ਅਪਰਾਧ

ਸਰਹੱਦੀ ਚੌਕੀ ਨੂਰਵਾਲਾ ਤਲਾਸ਼ੀ ਮੁਹਿੰਮ ਦੌਰਾਨ 510 ਗ੍ਰਾਮ ਹੈਰੋਇਨ ਬਰਾਮਦ

April 27, 2024

ਹਰਜਿੰਦਰ ਸਿੰਘ ਗੋਲਣ

ਭਿੱਖੀਵਿੰਡ, 27 ਅਪ੍ਰੈਲ : ਭਾਰਤ-ਪਾਕਿਸਤਾਨ ਸਰਹੱਦ ’ਤੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਬੇਸ਼ੱਕ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖ ਰਹੀ, ਪਰ ਦੇਸ਼ ਵਿਰੋਧੀ ਤਾਕਤਾਂ ਡਰੋਨਾਂ ਰਾਹੀਂ ਨਸ਼ਿਆਂ ਦੇ ਘਾਤਕ ਵਪਾਰ ਨੂੰ ਜਾਰੀ ਰੱਖਣ ਲਈ ਸਿਰਤੋੜ ਯਤਨ ਕਰ ਰਹੀਆਂ ਹਨ। ਦੱਸਣਯੋਗ ਹੈ ਅੱਜ ਦੁਪਹਿਰ ਬੀਓਪੀ ਨੂਰਵਾਲਾ ਨੇੜੇ ਡਰੋਨ ਆਵਾਜ਼ ਸੁਣਾਈ ਦੇਣ ਤੇ ਪੁਲਿਸ ਥਾਣਾ ਖੇਮਕਰਨ ਮੁਖੀ ਐਸਐਚਓ ਸ਼ਮਸ਼ੇਰ ਸਿੰਘ ਸਮੇਤ ਬੀਐਸਐਫ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਕੰਡਿਆਲੀ ਤਾਰ 10 ਮੀਟਰ ਦੀ ਦੂਰੀ ’ਤੇ ਨੀਲੇ ਰੰਗ ’ਚ ਲਪੇਟਿਆ ਹੋਇਆ ਇੱਕ ਪੈਕਟ 510 ਗ੍ਰਾਮ ਹੈਰੋਇਨ ਬਰਾਮਦ ਹੋਈ। ਸਬ ਡਵੀਜ਼ਨ ਭਿੱਖੀਵਿੰਡ ਦੇ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਥਾਣਾ ਖੇਮਕਰਨ ਬਰਾਮਦ ਹੋਈ ਹੈਰੋਇਨ ਸਬੰਧੀ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਰਨਨਯੋਗ ਹੈ ਕਿ ਬੀਓਪੀ ਹਰਭਜਨ ਨੇੜੇ ਖੇਤਾਂ ਵਿੱਚ ਇੱਕ ਖੰਡਰ ਹੋਇਆ ਡਰੋਨ ਮਿਲਿਆ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਂ-ਪਤਨੀ ਤੇ 3 ਬੱਚਿਆਂ ਨੂੰ ਮਾਰੀ ਗੋਲ਼ੀ, ਫਿਰ ਕੀਤੀ ਖ਼ੁਦਕੁਸ਼ੀ

ਕੋਚੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਕਰਦੇ ਹੋਏ ਇਕ ਹੋਰ ਯਾਤਰੀ ਗ੍ਰਿਫਤਾਰ

ਅਹਿਮਦਾਬਾਦ 'ਚ ਪਤਨੀ ਨੂੰ ਚਾਕੂ ਮਾਰਨ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ

ਅਸਾਮ 'ਚ ਪ੍ਰੀਖਿਆ ਦੇ ਨਤੀਜਿਆਂ ਤੋਂ ਨਾਖੁਸ਼ 12ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ

ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਸ਼ੱਕੀ ਗੈਂਡੇ ਦੇ ਸ਼ਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ

ਦੱਖਣੀ ਕਸ਼ਮੀਰ ਦੇ ਸ਼ੋਪੀਆਂ 'ਚ ਦੋ ਅੱਤਵਾਦੀ ਸਾਥੀ ਗ੍ਰਿਫਤਾਰ

ਹਾਕੀ ਖਿਡਾਰਨ ਸੁਮਨਦੀਪ ਕੌਰ ਖ਼ੁਦਕੁਸ਼ੀ ਮਾਮਲੇ ’ਚ ਮਿ੍ਰਤਕਾ ਦੀ ਭਰਜਾਈ ਗਿ੍ਰਫ਼ਤਾਰ

ਦਿੱਲੀ 'ਚ 8 ਸਾਲਾ ਬੱਚੀ ਨੂੰ ਅਗਵਾ ਕਰਕੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਕਾਰ ਸ਼ੋਅਰੂਮ ਦੇ ਮਾਲਕ ਤੋਂ 20 ਲੱਖ ਰੁਪਏ ਦੀ ਮੰਗ ਕਰਨ ਵਾਲਾ ਗ੍ਰਿਫਤਾਰ

ਸਿਡਨੀ ਦੇ ਜਿਮ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