ਸ੍ਰੀ ਫ਼ਤਹਿਗੜ੍ਹ ਸਾਹਿਬ/20 ਮਈ :
(ਰਵਿੰਦਰ ਸਿੰਘ ਢੀਂਡਸਾ)
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਡਾ. ਹਿਤਿੰਦਰ ਕੌਰ ਵੱਲੋਂ ਸੂਬੇ ਦੀਆਂ ਸਿਹਤ ਸੇਵਾਵਾਂ ਦੀ ਸਪੋਰਟਿਵ ਸੁਪਰਵੀਜ਼ਨ ਕਰਨ ਲਈ ਚਾਰ-ਚਾਰ ਮੈਂਬਰਾਂ ਦੀਆਂ 12 ਟੀਮਾਂ ਗਠਿਤ ਕਰਕੇ ਉਹਨਾਂ ਨੂੰ ਜਿਲਿਆਂ ਦੀ ਵੰਡ ਕੀਤੀ ਗਈ। ਇਹਨਾਂ ਟੀਮਾਂ ਵਿੱਚੋਂ ਜ਼ਿਲਾ ਫਤਹਿਗੜ੍ਹ ਸਾਹਿਬ ਦੀ ਸਪੋਰਟਿਵ ਸੁਪਰਵੀਜ਼ਨ ਕਰਨ ਲਈ ਆਈ ਚਾਰ ਮੈਂਬਰੀ ਟੀਮ ਜਿਸ ਵਿੱਚ ਸਹਾਇਕ ਡਾਇਰੈਕਟਰ ਡਾ. ਤੇਜਿੰਦਰ ਮਾਨ , ਡਾ. ਨਵਰੂਪ ਕੌਰ ,ਡਾ. ਸੁਮੰਤ ਗੋਇਲ ਅਤੇ ਮੈਡਮ ਵਸੁੰਧਰਾ ਸ਼ਾਮਿਲ ਸਨ ਵੱਲੋਂ ਜਿਲਾ ਹਸਪਤਾਲ ਫਤਿਹਗੜ੍ਹ ਸਾਹਿਬ , ਸਬ ਡਿਵੀਜ਼ਨਲ ਹਸਪਤਾਲ ਮੰਡੀ ਗੋਬਿੰਦਗੜ੍ਹ, ਯੂਪੀਐਚਸੀ ਬਾੜਾ, ਸੀਐਚਸੀ ਬਸੀ ਪਠਾਣਾ, ਸੀਐਚਸੀ ਖੇੜਾ ਆਦਿ ਵੱਖ-ਵੱਖ ਸਿਹਤ ਸੰਸਥਾਵਾਂ ਦਾ ਦੌਰਾ ਕਰਕੇ ਹਸਪਤਾਲਾਂ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲਿਆ ਗਿਆ। ਫਤਿਹਗੜ੍ਹ ਸਾਹਿਬ ਵਿਖੇ ਸਵੇਰੇ 9 ਵਜੇ ਪਹੁੰਚੀ ਇਸ ਟੀਮ ਵੱਲੋਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨਾਲ ਮੀਟਿੰਗ ਕਰਨ ਉਪਰੰਤ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬਲਕਾਰ ਸਿੰਘ ਨੂੰ ਨਾਲ ਲੈ ਕੇ ਜ਼ਿਲਾ ਹਸਪਤਾਲ ਦੀ ਹਾਜ਼ਰੀ ਚੈੱਕ ਕੀਤੀ, ਐਮਰਜੈਂਸੀ ਸੇਵਾਵਾਂ,ਐਮਰਜੈਂਸੀ ਵਾਰਡ, ਬਲੱਡ ਬੈਂਕ ਅਤੇ ਬਲੱਡ ਬੈਂਕ ਵਿੱਚ ਉਪਲਬਧ ਗਰੁੱਪ ਵਾਈਜ਼ ਬਲੱਡ,ਓਪੀਡੀ, ਇੰਨਡੋਰ ਸੇਵਾਵਾਂ, ਹਸਪਤਾਲ ਦੀ ਡਿਸਪੈਂਸਰੀ, ਐਕਸਰੇ ਅਤੇ ਅਲਟਰਾ ਸਾਊਂਡ ਸੇਵਾਵਾਂ, ਹਸਪਤਾਲ ਦੀ ਸਾਫ ਸਫਾਈ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਲੋੜੀਂਦੀਆਂ ਦਵਾਈਆਂ ਦੀ ਉਪਲਬਧਤਾ, ਡਿਲੀਵਰੀ ਰੂਮ, ਜੱਚਾ ਬੱਚਾ ਵਾਰਡ, ਆਭਾ ਆਈਡੀ ਅਤੇ ਆਈਈਸੀ ਤੇ ਬੀਸੀਸੀ ਮਟੀਰੀਅਲ ਡਿਸਪਲੇ, ਓ.ਆਰ.ਐਸ ਕਾਰਨਰ,ਹੀਟ ਵੇਵ ਸਬੰਧੀ ਪੁਖਤਾ ਪ੍ਰਬੰਧ, ਹੀਟ ਵੇਵ ਨਾਲ ਸੰਬੰਧਿਤ ਮੋਕ ਡਰਿਲ ਆਦਿ ਦਾ ਜਾਇਜਾ ਲਿਆ। ਇਸ ਦੌਰੇ ਦੌਰਾਨ ਉਹਨਾਂ ਓਪੀਡੀ, ਹਸਪਤਾਲ ਵਿੱਚ ਇਲਾਜ ਲਈ ਆਏ ਮਰੀਜ਼ਾਂ ਅਤੇ ਵਾਰਡ ਵਿੱਚ ਦਾਖਲ ਮਰੀਜ਼ਾਂ, ਡਿਲੀਵਰੀ ਕਰਾਉਣ ਲਈ ਆਈਆਂ ਗਰਭਵਤੀ ਔਰਤਾਂ, ਆਪਰੇਸ਼ਨ ਕਰਾਉਣ ਲਈ ਆਏ ਮਰੀਜ਼ਾਂ, ਵਾਰਡਾਂ ਵਿੱਚ ਦਾਖਲ ਮਰੀਜ਼ਾਂ ਆਦਿ ਵੱਖ ਵੱਖ ਥਾਵਾਂ ਤੇ ਸਾਰਿਆਂ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਤਾ ਜਾਇਜ਼ਾ ਲਿਆ ਅਤੇ ਤਸੱਲੀ ਪ੍ਰਗਟ ਕੀਤੀ । ਇਸ ਮੌਕੇ ਤੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਸਮੇਂ ਸਮੇਂ ਤੇ ਅਜਿਹੀ ਸਪੋਰਟਿਵ ਸੁਪਰਵੀਜ਼ਨ ਨਾਲ ਸਿਹਤ ਸੇਵਾਵਾਂ ਨੂੰ ਹੋਰ ਚੁਸਤ ਦਰੁਸਤ ਕਰਨ , ਕਮੀਆਂ ਪੇਸ਼ੀਆਂ ਨੂੰ ਦੂਰ ਕਰਨ , ਸੇਵਾਵਾਂ ਵਿੱਚ ਹੋਰ ਵਾਧਾ ਕਰਨ, ਸੇਵਾਵਾਂ ਵਿੱਚ ਨਿਖਾਰ ਲਿਆਉਣ ਲਈ ਬਲ ਮਿਲਦਾ ਹੈ। ਇਸ ਮੌਕੇ ਤੇ ਡਾ. ਜਸਪ੍ਰੀਤ ਸਿੰਘ ਬੇਦੀ, ਡਾ. ਗੁਰਪ੍ਰੀਤ ਕੌਰ, ਡਾ. ਦੀਪਤੀ, ਡਾ. ਸੰਪਨ, ਨਰਸਿੰਗ ਸਿਸਟਰ ਪਰਮਿੰਦਰ ਕੌਰ, ਬਲਜਿੰਦਰ ਸਿੰਘ ,ਜਸਵਿੰਦਰ ਕੌਰ ਅਤੇ ਜ਼ਿਲਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ ਵੀ ਹਾਜ਼ਰ ਸਨ।