Monday, November 25, 2024  

ਸਿਹਤ

ਆਸਟਰਾਜ਼ੇਨਿਕਾ ਨੇ ਦੁਨੀਆ ਭਰ ’ਚੋਂ ਕੋਵੀਸ਼ੀਲਡ ਟੀਕੇ ਵਾਪਸ ਮੰਗਵਾਏ

May 08, 2024

ਏਜੰਸੀਆਂ
ਨਵੀਂ ਦਿੱਲੀ/8 ਮਈ : ਹਾਲ ਹੀ ਵਿਚ ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵਾਂ ਦੀ ਗੱਲ ਸਾਹਮਣੇ ਆਉਣ ਮਗਰੋਂ ਵੈਕਸੀਨ ਬਣਾਉਣ ਵਾਲੀ ਕੰਪਨੀ ਆਸਟਰਾਜ਼ੇਨਿਕਾ ਨੇ ਵੱਡਾ ਫ਼ੈਸਲਾ ਲੈਂਦਿਆਂ ਵਿਸ਼ਵ ਭਰ ਤੋਂ ਵੈਕਸੀਨ ਵਾਪਸ ਮੰਗਵਾ ਲਈ ਹੈ। ਕੰਪਨੀ ਨੇ ਅਦਾਲਤੀ ਦਸਤਾਵੇਜ਼ਾਂ ਵਿਚ ਮੰਨਿਆ ਸੀ ਕਿ ਇਸ ਦੇ ਦੁਰਲਭ ਅਤੇ ਖਤਰਨਾਕ ਮਾੜੇ ਪ੍ਰਭਾਵ ਹੋ ਸਕਦੇ ਹਨ। ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਵੈਕਸੀਨ ਨੂੰ ਵਪਾਰਕ ਕਾਰਨਾਂ ਕਰਕੇ ਬਾਜ਼ਾਰ ਤੋਂ ਹਟਾਇਆ ਜਾ ਰਿਹਾ ਹੈ। ਟੈਲੀਗ੍ਰਾਫ਼ ਨੇ ਕਿਹਾ ਕਿ ਕੰਪਨੀ ਨੇ ਕਿਹਾ ਹੈ ਕਿ ਹੁਣ ਵੈਕਸੀਨ ਦਾ ਨਿਰਮਾਣ ਜਾਂ ਪੂਰਤੀ ਨਹੀਂ ਕੀਤੀ ਜਾ ਰਹੀ ਹੈ। ਕੰਪਨੀ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਹ ਵੈਕਸੀਨ ਨੂੰ ਵਿਸ਼ਵ ਪੱਧਰ ’ਤੇ ਵਾਪਸ ਲੈ ਰਹੀ ਹੈ। ਪਹਿਲਾਂ ਕੰਪਨੀ ਨੇ ਵੈਕਸੀਨ ਦੇ ਮਾੜੇ ਪ੍ਰਭਾਵਾਂ ਦੀ ਗੱਲ ਵੀ ਮੰਨੀ ਸੀ, ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਵੈਕਸੀਨ ਨੂੰ ਬਾਜ਼ਾਰ ਤੋਂ ਕਿਸੇ ਹੋਰ ਵਜ੍ਹਾ ਨਾਲ ਹਟਾਇਆ ਜਾ ਰਿਹਾ ਹੈ। ਕੰਪਨੀ ਨੇ ਜ਼ੋਰ ਦੇ ਕੇ ਕਿਹਾ ਕਿ ਵੈਕਸੀਨ ਦੀ ਵਾਪਸੀ ਉਸ ਦੇ ਇਸ ਕਬੂਲਨਾਮੇ ਨਾਲ ਜੁੜੀ ਨਹੀਂ ਹੈ ਕਿ ਉਹ ਟੀਟੀਐਸ ਦਾ ਕਾਰਨ ਬਣ ਸਕਦੀ ਹੈ।
