Monday, May 20, 2024  

ਸਿਹਤ

"ਵਿਸ਼ਵ ਥੈਲਾਸੀਮੀਆ ਦਿਵਸ "ਮੌਕੇ ਸਿਵਲ ਸਰਜਨ ਨੇ ਜਾਗਰੂਕਤਾ ਰੈਲੀ ਨੂੰ ਦਿੱਤੀ ਹਰੀ ਝੰਡੀ

May 08, 2024

ਥੈਲਾਸੀਮੀਆ ਤੋਂ ਪੀੜਤਾਂ ਦੇ ਇਲਾਜ ਲਈ ਖੂਨ ਦਾਨ ਕੀਤਾ ਜਾਵੇ : ਡਾ. ਦਵਿੰਦਰਜੀਤ ਕੌਰ

ਸ੍ਰੀ ਫ਼ਤਹਿਗੜ੍ਹ ਸਾਹਿਬ, 8 ਮਈ (ਰਵਿੰਦਰ ਸਿੰਘ ਢੀਂਡਸਾ) : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਅਤੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਜ਼ਿਲਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਬਲਕਾਰ ਸਿੰਘ ਦੀ ਅਗਵਾਈ ਹੇਠ "ਵਿਸ਼ਵ ਥੈਲਾਸੀਮੀਆ ਦਿਵਸ" ਦੇ ਮੌਕੇ ਤੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਹਰੀ ਝੰਡੀ ਦੇਕੇ ਰਵਾਨਾ ਕੀਤਾ। ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਆਮ ਲੋਕਾਂ ਨੂੰ ਥੈਲਾਸੀਮੀਆਂ ਸਬੰਧੀ ਜਾਗਰੂਕ ਕਰਦੀ ਹੋਈ ਵਾਪਸ ਸਿਵਲ ਹਸਪਤਾਲ ਵਿਖੇ ਆ ਕੇ ਸਮਾਪਤ ਹੋਈ। ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਲਗਭਗ 4 ਕਰੋੜ ਤੋਂ ਵੱਧ ਵਿਅਕਤੀ ਥੈਲਾਮੀਆ ਤੋਂ ਪੀੜਤ ਹਨ ,ਜਿਨਾਂ ਨੂੰ ਹਰ 10-15 ਦਿਨ ਬਾਅਦ ਖੂਨ ਚੜਾਉਣ ਦੀ ਜਰੂਰਤ ਪੈਂਦੀ ਹੈ ਇਸ ਲਈ ਸਾਨੂੰ ਇਹਨਾਂ ਵਿਅਕਤੀਆਂ ਦੀ ਮਦਦ ਕਰਨ ਲਈ ਵੱਧ ਤੋਂ ਵੱਧ ਖੂਨ ਦਾਨ ਕਰਨਾ ਚਾਹੀਦਾ ਹੈ । ਉਹਨਾਂ ਕਿਹਾ ਕਿ ਥੈਲਾਸੀਮੀਆਂ ਤੋਂ ਪੀੜਤ ਬੱਚਿਆਂ ਲਈ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਵਧੇਰੇ ਜਾਣਕਾਰੀ ਲਈ ਸਿਵਲ ਸਰਜਨ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ. ਬਲਕਾਰ ਸਿੰਘ ਨੇ ਕਿਹਾ ਕਿ ਥੈਲਾਸੀਮੀਆ ਇੱਕ (ਖੂਨ ਨਾ ਬਣਨਾ )ਜਮਾਂਦਰੂ ਰੋਗ ਹੈ ਤੇ ਜਾਗਰੂਕ ਹੋ ਕੇ ਬੱਚੇ ਦੀ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲਗਾਉਣ ਨਾਲ ਬਿਮਾਰੀ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕਦਾ ਹੈ । ਉਹਨਾਂ ਕਿਹਾ ਕਿ ਥੈਲਾਸੀਮੀਆਂ ਤੋਂ ਬਚਣ ਲਈ ਵਿਆਹ ਤੋਂ ਪਹਿਲਾਂ ਤੇ ਗਰਭ ਠਹਿਰਨ ਦੇ ਦੂਸਰੇ ਮਹੀਨੇ ਪਿੱਛੋਂ ਐਚਬੀਏ-2 ਦਾ ਟੈਸਟ ਕਰਵਾਉਣਾ ਬੇਹੱਦ ਜ਼ਰੂਰੀ ਹੁੰਦਾ ਹੈ ਤੇ ਅਜਿਹਾ ਕਰਨ ਨਾਲ ਵਿਅਕਤੀ 'ਥੈਲਾਸੀਮਿਕ ਮੇਜਰ' ਹੋਣ ਤੋਂ ਬਚ ਸਕਦਾ ਹੈ। ਇਸ ਮੌਕੇ ਤੇ ਜਿਲਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ,ਬੱਚਿਆਂ ਦੇ ਮਾਹਰ ਡਾ. ਸਤਵਿੰਦਰ ਸਿੰਘ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ,ਗੁਰਦੀਪ ਸਿੰਘ ਜਸਵਿੰਦਰ ਕੌਰ, ਬੀਸੀਸੀ ਅਮਰਜੀਤ ਸਿੰਘ, ਬੀਈਈ ਮਹਾਵੀਰ ਸਿੰਘ ਤੋਂ ਇਲਾਵਾ ਰਿਮਟ ਕਾਲਜ ਦੇ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸੂਬੇ ਦੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ ਸਿਹਤ ਨੇ 12 ਟੀਮਾਂ ਕੀਤੀਆਂ ਗਠਿਤ

