ਕਿਹਾ, ਟੀਕਾ ਦੁਰਲੱਭ ਮਾਮਲਿਆਂ ’ਚ ਪਲੇਟਲੈਟਸ ਘਟਾਉਣ ਤੇ ਲਹੂ ਦੇ ਗਤਲੇ ਬਣਾਉਣ ਲਈ ਜ਼ਿੰਮੇਵਾਰ
ਏਜੰਸੀਆਂ
ਨਵੀਂ ਦਿੱਲੀ/30 ਅਪ੍ਰੈਲ : ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਆਕਸਫੋਰਡ-ਆਸਟਰਾਜ਼ੇਨਿਕਾ ਦੇ ਟੀਕੇ ਲਗਾਏ ਗਏ ਸਨ। ਭਾਰਤ ਵਿਚ, ਇਸ ਦਾ ਟੀਕਾ ਅਦਾਰ ਪੂਨਾਵਾਲਾ ਦੇ ਸੀਰਮ ਇੰਸਟੀਚਿਊਟ ਵੱਲੋਂ ਤਿਆਰ ਕੀਤਾ ਗਿਆ ਸੀ। ਇਸ ਨੂੰ ਬਾਅਦ ਵਿਚ ਭਾਰਤ ਸਮੇਤ ਦੁਨੀਆ ਭਰ ਦੇ ਕਰੋੜਾਂ ਲੋਕਾਂ ਦੇ ਲਾਇਆ ਗਿਆ ਸੀ। ਬਰਤਾਨੀਆ ਦੀ ਦਵਾ ਕੰਪਨੀ ਆਸਟਰਾਜ਼ੇਨਿਕਾ ਨੇ ਹੁਣ ਉਥੋਂ ਦੀ ਹਾਈ ਕੋਰਟ ’ਚ ਮੰਨਿਆ ਹੈ ਕਿ ਉਸ ਦੀ ਕੋਵਿਡ-19 ਵੈਕਸੀਨ ਨਾਲ ਦੁਰਲੱਭ ਮਾਮਲਿਆਂ ਵਿੱਚ ਹੋਰ ਪ੍ਰਭਾਵ ਹੋ ਸਕਦੇ ਹਨ। ਆਸਟਰਾਜ਼ੇਨਿਕਾ ਦਾ ਜੋ ਫਾਰਮੂਲਾ ਸੀ, ਉਸੇ ਨਾਲ ਭਾਰਤ ਵਿੱਚ ਸੀਰਮ ਇੰਸਟੀਚਿਊਟ ਨੇ ਕੋਵੀਸ਼ੀਲਡ ਨਾਂ ਨਾਲ ਵੈਕਸੀਨ ਬਣਾਈ ਹੈ।
ਬਰਤਾਨੀਆ ਮੀਡੀਆ ਦੀ ਰਿਪੋਰਟ ਮੁਤਾਬਕ ਆਸਟਰਾਜ਼ੇਨਿਕਾ ’ਤੇ ਦੋਸ ਹੈ ਕਿ ਉਸ ਦੀ ਵੈਕਸੀਨ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਉਧਰ ਕਈਆਂ ਨੂੰ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ। ਕੰਪਨੀ ਖ਼ਿਲਾਫ਼ ਬਰਤਾਨੀਆ ਹਾਈ ਕੋਰਟ ਵਿੱਚ 51 ਕੇਸ ਚੱਲ ਰਹੇ ਹਨ। ਪੀੜਤਾਂ ਨੇ ਆਸਟਰਾਜ਼ੇਨਿਕਾ ਤੋਂ ਕਰੀਬ ਇੱਕ ਕਰੋੜ ਦਾ ਹਰਜ਼ਾਨਾ ਮੰੰਗਿਆ ਹੈ। ਬਰਤਾਨਵੀ ਹਾਈ ਕੋਰਟ ਵਿੱਚ ਜਮ੍ਹਾਂ ਕੀਤੇ ਗਏ ਦਸਤਾਵੇਜ਼ਾਂ ਵਿੱਚ ਆਸਟਰਾਜ਼ੇਨਿਕਾ ਨੇ ਮੰਨਿਆ ਹੈ ਕਿ ਦੁਰਲੱਭ ਮਾਮਲਿਆਂ ਵਿਚ ਉਨ੍ਹਾਂ ਦਾ ਟੀਕਾ ਥਰੋਮੋਸਾਈਟੋਪੇਨੀਆ ਸਿੰਡਰੋਮ (ਟੀਟੀਐਸ) ਦਾ