Friday, May 10, 2024  

ਪੰਜਾਬ

ਲੋਕ ਸਭਾ ਚੋਣਾਂ ’ਚ ਫ਼ਿਰਕੂ-ਕਾਰਪੋਰੇਟ ਗੱਠਜੋੜ ਦੀ ਹਾਰ ਤੈਅ : ਕਾਮਰੇਡ ਸੇਖੋਂ

April 27, 2024

13 ਮਈ ਨੂੰ ਵਿਸ਼ਾਲ ਰੈਲੀ ਤੇ ਮਾਰਚ ਕਰਕੇ ਕਾਮਰੇਡ ਬਿਲਗਾ ਦੇ ਕਾਗਜ਼ ਦਾਖ਼ਲ ਕਰਵਾਏ ਜਾਣਗੇ

ਰੋਗਿਜ਼ ਸੋਢੀ
ਜਲੰਧਰ/27 ਅਪ੍ਰੈਲ : ਜਨਤਕ ਜਥੇਬੰਦੀਆਂ ਦੇ ਸਾਥੀਆਂ ਦੀ ਸਾਂਝੀ ਮੀਟਿੰਗ ਜਲੰਧਰ ਦਫ਼ਤਰ ਵਿਖੇ ਸੀਟੂ ਦੇ ਸੂਬਾ ਸਕੱਤਰ ਕਾਮਰੇਡ ਜਤਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਟਰੇਡ ਯੂਨੀਅਨ ਫਰੈਕਸ਼ਨ ਕਮੇਟੀ ਪੰਜਾਬ, ਗੌਰਮਿੰਟ ਪੈਂਸ਼ਨਰਜ਼ ਯੂਨੀਅਨ ਪੰਜਾਬ , ਆਸ਼ਾ ਵਰਕਰਜ ਯੂਨੀਅਨ, ਮਿਡ ਡੇਅ ਮੀਲ ਯੂਨੀਅਨ ਪੰਜਾਬ ਅਤੇ ਜਨਵਾਦੀ ਇਸਤਰੀ ਸਭਾ ਦੇ ਸੂਬਾਈ ਆਗੂ ਹਾਜ਼ਰ ਸਨ ।

ਮੀਟਿੰਗ ਦੌਰਾਨ ਹਾਜ਼ਰ ਆਗੂਆਂ ਵੱਲੋਂ ਲੋਕ ਸਭਾ ਚੋਣਾਂ ਬਾਰੇ ਚਰਚਾ ਕਰਦੇ ਹੋਏ ਫੈਸਲਾ ਕੀਤਾ ਗਿਆ ਕਿ ਟਰੇਡ ਯੂਨੀਅਨ ਆਗੂ ਮਾਸਟਰ ਪਰਸ਼ੋਤਮ ਲਾਲ ਬਿਲਗਾ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ । ਮੀਟਿੰਗ ਨੂੰ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਵਿੱਚ ਫ਼ਿਰਕੂ- ਕਾਰਪੋਰੇਟ ਗੱਠਜੋੜ ਦੀ ਹਾਰ ਤੈਅ ਹੋ ਚੁੱਕੀ ਹੈ । ਦੇਸ਼ ਦੇ ਸੂਝਵਾਨ ਵੋਟਰਾਂ ਅੰਦਰ ਫ਼ਿਰਕੂ ਤੇ ਕਾਰਪੋਰੇਟ ਘਰਾਣਿਆਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਹੋ ਚੁੱਕਾ ਹੈ । ਮੋਦੀ ਹਾਰੇਗਾ , ਖੱਬੀਆਂ ਪਾਰਟੀਆਂ, ਧਰਮ ਨਿਰਪੱਖ ਜਮਹੂਰੀ ਸ਼ਕਤੀਆਂ ਦੀ ਜਿੱਤ ਯਕੀਨੀ ਹੈ । ਕਾਮਰੇਡ ਸੇਖੋਂ ਨੇ ਕਿਹਾ ਕਿ ਕੇਂਦਰ ਵਿੱਚ ਜਮਹੂਰੀ ਤੇ ਧਰਮ ਨਿਰਪੱਖ ਲੋਕਾਂ ਦੀ ਸਾਂਝੀ ਸਰਕਾਰ ਬਣਾਈ ਜਾਵੇਗੀ । ਭਾਰਤੀ ਫੌਜ ਵਿੱਚ ਅਗਨੀਵੀਰ ਭਰਤੀ ਸਕੀਮ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇਗੀ । ਯੂਏਪੀਏ ਪੀਐਮਐਲਏ ਤੇ ਹੋਰ ਕਾਲੇ ਕਾਨੂੰਨ ਰੱਦ ਕੀਤੇ ਜਾਣਗੇ, ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਕੇ ਰੈਗੂਲਰ ਭਰਤੀ ਕੀਤੀ ਜਾਵੇਗੀ, ਬੱਚਿਆਂ ਨੂੰ 10+2 ਤੱਕ ਦੀ ਸਿੱਖਿਆ ਮਫ਼ਤ ਦਿੱਤੀ ਜਾਵੇਗੀ ਤੇ ਲੜਕੀਆਂ ਨੂੰ ਉੱਚ ਵਿੱਦਿਆ ਤੱਕ ਵੀ ਮੁਫਤ ਸਿੱਖਿਆ ਦਿੱਤੀ ਜਾਵੇਗੀ । ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ । ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ 26000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ, ਦਿਹਾੜੀ ਦੇ 12 ਘੰਟੇ ਦੀ ਬਜਾਏ 8 ਘੰਟੇ ਤੈਅ ਕੀਤੀ ਜਾਵੇਗੀ । 60 ਸਾਲ ਦੇ ਹਰ ਵਿਅਕਤੀ ਲਈ 6000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਅਤੇ ਕਿਰਤੀ ਲੋਕਾਂ ਦੀਆਂ ਹੋਰ ਮੰਗਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ ।