ਸੂਬੇ ਦੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ ਸਿਹਤ ਨੇ 12 ਟੀਮਾਂ ਕੀਤੀਆਂ ਗਠਿਤ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵੱਲੋਂ ਵਿਸ਼ਵ ਹਾਈਪਰਟੈਨਸ਼ਨ ਦਿਵਸ ਸਬੰਧੀ ਜਾਗਰੂਕਤਾ ਸਮਾਗਮ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵੱਲੋਂ ਵਿਸ਼ਵ ਹਾਈਪਰਟੈਨਸ਼ਨ ਦਿਵਸ ਸਬੰਧੀ ਜਾਗਰੂਕਤਾ ਸਮਾਗਮ

18 ਫੀਸਦੀ ਕਿਸ਼ੋਰ ਜਾਗਦੇ ਰਹਿਣ ਲਈ ਕੈਫੀਨ ਪੀਂਦੇ ਹਨ: ਅਧਿਐਨ

18 ਫੀਸਦੀ ਕਿਸ਼ੋਰ ਜਾਗਦੇ ਰਹਿਣ ਲਈ ਕੈਫੀਨ ਪੀਂਦੇ ਹਨ: ਅਧਿਐਨ

ICMR ਨੇ ਕੋਵੈਕਸੀਨ 'ਤੇ BHU ਅਧਿਐਨ ਨੂੰ ਰੱਦ ਕੀਤਾ, ਨਤੀਜੇ ਗੁੰਮਰਾਹਕੁੰਨ ਹਨ

ICMR ਨੇ ਕੋਵੈਕਸੀਨ 'ਤੇ BHU ਅਧਿਐਨ ਨੂੰ ਰੱਦ ਕੀਤਾ, ਨਤੀਜੇ ਗੁੰਮਰਾਹਕੁੰਨ ਹਨ

ਕੈਲਸ਼ੀਅਮ, ਵਿਟਾਮਿਨ ਡੀ ਦੀ ਕਮੀ ਗਰਭਵਤੀ ਔਰਤਾਂ ਦੀ ਹੱਡੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ

