਾਲ ਪਵਾਰ ਨੇ ਉੱਥੇ ਇਕ ਕਮਰੇ ’ਚ ਆਪਣੀ ਸਰਵਿਸ ਰਾਈਫਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਪਵਾਰ ਰਿਜ਼ਰਵ ਟੀਮ ’ਚ ਸਨ ਅਤੇ ਉਨ੍ਹਾਂ ਨੂੰ ਵੋਟਿੰਗ ਡਿਊਟੀ ਲਈ ਤਾਇਨਾਤ ਨਹੀਂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪਵਾਰ ਮੱਧ ਪ੍ਰਦੇਸ਼ ਵਿਸ਼ੇਸ਼ ਸਸ਼ਸਤਰ ਬਲ ਦੇ 34ਵੀਂ ਬਟਾਲੀਅਨ ’ਚ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਦਲ ਮੌਕੇ ’ਤੇ ਪਹੁੰਚਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਮਾਂ-ਪਤਨੀ ਤੇ 3 ਬੱਚਿਆਂ ਨੂੰ ਮਾਰੀ ਗੋਲ਼ੀ, ਫਿਰ ਕੀਤੀ ਖ਼ੁਦਕੁਸ਼ੀ

ਮਾਂ-ਪਤਨੀ ਤੇ 3 ਬੱਚਿਆਂ ਨੂੰ ਮਾਰੀ ਗੋਲ਼ੀ, ਫਿਰ ਕੀਤੀ ਖ਼ੁਦਕੁਸ਼ੀ

ਕੋਚੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਕਰਦੇ ਹੋਏ ਇਕ ਹੋਰ ਯਾਤਰੀ ਗ੍ਰਿਫਤਾਰ

ਕੋਚੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਕਰਦੇ ਹੋਏ ਇਕ ਹੋਰ ਯਾਤਰੀ ਗ੍ਰਿਫਤਾਰ

ਅਹਿਮਦਾਬਾਦ 'ਚ ਪਤਨੀ ਨੂੰ ਚਾਕੂ ਮਾਰਨ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ

ਅਹਿਮਦਾਬਾਦ 'ਚ ਪਤਨੀ ਨੂੰ ਚਾਕੂ ਮਾਰਨ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ

ਅਸਾਮ 'ਚ ਪ੍ਰੀਖਿਆ ਦੇ ਨਤੀਜਿਆਂ ਤੋਂ ਨਾਖੁਸ਼ 12ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ

ਅਸਾਮ 'ਚ ਪ੍ਰੀਖਿਆ ਦੇ ਨਤੀਜਿਆਂ ਤੋਂ ਨਾਖੁਸ਼ 12ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ

ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਸ਼ੱਕੀ ਗੈਂਡੇ ਦੇ ਸ਼ਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ

ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਸ਼ੱਕੀ ਗੈਂਡੇ ਦੇ ਸ਼ਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ

ਦੱਖਣੀ ਕਸ਼ਮੀਰ ਦੇ ਸ਼ੋਪੀਆਂ 'ਚ ਦੋ ਅੱਤਵਾਦੀ ਸਾਥੀ ਗ੍ਰਿਫਤਾਰ

ਦੱਖਣੀ ਕਸ਼ਮੀਰ ਦੇ ਸ਼ੋਪੀਆਂ 'ਚ ਦੋ ਅੱਤਵਾਦੀ ਸਾਥੀ ਗ੍ਰਿਫਤਾਰ

ਹਾਕੀ ਖਿਡਾਰਨ ਸੁਮਨਦੀਪ ਕੌਰ ਖ਼ੁਦਕੁਸ਼ੀ ਮਾਮਲੇ ’ਚ ਮਿ੍ਰਤਕਾ ਦੀ ਭਰਜਾਈ ਗਿ੍ਰਫ਼ਤਾਰ

ਹਾਕੀ ਖਿਡਾਰਨ ਸੁਮਨਦੀਪ ਕੌਰ ਖ਼ੁਦਕੁਸ਼ੀ ਮਾਮਲੇ ’ਚ ਮਿ੍ਰਤਕਾ ਦੀ ਭਰਜਾਈ ਗਿ੍ਰਫ਼ਤਾਰ

ਦਿੱਲੀ 'ਚ 8 ਸਾਲਾ ਬੱਚੀ ਨੂੰ ਅਗਵਾ ਕਰਕੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਦਿੱਲੀ 'ਚ 8 ਸਾਲਾ ਬੱਚੀ ਨੂੰ ਅਗਵਾ ਕਰਕੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਕਾਰ ਸ਼ੋਅਰੂਮ ਦੇ ਮਾਲਕ ਤੋਂ 20 ਲੱਖ ਰੁਪਏ ਦੀ ਮੰਗ ਕਰਨ ਵਾਲਾ ਗ੍ਰਿਫਤਾਰ

ਕਾਰ ਸ਼ੋਅਰੂਮ ਦੇ ਮਾਲਕ ਤੋਂ 20 ਲੱਖ ਰੁਪਏ ਦੀ ਮੰਗ ਕਰਨ ਵਾਲਾ ਗ੍ਰਿਫਤਾਰ

ਸਿਡਨੀ ਦੇ ਜਿਮ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਸਿਡਨੀ ਦੇ ਜਿਮ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