ਇਸ ਮੌਕੇ ਕਾਮਰੇਡ ਸੁੱਚਾ ਸਿੰਘ ਅਜਨਾਲਾ ਸੂਬਾਈ ਕੈਸ਼ੀਅਰ ਸੀਟੂ , ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ, ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ, ਡਾ. ਕਮਲਜੀਤ ਕੌਰ, ਹਰਪ੍ਰੀਤ ਕੌਰ, ਆਸ਼ਾ ਰਾਣਾ, ਕੁਮਾਰੀ ਕ੍ਰਿਸ਼ਨਾ , ਸੁਭਾਸ਼ ਮੱਟੂ , ਸੁਧਾ ਰਾਣੀ , ਪੂਨਮ ਗੋਰਾਇਆ ਅਤੇ ਹੋਰ ਆਗੂਆਂ ਵੱਲੋਂ ਵੀ ਸੰਬੋਧਨ ਕੀਤਾ ਗਿਆ ।
ਪੈਨਸ਼ਨਰਜ਼ ਆਗੂ ਕਾਮਰੇਡ ਸੁਰਜੀਤ ਸਿੰਘ ਗਗੜਾ, ਕਾਮਰੇਡ ਮਾਇਆਧਾਰੀ, ਕਾਮਰੇਡ ਕੇਵਲ ਕ੍ਰਿਸ਼ਨ ਕਾਲੀਆ ਅਤੇ ਸੀਟੂ ਆਗੂ ਮਹਿੰਦਰ ਕੁਮਾਰ ਬਡੋਆਣ ਵੱਲੋਂ ਵੀ ਸੰਬੋਧਨ ਕੀਤਾ ਗਿਆ ।
ਆਗੂਆਂ ਵੱਲੋਂ ਦੱਸਿਆ ਗਿਆ ਕਿ ਕਾਮਰੇਡ ਪਰਸ਼ੋਤਮ ਲਾਲ ਬਿਲਗਾ ਦੇ ਕਾਗਜ਼ 13 ਮਈ ਨੂੰ ਵਿਸ਼ਾਲ ਰੈਲੀ ਤੇ ਮਾਰਚ ਕਰਕੇ ਜਲੰਧਰ ਚੋਣ ਦਫਤਰ ਵਿਖੇ ਜਮ੍ਹਾਂ ਕਰਵਾਏ ਜਾਣਗੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦੇਸ਼ ਭਗਤ ਇੰਸਟੀਚਿਊਟ ਆਫ ਨਰਸਿੰਗ ਨੇ ਕਰਵਾਇਆ ਮਾਹਵਾਰੀ ਸਫਾਈ ਜਾਗਰੂਕਤਾ ਪ੍ਰੋਗਰਾਮ

ਦੇਸ਼ ਭਗਤ ਇੰਸਟੀਚਿਊਟ ਆਫ ਨਰਸਿੰਗ ਨੇ ਕਰਵਾਇਆ ਮਾਹਵਾਰੀ ਸਫਾਈ ਜਾਗਰੂਕਤਾ ਪ੍ਰੋਗਰਾਮ

ਦੇਸ਼ ਭਗਤ ਯੂਨੀਵਰਸਟੀ ਅਤੇ ਦੇਸ਼ ਭਗਤ ਗਲੋਬਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੋਟਰ ਜਾਗਰੂਕਤਾ ਰੈਲੀ