ਕੈਲਸ਼ੀਅਮ, ਵਿਟਾਮਿਨ ਡੀ ਦੀ ਕਮੀ ਗਰਭਵਤੀ ਔਰਤਾਂ ਦੀ ਹੱਡੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ

ਤੁਹਾਡੇ ਨਹੁੰ ਦਾ ਰੰਗ ਕੈਂਸਰ ਦੇ ਖਤਰੇ ਨੂੰ ਕਿਵੇਂ ਸੰਕੇਤ ਕਰ ਸਕਦਾ

ਤੁਹਾਡੇ ਨਹੁੰ ਦਾ ਰੰਗ ਕੈਂਸਰ ਦੇ ਖਤਰੇ ਨੂੰ ਕਿਵੇਂ ਸੰਕੇਤ ਕਰ ਸਕਦਾ

ਨਿਊਰਲਿੰਕ ਚਿੱਪ ਅਧਰੰਗ ਤੋਂ ਪੀੜਤ ਲੋਕਾਂ ਵਿੱਚ ਸਰੀਰ ਦੇ ਪੂਰੇ ਨਿਯੰਤਰਣ ਨੂੰ ਬਹਾਲ ਕਰਨ ਵਿੱਚ ਮਦਦ ਕਰ ਸਕਦੀ ਹੈ: ਮਸਕ

ਨਿਊਰਲਿੰਕ ਚਿੱਪ ਅਧਰੰਗ ਤੋਂ ਪੀੜਤ ਲੋਕਾਂ ਵਿੱਚ ਸਰੀਰ ਦੇ ਪੂਰੇ ਨਿਯੰਤਰਣ ਨੂੰ ਬਹਾਲ ਕਰਨ ਵਿੱਚ ਮਦਦ ਕਰ ਸਕਦੀ ਹੈ: ਮਸਕ

ਤਾਮਿਲਨਾਡੂ ਸਿਹਤ ਵਿਭਾਗ ਡੇਂਗੂ ਦੀ ਰੋਕਥਾਮ ਲਈ ਮੁਹਿੰਮ ਚਲਾ ਰਿਹਾ ਹੈ ਕਿਉਂਕਿ ਕੇਸਾਂ ਵਿੱਚ ਵਾਧਾ ਹੋਇਆ

ਤਾਮਿਲਨਾਡੂ ਸਿਹਤ ਵਿਭਾਗ ਡੇਂਗੂ ਦੀ ਰੋਕਥਾਮ ਲਈ ਮੁਹਿੰਮ ਚਲਾ ਰਿਹਾ ਹੈ ਕਿਉਂਕਿ ਕੇਸਾਂ ਵਿੱਚ ਵਾਧਾ ਹੋਇਆ

Zomato ਦੇ CEO ਚਾਹੁੰਦੇ ਹਨ ਕਿ ਭਾਰਤੀ ਸਿਹਤਮੰਦ ਰਹਿਣ ਲਈ 'ਨਾਨ' ਦੀ ਬਜਾਏ 'ਰੋਟੀ' ਖਾਣ

Zomato ਦੇ CEO ਚਾਹੁੰਦੇ ਹਨ ਕਿ ਭਾਰਤੀ ਸਿਹਤਮੰਦ ਰਹਿਣ ਲਈ 'ਨਾਨ' ਦੀ ਬਜਾਏ 'ਰੋਟੀ' ਖਾਣ

ਮੌਸਮੀ ਤਬਦੀਲੀਆਂ ਬਲੱਡ ਪ੍ਰੈਸ਼ਰ ਨੂੰ ਕਿਉਂ ਪ੍ਰਭਾਵਿਤ ਕਰਦੀਆਂ ਹਨ

ਮੌਸਮੀ ਤਬਦੀਲੀਆਂ ਬਲੱਡ ਪ੍ਰੈਸ਼ਰ ਨੂੰ ਕਿਉਂ ਪ੍ਰਭਾਵਿਤ ਕਰਦੀਆਂ ਹਨ