ਕੰਪਨੀ ਨੇ ਆਪਣੀ ਮਰਜ਼ੀ ਨਾਲ ਮਾਰਕੀਟਿੰਗ ਦਾ ਅਧਿਕਾਰ ਵਾਪਸ ਲੈ ਲਿਆ ਹੈ, ਇਸ ਲਈ ਇਹ ਵੈਕਸੀਨ ਹੁਣ ਯੂਰੋਪੀ ਸੰਘ ਵਿਚ ਵਰਤੋਂ ਲਈ ਅਧਿਕਾਰਤ ਨਹੀਂ ਹੈ। ਵਾਪਸੀ ਦੀ ਅਰਜ਼ੀ 5 ਮਾਰਚ ਨੂੰ ਕੀਤੀ ਗਈ ਸੀ ਤੇ ਇਹ ਮੰਗਲਵਾਰ ਨੂੰ ਪ੍ਰਭਾਵੀ ਹੋਇਆ। ਅਜਿਹੇ ਹੀ ਨਿਕਾਸੀ ਦੀਆਂ ਅਰਜ਼ੀਆਂ ਯੂਕੇ ਤੇ ਹੋਰ ਦੇਸ਼ਾਂ ਵਿਚ ਪੇਸ਼ ਕੀਤੀਆਂ ਜਾਣਗੀਆਂ। ਆਸਟਰਾਜ਼ੇਨਿਕ ਨੇ ਕਿਹਾ ਕਿ ਵਿਸ਼ਵ ਪੱਧਰੀ ਮਹਾਮਾਰੀ ਨੂੰ ਖ਼ਤਮ ਕਰਨ ਵਿਚ ਵੈਕਸਜ਼ੇਵਰੀਆ ਦੁਆਰਾ ਨਿਭਾਈ ਗਈ ਭੂਮਿਕਾ ’ਤੇ ਸਾਨੂੰ ਮਾਣ ਹੈ। ਇਕ ਅੰਦਾਜ਼ੇ ਮੁਤਾਬਕ ਪਹਿਲੇ ਸਾਲ ਵਿਚ 6.5 ਮੀਲੀਅਨ ਤੋਂ ਵੱਧ ਲੋਕਾਂ ਦੀ ਜਾਨ ਬਚਾਈ ਗਈ ਅਤੇ ਵਿਸ਼ਵ ਪੱਧਰ ’ਤੇ 3 ਬੀਲੀਅਨ ਤੋਂ ਵੱਧ ਖੁਰਾਕ ਦੀ ਪੂਰਤੀ ਕੀਤੀ ਗਈ। ਕੰਪਨੀ ਨੇ ਕਿਹਾ ਕਿ ਸਾਡੀਆਂ ਕੋਸ਼ਿਸ਼ਾਂ ਨੂੰ ਦੁਨੀਆ ਭਰ ਦੀਆਂ ਸਰਕਾਰਾਂ ਨੇ ਮਾਨਤਾ ਦਿੱਤੀ ਹੈ ਤੇ ਇਸ ਨੂੰ ਵਿਆਪਕ ਰੂਪ ਨਾਲ ਮਹਾਮਾਰੀ ਨੂੰ ਖ਼ਤਮ ਕਰਨ ਦੀ ਇਕ ਮਹੱਵਪੂਰਨ ਕੜੀ ਮੰਨਿਆ ਜਾਂਦਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਭਾਰਤੀ ਖੋਜਕਰਤਾਵਾਂ ਨੇ ਬਾਂਕੀਪੌਕਸ ਵਾਇਰਸ ਦਾ ਪਤਾ ਲਗਾਉਣ ਦਾ ਨਵਾਂ ਤਰੀਕਾ ਲੱਭ ਲਿਆ ਹੈ

