Monday, May 20, 2024  

ਸਿਹਤ

ਸਿਹਤ ਵਿਭਾਗ ਨੇ ਮਲੇਰੀਆ ਵਿਰੋਧੀ ਗਤੀਵਿਧੀਆਂ ਕੀਤੀਆਂ ਤੇਜ਼ - ਡਾ. ਦਵਿੰਦਰਜੀਤ ਕੌਰ

May 07, 2024

300 ਥਾਵਾਂ ਤੇ ਮੱਛਰ ਦਾ ਲਾਰਵਾ ਕੀਤਾ ਨਸ਼ਟ

ਸ੍ਰੀ ਫ਼ਤਹਿਗੜ੍ਹ ਸਾਹਿਬ, 7 ਮਈ (ਸ੍ਰੀ ਫ਼ਤਹਿਗੜ੍ਹ ਸਾਹਿਬ) : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰੇਦਸ਼ਾ ਅਨੁਸਾਰ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ, ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਮਲੇਰੀਆ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।ਜਿਸ ਤਹਿਤ ਸਾਰੇ ਸਰਕਾਰੀ, ਗੈਰ ਸਰਕਾਰੀ ਅਦਾਰਿਆਂ,ਕਾਲਜ, ਯੂਨੀਵਰਸਿਟੀਆਂ ਤੇ ਘਰ-ਘਰ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਪੁਹੰਚ ਕੀਤੀ ਜਾ ਰਹੀ ਹੈ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ  ਗਠਿਤ ਕੀਤੀਆਂ ਮਲੇਰੀਆ ਵਿਰੋਧੀ 55 ਟੀਮਾਂ ਵੱਲੋਂ ਹੁਣ ਤੱਕ  7444 ਘਰਾਂ/ਸੰਸਥਾਵਾਂ ਦੀ ਚੈਕਿੰਗ ਕੀਤੀ ਗਈ, ਜਿਨਾਂ ਵਿੱਚੋਂ 300 ਥਾਂਵਾਂ ਤੋਂ ਮੱਛਰ ਦਾ ਲਾਰਵਾ ਮਿਲਣ ਤੇ ਉਸਨੂੰ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ ਅਤੇ  983 ਥਾਵਾਂ ਤੇ ਸਪਰੇਅ ਕਰਵਾਈ ਗਈ। ਉਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਜ਼ਿਲੇ ਅੰਦਰ ਮਲੇਰੀਆ ਬੁਖਾਰ ਦੇ 151ਸ਼ੱਕੀ ਮਰੀਜ਼ਾਂ ਦੀਆਂ ਲਹੂ ਸਲਾਈਡਾਂ ਬਣਾਈਆਂ ਗਈਆਂ ਸਨ ਜਿਨਾਂ ਵਿੱਚੋਂ ਕੋਈ ਵੀ ਮਲੇਰੀਆ ਪਾਜੇਟਿਵ ਕੇਸ ਨਹੀਂ ਨਿਕਲਿਆ । ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਸਾਰੀਆਂ ਸਿਹਤ ਸੰਸਥਾਵਾਂ ਰਾਹੀ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਹੁਣ ਤੱਕ 277 ਥਾਵਾਂ ਤੇ ਗਰੁੱਪ ਮੀਟਿੰਗਾਂ ਵੀ ਕੀਤੀਆਂ ਗਈਆਂ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਭਾਗ ਵੱਲੋਂ ਸੁਝਾਈਆਂ ਗਈਆਂ  ਮਲੇਰੀਆ ਵਿਰੋਧੀ ਸਾਵਧਾਨੀਆਂ ਤੇ ਅਮਲ ਕਰਨਾ ਯਕੀਨੀ ਬਣਾਉਣ। ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਮਲੇਰੀਆਂ ਦਾ ਟੈਸਟ ਤੇ ਇਲਾਜ਼ ਸਾਰੀਆਂ ਸਿਹਤ ਸੰਸਥਾਵਾਂ ਵਿਚ  ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਲੇਰੀਆ ਵਾਲਾ ਮੱਛਰ ਜ਼ਿਆਦਾਤਰ ਰਾਤ ਦੇ ਸਮੇਂ ਕੱਟਦਾ ਹੈ ਅਤੇ ਇਹ ਲੰਮੇ ਸਮੇਂ ਤੋਂ ਖੜ੍ਹੇ ਹੋਏ ਪਾਣੀ ਅਤੇ ਛੱਪੜਾਂ ਆਦਿ ਵਿਚ ਪੈਦਾ ਹੁੰਦਾ ਹੈ ਇਸ ਦੀ ਪੈਦਾਇਸ਼ ਨੂੰ ਰੋਕਣ ਲਈ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸੂਬੇ ਦੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ ਸਿਹਤ ਨੇ 12 ਟੀਮਾਂ ਕੀਤੀਆਂ ਗਠਿਤ

ਸੂਬੇ ਦੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ ਸਿਹਤ ਨੇ 12 ਟੀਮਾਂ ਕੀਤੀਆਂ ਗਠਿਤ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵੱਲੋਂ ਵਿਸ਼ਵ ਹਾਈਪਰਟੈਨਸ਼ਨ ਦਿਵਸ ਸਬੰਧੀ ਜਾਗਰੂਕਤਾ ਸਮਾਗਮ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵੱਲੋਂ ਵਿਸ਼ਵ ਹਾਈਪਰਟੈਨਸ਼ਨ ਦਿਵਸ ਸਬੰਧੀ ਜਾਗਰੂਕਤਾ ਸਮਾਗਮ

