Friday, May 10, 2024  

ਖੇਤਰੀ

ਭਾਜਪਾ ਉਮੀਦਵਾਰ ਨੇ ਛੱਡਿਆ ਮੈਦਾਨ ਲਾਏ ਦਿੱਲੀ ਡੇਰੇ : ਕੁਲਦੀਪ ਧਾਲੀਵਾਲ

April 27, 2024

ਕੁਲਬੀਰ ਸਿੰਘ
ਅੰਮ੍ਰਿਤਸਰ, 27 ਅਪ੍ਰੈਲ : ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੀ ਚੋਣ ਮੁਹਿੰਮ ਦੇ ਤਹਿਤ ਹਲਕਾ ਅੰਮ੍ਰਿਤਸਰ ਕੇਂਦਰੀ ਵਿੱਚ ਵੱਖ ਵੱਖ ਵਾਰਡਾਂ ਵਿੱਚ ਮੀਟਿੰਗਾਂ ਕੀਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਅਜੇ ਗੁਪਤਾ ਵੀ ਮੌਜੂਦ ਰਹੇ। ਇਸ ਮੌਕੇ ਕੁਲਦੀਪ ਧਾਲੀਵਾਲ ਨੇ ਕੇਂਦਰ ਵਿੱਚ ਕਾਬਜ ਭਾਰਤੀ ਜਨਤਾ ਪਾਰਟੀ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਆਜ਼ਾਦ ਭਾਰਤ ਦੇ ਇਤਹਾਸ ਵਿੱਚ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਤਾਨਾਸ਼ਾਹੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸੰਵਿਧਾਨ ਨੂੰ ਖ਼ਤਮ ਕਰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਵਿਰੋਧੀ ਧਿਰ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਪਰ ਭਾਰਤੀ ਜਨਤਾ ਪਾਰਟੀ ਆਪਣੇ ਕਾਰਜਕਾਲ ਦੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਕੇਂਦਰੀ ਜਾਂਚ ਏਜੰਸੀਆਂ ਈ.ਡੀ ਅਤੇ ਸੀ.ਬੀ.ਆਈ ਰਾਹੀਂ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ। ਪਰ ਭਾਰਤ ਦੀ ਜਨਤਾ ਸਭ ਕੁੱਝ ਦੇਖ ਰਹੀ ਹੈ ਜਨਤਾ ਜੁਲਮ ਦਾ ਜਵਾਬ ਵੋਟ ਨਾਲ ਦੇਵੇਗੀ। ਧਾਲੀਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪੈਰਾਸ਼ੂਟ ਉਮੀਦਵਾਰ ਨਾਲ ਵਰਕਰ ਜਾਂ ਲੋਕਲ ਲੀਡਰਸ਼ਿਪ ਨਹੀਂ ਚਲ ਰਹੀ ਇਸ ਲਈ ਤਰਨਜੀਤ ਸਿੰਘ ਸੰਧੂ ਨੇ ਮੈਦਾਨ ਛੱਡ ਕੇ ਦਿੱਲੀ ਡੇਰੇ ਲਗਾ ਲਏ ਹਨ। ਇਸ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਾਰੇ ਬੋਲਦੇ ਹੋਏ ਧਾਲੀਵਾਲ ਨੇ ਕਿਹਾ ਕਿ ਦੋ ਵਾਰ ਜਿੱਤਣ ਤੋ ਬਾਅਦ ਵੀ ਉਨ੍ਹਾਂ ਨੇ ਅੰਮ੍ਰਿਤਸਰ ਦੇ ਮਸਲੇ ਲੋਕ ਸਭਾ ਵਿੱਚ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਔਜਲਾ ਨੇ ਆਪਣੇ ਇਲਾਕੇ ਗੁਮਟਾਲਾ ਤੱਕ ਦਾ ਵਿਕਾਸ ਨਹੀਂ ਕੀਤਾ ਪੂਰਾ ਲੋਕ ਸਭਾ ਹਲਕਾ ਤੇ ਬੜੇ ਦੂਰ ਦੀ ਗੱਲ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਮਨੀਸ਼ ਅੱਗਰਵਾਲ, ਸੀਨੀਅਰ ਆਗੂ ਜਰਨੈਲ ਸਿੰਘ ਢੋਟ, ਰਿਸ਼ੀ ਕਪੂਰ, ਹਲਕਾ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਸਮੁੱਚੇ ਬਲਾਕ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਵਰਕਰ ਅਤੇ ਲੀਡਰਸ਼ਿਪ ਮੌਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਤਮਿਲਨਾਡੂ ਦੇ ਸਿਵਾਕਾਸ਼ੀ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ

ਤਮਿਲਨਾਡੂ ਦੇ ਸਿਵਾਕਾਸ਼ੀ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ

ਯੂਪੀ ਵਿੱਚ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਸਮੇਂ ਚਾਰ ਦੀ ਮੌਤ

ਯੂਪੀ ਵਿੱਚ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਸਮੇਂ ਚਾਰ ਦੀ ਮੌਤ

ਹੈਦਰਾਬਾਦ ਦੀ ਕੰਧ ਢਹਿਣ ਦੇ ਮਾਮਲੇ 'ਚ 6 ਗ੍ਰਿਫਤਾਰ, 7 ਲੋਕਾਂ ਦੀ ਮੌਤ

ਹੈਦਰਾਬਾਦ ਦੀ ਕੰਧ ਢਹਿਣ ਦੇ ਮਾਮਲੇ 'ਚ 6 ਗ੍ਰਿਫਤਾਰ, 7 ਲੋਕਾਂ ਦੀ ਮੌਤ

ਏਅਰ ਇੰਡੀਆ ਐਕਸਪ੍ਰੈਸ ਹੜਤਾਲ: ਕੇਰਲ ਤੋਂ ਉਡਾਣਾਂ ਵਿੱਚ ਵਿਘਨ ਜਾਰੀ

ਏਅਰ ਇੰਡੀਆ ਐਕਸਪ੍ਰੈਸ ਹੜਤਾਲ: ਕੇਰਲ ਤੋਂ ਉਡਾਣਾਂ ਵਿੱਚ ਵਿਘਨ ਜਾਰੀ

ਗੋਲਡ ਮੈਡਲ ਜੇਤੂ ਪਹਿਲਵਾਨ ਦਿੱਲੀ 'ਚ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਗ੍ਰਿਫਤਾਰ

ਗੋਲਡ ਮੈਡਲ ਜੇਤੂ ਪਹਿਲਵਾਨ ਦਿੱਲੀ 'ਚ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਗ੍ਰਿਫਤਾਰ

ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹਿੰਸਾ: ਮੁਰਸ਼ਿਦਾਬਾਦ ਵਿੱਚ ਪੰਜ ਜ਼ਖ਼ਮੀ

ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹਿੰਸਾ: ਮੁਰਸ਼ਿਦਾਬਾਦ ਵਿੱਚ ਪੰਜ ਜ਼ਖ਼ਮੀ

ਹੈਦਰਾਬਾਦ 'ਚ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ

ਹੈਦਰਾਬਾਦ 'ਚ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ

ਡੀਬੀਯੂ ਕਾਰਪੋਰੇਟ ਰਿਲੇਸ਼ਨਜ਼ ਸੈੱਲ ਅਤੇ ਭਾਰਤੀ ਏਅਰਟੈੱਲ ਦੇ ਸਹਿਯੋਗ ਨਾਲ ਸਫਲ ਰਿਹਾ ਪਲੇਸਮੈਂਟ ਡਰਾਈਵ

ਡੀਬੀਯੂ ਕਾਰਪੋਰੇਟ ਰਿਲੇਸ਼ਨਜ਼ ਸੈੱਲ ਅਤੇ ਭਾਰਤੀ ਏਅਰਟੈੱਲ ਦੇ ਸਹਿਯੋਗ ਨਾਲ ਸਫਲ ਰਿਹਾ ਪਲੇਸਮੈਂਟ ਡਰਾਈਵ

ਨੇਪਾਲ ਸਰਹੱਦ 'ਤੇ ਨਾਬਾਲਗ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਕਾਬੂ

ਨੇਪਾਲ ਸਰਹੱਦ 'ਤੇ ਨਾਬਾਲਗ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਕਾਬੂ

ਦਿੱਲੀ: ਪੁਲਿਸ ਨੇ 12 ਸਾਲਾਂ ਬਾਅਦ ਕਤਲ ਦੇ ਮੁਲਜ਼ਮ ਨੂੰ ਕਾਬੂ 

ਦਿੱਲੀ: ਪੁਲਿਸ ਨੇ 12 ਸਾਲਾਂ ਬਾਅਦ ਕਤਲ ਦੇ ਮੁਲਜ਼ਮ ਨੂੰ ਕਾਬੂ