ਭਾਰਤੀ ਖੋਜਕਰਤਾਵਾਂ ਨੇ ਬਾਂਕੀਪੌਕਸ ਵਾਇਰਸ ਦਾ ਪਤਾ ਲਗਾਉਣ ਦਾ ਨਵਾਂ ਤਰੀਕਾ ਲੱਭ ਲਿਆ ਹੈ

ਬਰਡ ਫਲੂ ਦਾ ਛੇਤੀ, ਤੇਜ਼ੀ ਨਾਲ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਐਡਵਾਂਸਡ H5N1 ਕਿੱਟ

ਬਰਡ ਫਲੂ ਦਾ ਛੇਤੀ, ਤੇਜ਼ੀ ਨਾਲ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਐਡਵਾਂਸਡ H5N1 ਕਿੱਟ

ਅਧਿਐਨ ਦੱਸਦਾ ਹੈ ਕਿ ਔਰਤਾਂ ਘੱਟ ਕਿਉਂ ਸੌਂਦੀਆਂ ਹਨ

ਅਧਿਐਨ ਦੱਸਦਾ ਹੈ ਕਿ ਔਰਤਾਂ ਘੱਟ ਕਿਉਂ ਸੌਂਦੀਆਂ ਹਨ

JNCASR ਟੀਮ ਐੱਚਆਈਵੀ ਦੀ ਛੇਤੀ, ਸਹੀ ਖੋਜ ਲਈ ਨਵੀਂ ਤਕਨੀਕ ਵਿਕਸਿਤ ਕਰਦੀ ਹੈ

JNCASR ਟੀਮ ਐੱਚਆਈਵੀ ਦੀ ਛੇਤੀ, ਸਹੀ ਖੋਜ ਲਈ ਨਵੀਂ ਤਕਨੀਕ ਵਿਕਸਿਤ ਕਰਦੀ ਹੈ

ਖ਼ਰਾਬ ਹਵਾ ਦੀ ਗੁਣਵੱਤਾ ਵਧ ਰਹੀ ਖੁਸ਼ਕ ਅੱਖਾਂ, ਬੱਚਿਆਂ ਅਤੇ ਬਾਲਗਾਂ ਵਿੱਚ ਐਲਰਜੀ: ਮਾਹਰ

ਖ਼ਰਾਬ ਹਵਾ ਦੀ ਗੁਣਵੱਤਾ ਵਧ ਰਹੀ ਖੁਸ਼ਕ ਅੱਖਾਂ, ਬੱਚਿਆਂ ਅਤੇ ਬਾਲਗਾਂ ਵਿੱਚ ਐਲਰਜੀ: ਮਾਹਰ

ਦੱਖਣੀ ਕੋਰੀਆ ਦੀਆਂ 10 ਵਿੱਚੋਂ 7 ਔਰਤਾਂ ਬੱਚੇ ਦੇ ਪਾਲਣ-ਪੋਸ਼ਣ, ਗਰਭ-ਅਵਸਥਾ ਨੂੰ ਕਰੀਅਰ ਬਰੇਕ ਦਾ ਕਾਰਨ ਦੱਸਦੀਆਂ ਹਨ

ਦੱਖਣੀ ਕੋਰੀਆ ਦੀਆਂ 10 ਵਿੱਚੋਂ 7 ਔਰਤਾਂ ਬੱਚੇ ਦੇ ਪਾਲਣ-ਪੋਸ਼ਣ, ਗਰਭ-ਅਵਸਥਾ ਨੂੰ ਕਰੀਅਰ ਬਰੇਕ ਦਾ ਕਾਰਨ ਦੱਸਦੀਆਂ ਹਨ

ਨਾਈਜੀਰੀਆ ਵਿੱਚ ਸਾਲਾਨਾ 15,000 ਏਡਜ਼ ਨਾਲ ਸਬੰਧਤ ਮੌਤਾਂ ਦੀ ਰਿਪੋਰਟ: ਅਧਿਕਾਰਤ

ਨਾਈਜੀਰੀਆ ਵਿੱਚ ਸਾਲਾਨਾ 15,000 ਏਡਜ਼ ਨਾਲ ਸਬੰਧਤ ਮੌਤਾਂ ਦੀ ਰਿਪੋਰਟ: ਅਧਿਕਾਰਤ

ਮੌਜੂਦਾ USFDA-ਪ੍ਰਵਾਨਿਤ ਦਵਾਈ 2 ਦੁਰਲੱਭ ਜੈਨੇਟਿਕ ਵਿਕਾਰ ਲਈ ਵਾਅਦਾ ਦਰਸਾਉਂਦੀ ਹੈ

ਮੌਜੂਦਾ USFDA-ਪ੍ਰਵਾਨਿਤ ਦਵਾਈ 2 ਦੁਰਲੱਭ ਜੈਨੇਟਿਕ ਵਿਕਾਰ ਲਈ ਵਾਅਦਾ ਦਰਸਾਉਂਦੀ ਹੈ

ਭਾਰਤ ਵਿੱਚ 86 ਫੀਸਦੀ ਸ਼ੂਗਰ ਰੋਗੀ ਚਿੰਤਾ, ਉਦਾਸੀ ਦਾ ਸਾਹਮਣਾ ਕਰ ਰਹੇ ਹਨ; ਔਰਤਾਂ ਜ਼ਿਆਦਾ ਪ੍ਰਭਾਵਿਤ: ਰਿਪੋਰਟ

ਭਾਰਤ ਵਿੱਚ 86 ਫੀਸਦੀ ਸ਼ੂਗਰ ਰੋਗੀ ਚਿੰਤਾ, ਉਦਾਸੀ ਦਾ ਸਾਹਮਣਾ ਕਰ ਰਹੇ ਹਨ; ਔਰਤਾਂ ਜ਼ਿਆਦਾ ਪ੍ਰਭਾਵਿਤ: ਰਿਪੋਰਟ

ਹਾਈ-ਸਪੀਡ ਇੰਟਰਨੈਟ ਆਸਟ੍ਰੇਲੀਆ ਦੇ ਮੋਟਾਪੇ ਨਾਲ ਜੁੜਿਆ ਹੋਇਆ ਹੈ: ਅਧਿਐਨ

ਹਾਈ-ਸਪੀਡ ਇੰਟਰਨੈਟ ਆਸਟ੍ਰੇਲੀਆ ਦੇ ਮੋਟਾਪੇ ਨਾਲ ਜੁੜਿਆ ਹੋਇਆ ਹੈ: ਅਧਿਐਨ