Friday, May 10, 2024  

ਅਪਰਾਧ

ਸੰਗਰੂਰ ਪੁਲਿਸ ਵੱਲੋਂ 3 ਜਣੇ ਤਿੰਨ ਹਜ਼ਾਰ ਲੀਟਰ ਤੋਂ ਜ਼ਿਆਦਾ ਈਥੇਨੌਲ/ਸਪਿਰਟ ਸਮੇਤ ਗ੍ਰਿਫਤਾਰ

April 27, 2024

ਪੁਲਿਸ ਤੇ ਆਬਕਾਰੀ ਵਿਭਾਗ ਦੀ ਸਾਂਝੀ ਛਾਪੇਮਾਰੀ

ਸੰਗਰੂਰ, 27 ਅਪਰੈਲ (ਹਰਜਿੰਦਰ ਦੁੱਗਾਂ) : ਜ਼ਿਲ੍ਹਾ ਪੁਲਿਸ ਸੰਗਰੂਰ ਨੇ ਮਾੜੇ ਅਨਸਰਾਂ ਵੱਲੋਂ ਵਿੱਢੀ ਮੁਹਿੰਮ ਤਹਿਤ ਇੰਡੀਅਨ ਆਇਲ ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲ ਦੇ ਦੰਡਾਂ ਨੇੜਲੇ ਪਾਤੜਾਂ ਰੋਡ ਤੇ ਬਣੇ ਗੋਦਾਮਾਂ ਵਿੱਚੋਂ 3450 ਲੀਟਰ ਈਥੇਨੌਲ/ਸਪਿਰਟ ਬਰਾਮਦ ਕਰਕੇ 3 ਜਣਿਆਂ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਪੀ. (ਡੀ) ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਸੰਗਰੂਰ ਪੁਲਿਸ ਅਤੇ ਆਬਕਾਰੀ ਵਿਭਾਗ ਦੇ ਸਾਂਝੇ ਆਪਰੇਸ਼ਨ ਤਹਿਤ ਗੁਪਤ ਸੂਚਨਾ ਮਿਲਣ ਤੇ ਪੁਲਿਸ ਵੱਲੋਂ ਜਦੋਂ ਇੰਡੀਅਨ ਆਇਲ ਡੰਪ ਮਹਿਲਾਂ ਰੋਡ ਸੰਗਰੂਰ ਦੇ ਸਾਹਮਣੇ ਕੱਚੇ ਰਸਤੇ ਤੇ ਛਾਪੇ ਮਾਰੀ ਕੀਤੀ ਤਾਂ ਪਲਾਟ ਦੀ ਚਾਰ ਦੀਵਾਰੀ ਵਿੱਚੋਂ ਪੁਲਿਸ ਨੇ ਬਿਕਰਮ ਸਿੰਘ ਉਰਫ਼ ਵਿੱਕੀ ਵਾਸੀ ਕੰਮੋਮਾਜਰਾ ਕਲਾਂ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 100 ਲੀਟਰ ਈਥੌਨਾਲ/ਸਪਿਰਟ ਬਰਾਮਦ ਕਰਕੇ ਥਾਣਾ ਸਦਰ ਸੰਗਰੂਰ ਵਿਖੇ ਵੱਖ ਵੱਖ ਧਾਰਵਾਂ ਤਹਿਤ ਪਰਚਾ ਦਰਜ਼ ਕਰ ਲਿਆ ਗਿਆ ਚੀਮਾ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਨੇ ਤੇਲ ਡੰਪ ਦੇ ਸਾਹਮਣੇ ਵਾਲੀ ਸਾਈਡ ਰੋਡ ਤੇ ਥੋੜ੍ਹਾ ਪਿੱਛੇ ਹਟ ਕੇ ਇੱਕ ਪਲਾਟ ਦੀ ਚਾਰਦੀਵਾਰੀ ਵਿਚੋਂ ਹਰਪ੍ਰੀਤ ਸਿੰਘ ਉਰਫ ਜੱਗੀ ਵਾਸੀ ਚੰਗਾਲੀਵਾਲਾ ਅਤੇ ਇਕਬਾਲ ਸਿੰਘ ਵਾਸੀ ਸੇਖੂਵਾਸ ਥਾਣਾ ਲਹਿਰਾ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਛੇ ਡਰੰਮ ਪਲਾਸਟਿਕ ਜਿਨ੍ਹਾਂ ਵਿੱਚ ਕੁੱਲ 1200 ਲੀਟਰ ਈਥਾਨੌਲ/ਸਪਰਿਟ ਭਰਿਆ ਹੋਇਆ ਸੀ, ਇੱਕ ਖਾਲੀ ਡਰੰਮ ਮੂੰਹ ਖੁੱਲ੍ਹਾ, ਇੱਕ ਕੀਪ ਲੋਹਾ, ਇੱਕ ਬਾਲਟੀ ਪਲਾਟਿਕ ਅਤੇ ਇੱਕ ਪਾਇਪ ਪਲਾਸਟਿਕ ਕਰੀਬ 8 ਫੁੱਟ ਲੰਬਾ ਬਰਾਮਦ ਕਰਕੇ ਐਕਸਾਈਜ਼ ਐਕਟ ਤੇ ਹੋਰਨਾਂ ਧਾਰਵਾਂ ਤਹਿਤ ਥਾਣਾ ਸਦਕਰ ਸੰਗਰੂਰ ਵਿਖੇ ਦਰਜ਼ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਇਸ ਤੋਂ ਇਲਾਵਾ ਸੀਆਈਏ ਸੰਗਰੂਰ ਸਮੇਤ ਪੁਲਿਸ ਅਤੇ ਐਕਸਾਈਜ਼ ਇੰਸਪੈਕਟਰ ਵੱਲੋਂ ਮੁਹੰਮਦ ਸ਼ਾਨਵਾਜ ਪੁੱਤਰ ਮੁਹੰਮਦ ਅਜਾਦੀ ਵਾਸੀ ਗੋਗਰ ਜ਼ਿਲ੍ਹਾ ਪੂਰਨੀਆ ਬਿਹਾਰ ਹਾਲ ਆਬਾਦ ਗਰੀਨ ਢਾਬਾ ਕੰਮੋਮਾਜਰਾ ਕਰਾਂ ਅਤੇ ਮੁਹੰਮਦ ਕਮਰੂਲ ਵਾਸੀ ਪੂਨੀਆ ਹਾਲ ਸਮਸ਼ੇਰ ਢਾਬਾ ਕੰਮੋਮਾਜਰਾ ਕਲਾਂ ਦੇ ਮਹਿਲਾਂ ਰੋਡ ਤੇ ਸੰਗਰੂਰ ਵਾਈ ਸਾਈਡ ਪਿੰਡ ਖੇੜੀ ਦੇ ਓਵਰਬਿ?ਜ ਕੋਲ ਇੱਕ ਚਾਰਦੀਵਾਰੀ ਵਾਲੇ ਪਲਾਟ ਵਿੱਚ ਰੇਡ ਕੀਤੀ ਜਿਸ ਵਿੱਚੋਂ 10 ਡਰੰੰਮ ਪਲਾਸਟਿਕ ਜਿਨਾਂ ਵਿੱਚ 2150 ਲੀਟਰ ਈਥਾਨੌਲ/ਸਪਿਰਟ ਤੋਂ ਇਲਾਵਾ ਹੋਰ ਕਾਫ਼ੀ ਸਮਾਨ ਬਰਾਮਦ ਹੋਇਆ ਪੁਲਿਸ ਨੇ ਇਸ ਸਬੰਧੀ ਵੀ ਐਨ.ਡੀ.ਪੀ.ਐਸ. ਤੇ ਹੋਰਨਾਂ ਧਾਰਵਾਂ ਤਹਿਤ ਥਾਣਾ ਸਦਰ ਸੰਗਰੂਰ ਵਿਖੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਕਥਿਤ ਦੋਸ਼ੀਆਂ ਦੀ ਗਿ?ਫ਼ਤਾਰੀ ਹਾਲੇ ਬਾਕੀ ਹੈ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਸਿਡਨੀ ਦੇ ਜਿਮ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਸਿਡਨੀ ਦੇ ਜਿਮ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਕਰਨਾਟਕ 'ਚ ਮੈਡੀਕਲ ਕਾਲਜ 'ਚ ਔਰਤਾਂ ਦੇ ਵਾਸ਼ਰੂਮ 'ਚ ਮੋਬਾਈਲ ਰੱਖਣ ਵਾਲਾ ਨੌਜਵਾਨ ਫੜਿਆ ਗਿਆ