ਦੇਸ਼ ਭਗਤ ਯੂਨੀਵਰਸਟੀ ਅਤੇ ਦੇਸ਼ ਭਗਤ ਗਲੋਬਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੋਟਰ ਜਾਗਰੂਕਤਾ ਰੈਲੀ

ਬਿਮਾਰੀਆਂ ਤੋਂ ਬਚਾਅ ਲਈ ਗਰਭਵਤੀਆਂ ਤੇ ਬੱਚਿਆ ਦਾ ਟੀਕਾਕਰਨ ਅਤੀ ਜਰੂਰੀ : ਡਾ. ਦਵਿੰਦਰਜੀਤ ਕੌਰ

ਬਿਮਾਰੀਆਂ ਤੋਂ ਬਚਾਅ ਲਈ ਗਰਭਵਤੀਆਂ ਤੇ ਬੱਚਿਆ ਦਾ ਟੀਕਾਕਰਨ ਅਤੀ ਜਰੂਰੀ : ਡਾ. ਦਵਿੰਦਰਜੀਤ ਕੌਰ

ਦੇਸ਼ ਭਗਤ ਯੂਨੀਵਰਸਿਟੀ ਨੇ ਨਾਭਾ ਸਰਕਲ ਦੇ ਪ੍ਰਿੰਸੀਪਲਾਂ ਨੂੰ ਕੀਤਾ ਸਨਮਾਨਿਤ

ਦੇਸ਼ ਭਗਤ ਯੂਨੀਵਰਸਿਟੀ ਨੇ ਨਾਭਾ ਸਰਕਲ ਦੇ ਪ੍ਰਿੰਸੀਪਲਾਂ ਨੂੰ ਕੀਤਾ ਸਨਮਾਨਿਤ

ਟਰੈਕਟਰ ਨਾਲ ਟਕਰਾਈ ਵਿਆਹ ਵਾਲੀ ਗੱਡੀ

ਟਰੈਕਟਰ ਨਾਲ ਟਕਰਾਈ ਵਿਆਹ ਵਾਲੀ ਗੱਡੀ

ਸੀਪੀਆਈ (ਐਮ) ਲੋਕ ਸਭਾ ਚੋਣਾਂ ’ਚ ਅਹਿਮ ਰੋਲ ਅਦਾ ਕਰੇਗੀ : ਕਾਮਰੇਡ ਸੇਖੋਂ

ਸੀਪੀਆਈ (ਐਮ) ਲੋਕ ਸਭਾ ਚੋਣਾਂ ’ਚ ਅਹਿਮ ਰੋਲ ਅਦਾ ਕਰੇਗੀ : ਕਾਮਰੇਡ ਸੇਖੋਂ

ਭਾਜਪਾ ਨੇ ਪੰਜਾਬ ’ਚ 3 ਹੋਰ ਉਮੀਦਵਾਰ ਐਲਾਨੇ

ਭਾਜਪਾ ਨੇ ਪੰਜਾਬ ’ਚ 3 ਹੋਰ ਉਮੀਦਵਾਰ ਐਲਾਨੇ

ਮਾਨ ਨੇ ਮਲੇਰਕੋਟਲਾ ਵਿੱਚ ਮੀਤ ਹੇਅਰ ਲਈ ਕੀਤਾ ਪ੍ਰਚਾਰ, ਕਿਹਾ, ਮਲੇਰਕੋਟਲੇ ਵਾਲਿਆਂ ਨੇ 2014 ਅਤੇ 2019 ਵਾਂਗ ਹੀ ਸਾਥ ਦੇਣਾ

ਮਾਨ ਨੇ ਮਲੇਰਕੋਟਲਾ ਵਿੱਚ ਮੀਤ ਹੇਅਰ ਲਈ ਕੀਤਾ ਪ੍ਰਚਾਰ, ਕਿਹਾ, ਮਲੇਰਕੋਟਲੇ ਵਾਲਿਆਂ ਨੇ 2014 ਅਤੇ 2019 ਵਾਂਗ ਹੀ ਸਾਥ ਦੇਣਾ

ਭਗਵੰਤ ਮਾਨ ਨੇ ਪਟਿਆਲਾ ਵਿਖੇ ਡਾ. ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ

ਭਗਵੰਤ ਮਾਨ ਨੇ ਪਟਿਆਲਾ ਵਿਖੇ ਡਾ. ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ

ਬਸਪਾ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਰਾਕੇਸ਼ ਸੋਮਨ 'ਆਪ' 'ਚ ਸ਼ਾਮਲ

ਬਸਪਾ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਰਾਕੇਸ਼ ਸੋਮਨ 'ਆਪ' 'ਚ ਸ਼ਾਮਲ