ਅਪਰਾਧ

ਕਿਰਪਾਨਾਂ ਨਾਲ ਕੀਤੇ ਹਮਲੇ ‘ਚ ਅੱਧਾ ਦਰਜਨ ਨੌਜਵਾਨ ਜ਼ਖ਼ਮੀ

April 26, 2024

ਨੰਗਲ, 26 ਅਪ੍ਰੈਲ (ਸਤਨਾਮ ਸਿੰਘ) : ਬੀਤੀ ਰਾਤ ਨੰਗਲ ਥਾਣਾ ਤੋਂ ਮਹਿਜ ਕੁਝ ਦੂਰ ਅਤੇ ਆਈ ਬਲਾਕ ਚੌਂਕ ਤੇ ਨੰਗਲ ਨਗਰ ਕੌਂਸਲ ਵੱਲੋਂ ਲਗਾਏ ਸੀਸੀਟੀਵੀ ਕੈਮਰਿਆਂ ਦੀ ਛਤਰ ਛਾਇਆ ਹੇਂਠ ਦੋ ਗੁੱਟਾਂ ਵਿੱਚ ਤਲਵਾਰਾਂ ਨਾਲ ਖ਼ੂਨੀ ਝੜਪ ਹੋਈ। ਇਸ ਹਾਦਸੇ ਵਿੱਚ ਅੱਧਾ ਦਰਜ ਦੇ ਕਰੀਬ ਨੌਜਵਾਨਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਜਿਨ੍ਹਾਂ ਵਿਚੋਂ ਤਿੰਨ ਨੌਜਵਾਨਾਂ ਦਾ ਨੰਗਲ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਨੰਗਲ ਵਿੱਚ ਜ਼ੇਰੇ ਇਲਾਜ ਦਾਖ਼ਲ ਰਾਹੁਲ ਨੇ ਕਿਹਾ ਕਿ ਉਹ ਡੱਬਲ ਐੱਫ ਬਲਾਕ ਦਾ ਰਹਿਣ ਵਾਲਾ ਹੈ। ਉਹ ਨੰਗਲ ਤੋਂ ਕੁਝ ਦੂਰ ਹਿਮਾਚਲ ਪ੍ਰਦੇਸ਼ ਮਹਿਤਪੁਰ ਵਿੱਚ ਇੱਕ ਬਾਰ ਤੇ ਕੰਮ ਕਰਦਾ ਹੈ ਤੇ ਬੀਤੀ ਰਾਤ ਜਦੋਂ ਉਹ ਕੰਮ ਤੇ ਜਾ ਰਿਹਾ ਸੀ ਤਾਂ ਅੱਧਾ ਦਰਜਨ ਨੌਜਵਾਨਾਂ ਤੇ ਉਸ ਉੱਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਇਸ ਹਮਲੇ ਵਿੱਚ ਉਸਦੇ ਸਿਰ ਤੇ ਗੰਭੀਰ ਸੱਟ ਵੱਜੀ ਹੈ। ਜ਼ਖ਼ਮੀ ਨੇ ਕਿਹਾ ਕਿ ਇਹ ਨੌਜਵਾਨ ਉਨ੍ਹਾਂ ਦੇ ਬਾਰ ਤੇ ਸ਼ਰਾਬ ਦਾ ਸੇਵਨ ਕਰਨ ਕਈ ਵਾਰ ਆਏ। ਇੱਕ ਵਾਰ ਇਨ੍ਹਾਂ ਦੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਸਾਡੇ ਵਾਰ ਵਿੱਚ ਵੀ ਕਾਫੀ ਬਹਿਸ ਹੋਈ। ਜਿਸ ਮਗਰੋਂ ਇਹ ਮੇਰੇ ਨਾਲ ਰੰਜਿਸ਼ ਰੱਖਣ ਲੱਗ ਪਏ ਤੇ ਜਦੋਂ ਮੈਂ ਬੀਤੀ ਰਾਤ ਕੰਮ ਤੇ ਜਾ ਰਿਹਾ ਸੀ ਤਾਂ ਇਨ੍ਹਾਂ ਨੇ ਮੇਰੇ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਜਿਸਦੀ ਜਾਣਕਾਰੀ ਉਸ ਵੱਲੋਂ ਸਰਕਾਰੀ ਹੈਲਪ ਲਾਈਨ ਨੰਬਰ 112 ਤੇ ਸ਼ਿਕਾਇਤ ਕਰਕੇ ਕਰ ਦਿੱਤੀ ਗਈ ਹੈ।