ਕਰਨਾਟਕ 'ਚ ਮੈਡੀਕਲ ਕਾਲਜ 'ਚ ਔਰਤਾਂ ਦੇ ਵਾਸ਼ਰੂਮ 'ਚ ਮੋਬਾਈਲ ਰੱਖਣ ਵਾਲਾ ਨੌਜਵਾਨ ਫੜਿਆ ਗਿਆ

ਰੂਸ-ਯੂਕਰੇਨ ਯੁੱਧ ਖੇਤਰ ਵਿੱਚ ਭਾਰਤੀਆਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਚਾਰ ਗ੍ਰਿਫ਼ਤਾਰ

ਰੂਸ-ਯੂਕਰੇਨ ਯੁੱਧ ਖੇਤਰ ਵਿੱਚ ਭਾਰਤੀਆਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਚਾਰ ਗ੍ਰਿਫ਼ਤਾਰ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

दिल्ली में ऑटोरिक्शा चालक ने चाकू घोंपकर व्यक्ति की हत्या 

दिल्ली में ऑटोरिक्शा चालक ने चाकू घोंपकर व्यक्ति की हत्या 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ 

ਪੀਪੀਈ ਪਹਿਨੇ ਚੋਰਾਂ ਨੇ ਨਾਸਿਕ ਆਈਸੀਆਈਸੀਆਈ ਹੋਮ ਫਾਈਨਾਂਸ ਦੇ 5 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦੇ ਲਾਕਰ ਨੂੰ ਕੀਤਾ ਸਾਫ਼

ਪੀਪੀਈ ਪਹਿਨੇ ਚੋਰਾਂ ਨੇ ਨਾਸਿਕ ਆਈਸੀਆਈਸੀਆਈ ਹੋਮ ਫਾਈਨਾਂਸ ਦੇ 5 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦੇ ਲਾਕਰ ਨੂੰ ਕੀਤਾ ਸਾਫ਼

ਝਾਰਖੰਡ ਦੇ ਮੰਤਰੀ ਦੇ ਪੀਏ 'ਤੇ ਈਡੀ ਨੇ ਛਾਪਾ ਮਾਰਿਆ, ਘਰ ਤੋਂ 25 ਕਰੋੜ ਰੁਪਏ ਬਰਾਮਦ

ਝਾਰਖੰਡ ਦੇ ਮੰਤਰੀ ਦੇ ਪੀਏ 'ਤੇ ਈਡੀ ਨੇ ਛਾਪਾ ਮਾਰਿਆ, ਘਰ ਤੋਂ 25 ਕਰੋੜ ਰੁਪਏ ਬਰਾਮਦ