18 ਫੀਸਦੀ ਕਿਸ਼ੋਰ ਜਾਗਦੇ ਰਹਿਣ ਲਈ ਕੈਫੀਨ ਪੀਂਦੇ ਹਨ: ਅਧਿਐਨ

18 ਫੀਸਦੀ ਕਿਸ਼ੋਰ ਜਾਗਦੇ ਰਹਿਣ ਲਈ ਕੈਫੀਨ ਪੀਂਦੇ ਹਨ: ਅਧਿਐਨ

ICMR ਨੇ ਕੋਵੈਕਸੀਨ 'ਤੇ BHU ਅਧਿਐਨ ਨੂੰ ਰੱਦ ਕੀਤਾ, ਨਤੀਜੇ ਗੁੰਮਰਾਹਕੁੰਨ ਹਨ

ICMR ਨੇ ਕੋਵੈਕਸੀਨ 'ਤੇ BHU ਅਧਿਐਨ ਨੂੰ ਰੱਦ ਕੀਤਾ, ਨਤੀਜੇ ਗੁੰਮਰਾਹਕੁੰਨ ਹਨ

ਕੈਲਸ਼ੀਅਮ, ਵਿਟਾਮਿਨ ਡੀ ਦੀ ਕਮੀ ਗਰਭਵਤੀ ਔਰਤਾਂ ਦੀ ਹੱਡੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ

ਕੈਲਸ਼ੀਅਮ, ਵਿਟਾਮਿਨ ਡੀ ਦੀ ਕਮੀ ਗਰਭਵਤੀ ਔਰਤਾਂ ਦੀ ਹੱਡੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ

ਤੁਹਾਡੇ ਨਹੁੰ ਦਾ ਰੰਗ ਕੈਂਸਰ ਦੇ ਖਤਰੇ ਨੂੰ ਕਿਵੇਂ ਸੰਕੇਤ ਕਰ ਸਕਦਾ

ਤੁਹਾਡੇ ਨਹੁੰ ਦਾ ਰੰਗ ਕੈਂਸਰ ਦੇ ਖਤਰੇ ਨੂੰ ਕਿਵੇਂ ਸੰਕੇਤ ਕਰ ਸਕਦਾ

ਨਿਊਰਲਿੰਕ ਚਿੱਪ ਅਧਰੰਗ ਤੋਂ ਪੀੜਤ ਲੋਕਾਂ ਵਿੱਚ ਸਰੀਰ ਦੇ ਪੂਰੇ ਨਿਯੰਤਰਣ ਨੂੰ ਬਹਾਲ ਕਰਨ ਵਿੱਚ ਮਦਦ ਕਰ ਸਕਦੀ ਹੈ: ਮਸਕ

ਨਿਊਰਲਿੰਕ ਚਿੱਪ ਅਧਰੰਗ ਤੋਂ ਪੀੜਤ ਲੋਕਾਂ ਵਿੱਚ ਸਰੀਰ ਦੇ ਪੂਰੇ ਨਿਯੰਤਰਣ ਨੂੰ ਬਹਾਲ ਕਰਨ ਵਿੱਚ ਮਦਦ ਕਰ ਸਕਦੀ ਹੈ: ਮਸਕ

ਤਾਮਿਲਨਾਡੂ ਸਿਹਤ ਵਿਭਾਗ ਡੇਂਗੂ ਦੀ ਰੋਕਥਾਮ ਲਈ ਮੁਹਿੰਮ ਚਲਾ ਰਿਹਾ ਹੈ ਕਿਉਂਕਿ ਕੇਸਾਂ ਵਿੱਚ ਵਾਧਾ ਹੋਇਆ

ਤਾਮਿਲਨਾਡੂ ਸਿਹਤ ਵਿਭਾਗ ਡੇਂਗੂ ਦੀ ਰੋਕਥਾਮ ਲਈ ਮੁਹਿੰਮ ਚਲਾ ਰਿਹਾ ਹੈ ਕਿਉਂਕਿ ਕੇਸਾਂ ਵਿੱਚ ਵਾਧਾ ਹੋਇਆ

Zomato ਦੇ CEO ਚਾਹੁੰਦੇ ਹਨ ਕਿ ਭਾਰਤੀ ਸਿਹਤਮੰਦ ਰਹਿਣ ਲਈ 'ਨਾਨ' ਦੀ ਬਜਾਏ 'ਰੋਟੀ' ਖਾਣ

Zomato ਦੇ CEO ਚਾਹੁੰਦੇ ਹਨ ਕਿ ਭਾਰਤੀ ਸਿਹਤਮੰਦ ਰਹਿਣ ਲਈ 'ਨਾਨ' ਦੀ ਬਜਾਏ 'ਰੋਟੀ' ਖਾਣ

ਮੌਸਮੀ ਤਬਦੀਲੀਆਂ ਬਲੱਡ ਪ੍ਰੈਸ਼ਰ ਨੂੰ ਕਿਉਂ ਪ੍ਰਭਾਵਿਤ ਕਰਦੀਆਂ ਹਨ

ਮੌਸਮੀ ਤਬਦੀਲੀਆਂ ਬਲੱਡ ਪ੍ਰੈਸ਼ਰ ਨੂੰ ਕਿਉਂ ਪ੍ਰਭਾਵਿਤ ਕਰਦੀਆਂ ਹਨ