ਜਦੋਂ ਪੱਤਰਕਾਰਾਂ ਨੂੰ ਪਤਾ ਲੱਗਿਆ ਕਿ ਦੂਜੀ ਧਿਰ ਦੇ ਵੀ ਨੌਜਵਾਨ ਹਸਪਤਾਲ ਦੀ ਤੀਜੀ ਮੰਜਲ ਤੇ ਦਾਖ਼ਲ ਹਨ ਤਾਂ ਉਨ੍ਹਾਂ ਤੋਂ ਜਾ ਕੇ ਜਦੋਂ ਘਟਨਾ ਵਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਰਾਹੁਲ ਝੂਠ ਬੋਲ ਰਿਹਾ ਹੈ। ਜ਼ਖ਼ਮੀ ਰੋਸ਼ਨ ਵਾਸੀ ਮੁੱਹਲਾ ਰਾਜ ਨਗਰ ਤੇ ਉਸਦੇ ਸਾਥੀਆਂ ਨੇ ਕਿਹਾ ਕਿ ਉਹ ਆਈਸ ਕਰੀਮ ਖਾਣ ਜਦੋਂ ਆਪਣੇ ਮੋਟਰ ਸਾਈਕਲ ਤੇ ਆਈ ਬਲਾਕ ਚੌਂਕ ਕੋਲ ਪਹੁੰਚੇ ਤਾਂ ਰਾਹੁਲ ਅਤੇ ਉਸਦੇ ਸਾਥੀਆਂ ਨੇ ਸਾਡੇ ਤੇ ਕਿਰਪਾਨਾ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਰੋਸ਼ਨ ਨੇ ਕਿਹਾ ਕਿ ਮੇਰੇ ਸਿਰ ਤੇ 2 ਟਾਂਕੇ ਅਤੇ ਮੇਰੇ ਦੋਸ਼ਤ ਦੇ ਸਿਰ ਤੇ 6 ਦੇ ਕਰੀਬ ਟਾਂਕੇ ਲੱਗੇ ਹਨ। ਕਈ ਦੋਸਤਾਂ ਦੇ ਚਾਂਦੀ ਦੇ ਗਹਿਣੇ ਵੀ ਇਸ ਝਗੜੇ ਵਿੱਚ ਗਾਇਬ ਹਨ ਤੇ ਹੋਰ ਵੀ ਕਈ ਜ਼ਖ਼ਮੀ ਹਨ। ਉਨ੍ਹਾਂ ਕਿਹਾ ਕਿ ਰਾਹੁਲ ਅਤੇ ਉਸਦੇ ਕਰੀਬ ਇੱਕ ਦਰਜਨ ਸਾਥੀਆਂ ਨੇ ਸਾਡੇ ਤੇ ਹਮਲਾ ਕੀਤਾ। ਬੀਤੀ ਰਾਤ ਸੈਰ ਕਰਨ ਰਹੇ ਜਿਨ੍ਹਾਂ ਵੀ ਲੋਕਾਂ ਨੇ ਤੇਜਧਾਰ ਹਥਿਆਰਾਂ ਨਾਲ ਹੋ ਰਿਹਾ ਇਹ ਝਗੜਾ ਵੇਖਿਆ, ਸਭ ਖੌਫ ਵਿੱਚ ਹਨ। ਕਿਉਂਕਿ ਝਗੜਾ ਕਰਨ ਵਾਲੇ ਕੋਈ ਵੱਡੇ ਗੈਂਗਸਟਰ ਨਹੀਂ ਬਲਕਿ 20-22 ਸਾਲ ਦੇ ਨੌਜਵਾਨ ਹੀ ਹਨ। ਜੋ ਕਿ ਝਗੜੇ ਵਿੱਚ ਲਹੂ ਲੂਹਾਨ ਸੀ।
ਸਿਵਲ ਹਸਪਤਾਲ ਵਿੱਚ ਮਾਮਲੇ ਦੀ ਜਾਂਚ ਕਰਨ ਪਹੁੰਚੇ ਏਐਸਆਈ ਕੇਸ਼ਵ ਅਤੇ ਏਐਸਆਈ ਰਾਕੇਸ਼ ਕੁਮਾਰ ਨੇ ਕਿਹਾ ਕਿ ਦੋਨਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਬਣਦੀ ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਂ-ਪਤਨੀ ਤੇ 3 ਬੱਚਿਆਂ ਨੂੰ ਮਾਰੀ ਗੋਲ਼ੀ, ਫਿਰ ਕੀਤੀ ਖ਼ੁਦਕੁਸ਼ੀ

ਮਾਂ-ਪਤਨੀ ਤੇ 3 ਬੱਚਿਆਂ ਨੂੰ ਮਾਰੀ ਗੋਲ਼ੀ, ਫਿਰ ਕੀਤੀ ਖ਼ੁਦਕੁਸ਼ੀ

ਕੋਚੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਕਰਦੇ ਹੋਏ ਇਕ ਹੋਰ ਯਾਤਰੀ ਗ੍ਰਿਫਤਾਰ

ਕੋਚੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਕਰਦੇ ਹੋਏ ਇਕ ਹੋਰ ਯਾਤਰੀ ਗ੍ਰਿਫਤਾਰ

ਅਹਿਮਦਾਬਾਦ 'ਚ ਪਤਨੀ ਨੂੰ ਚਾਕੂ ਮਾਰਨ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ

ਅਹਿਮਦਾਬਾਦ 'ਚ ਪਤਨੀ ਨੂੰ ਚਾਕੂ ਮਾਰਨ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ

ਅਸਾਮ 'ਚ ਪ੍ਰੀਖਿਆ ਦੇ ਨਤੀਜਿਆਂ ਤੋਂ ਨਾਖੁਸ਼ 12ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ

ਅਸਾਮ 'ਚ ਪ੍ਰੀਖਿਆ ਦੇ ਨਤੀਜਿਆਂ ਤੋਂ ਨਾਖੁਸ਼ 12ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ

ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਸ਼ੱਕੀ ਗੈਂਡੇ ਦੇ ਸ਼ਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ

ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਸ਼ੱਕੀ ਗੈਂਡੇ ਦੇ ਸ਼ਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ

ਦੱਖਣੀ ਕਸ਼ਮੀਰ ਦੇ ਸ਼ੋਪੀਆਂ 'ਚ ਦੋ ਅੱਤਵਾਦੀ ਸਾਥੀ ਗ੍ਰਿਫਤਾਰ

ਦੱਖਣੀ ਕਸ਼ਮੀਰ ਦੇ ਸ਼ੋਪੀਆਂ 'ਚ ਦੋ ਅੱਤਵਾਦੀ ਸਾਥੀ ਗ੍ਰਿਫਤਾਰ

ਹਾਕੀ ਖਿਡਾਰਨ ਸੁਮਨਦੀਪ ਕੌਰ ਖ਼ੁਦਕੁਸ਼ੀ ਮਾਮਲੇ ’ਚ ਮਿ੍ਰਤਕਾ ਦੀ ਭਰਜਾਈ ਗਿ੍ਰਫ਼ਤਾਰ

ਹਾਕੀ ਖਿਡਾਰਨ ਸੁਮਨਦੀਪ ਕੌਰ ਖ਼ੁਦਕੁਸ਼ੀ ਮਾਮਲੇ ’ਚ ਮਿ੍ਰਤਕਾ ਦੀ ਭਰਜਾਈ ਗਿ੍ਰਫ਼ਤਾਰ

ਦਿੱਲੀ 'ਚ 8 ਸਾਲਾ ਬੱਚੀ ਨੂੰ ਅਗਵਾ ਕਰਕੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਦਿੱਲੀ 'ਚ 8 ਸਾਲਾ ਬੱਚੀ ਨੂੰ ਅਗਵਾ ਕਰਕੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਕਾਰ ਸ਼ੋਅਰੂਮ ਦੇ ਮਾਲਕ ਤੋਂ 20 ਲੱਖ ਰੁਪਏ ਦੀ ਮੰਗ ਕਰਨ ਵਾਲਾ ਗ੍ਰਿਫਤਾਰ

ਕਾਰ ਸ਼ੋਅਰੂਮ ਦੇ ਮਾਲਕ ਤੋਂ 20 ਲੱਖ ਰੁਪਏ ਦੀ ਮੰਗ ਕਰਨ ਵਾਲਾ ਗ੍ਰਿਫਤਾਰ

ਸਿਡਨੀ ਦੇ ਜਿਮ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਸਿਡਨੀ ਦੇ ਜਿਮ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