ਜਲੰਧਰ 30 ਜੂਨ
ਬਹੁਜਨ ਸਮਾਜ ਪਾਰਟੀ ਪੰਜਾਬ ਨੂੰ ਅੱਜ ਉਸ ਵੇਲੇ ਵੱਡੀ ਮਜਬੂਤੀ ਮਿਲੀ ਜਦੋਂ ਆਜ਼ਾਦ ਲੋਕ ਦਾ ਰਲੇਵਾਂ ਬਹੁਜਨ ਸਮਾਜ ਪਾਰਟੀ ਵਿੱਚ ਹੋ ਗਿਆ। ਆਜ਼ਾਦ ਲੋਕ ਦਲ ਕਪੂਰਥਲਾ ਜ਼ਿਲ੍ੇ ਵਿੱਚ ਵੱਡੀ ਪੱਧਰ ਤੇ ਸਰਗਰਮ ਸੀ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਦੀ ਹਾਜ਼ਰੀ ਵਿੱਚ ਆਜ਼ਾਦ ਲੋਕ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਜਿੱਥੇ ਬਹੁਜਨ ਸਮਾਜ ਪਾਰਟੀ ਵਿੱਚ ਰਲੇਵਾਂ ਕੀਤਾ ਉੱਥੇ ਆਪਣੇ ਸੈਂਕੜੇ ਸਮਰਥਕਾਂ ਦੇ ਨਾਲ ਬਹੁਜਨ ਸਮਾਜ ਪਾਰਟੀ ਨੂੰ ਮਜਬੂਤ ਕਰਨ ਦਾ ਅਹਿਦ ਲਿਆ। ਇਸ ਮੌਕੇ ਬੋਲਦਿਆਂ ਸੂਬਾ ਪ੍ਰਧਾਨ ਸਰਦਾਰ ਗੜੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਨਿਰਦੇਸ਼ਾਂ ਵਿੱਚ ਅਤੇ ਪੰਜਾਬ ਦੇ ਕੇਂਦਰੀ ਕੋਆਰਡੀਨੇਟਰ ਸ੍ਰੀ ਰਣਧੀਰ ਸਿੰਘ ਬੈਨੀਵਾਲ ਜੀ ਦੀ ਦੇਖਰੇਖ ਹੇਠ ਬਹੁਜਨ ਸਮਾਜ ਦੀ ਮਜਬੂਤੀ ਲਈ ਪੰਜਾਬ ਦੇ ਗੈਰ ਰਾਜਨੀਤਿਕ ਸੰਗਠਨਾਂ ਦਾ ਵੱਡੇ ਪੱਧਰ ਤੇ ਸਹਿਯੋਗ ਲਿਆ ਜਾਏਗਾ। ਬਹੁਜਨ ਸਮਾਜ ਪਾਰਟੀ ਸਮੁੱਚੇ ਛੋਟੇ ਵਡੇ ਸੰਗਠਨਾਂ ਤੱਕ ਪਹੁੰਚ ਕਰਕੇ ਫੂਲੇ ਸ਼ਾਹੂ ਅੰਬੇਡਕਰੀ ਅੰਦੋਲਨ ਦੀ ਵਿਚਾਰਧਾਰਾ ਦੇ ਤਹਿਤ ਬਹੁਜਨ ਸਮਾਜ ਨੂੰ ਸੱਤਾ ਦਾ ਮਾਲਕ ਬਣਾਉਣ ਲਈ ਲਾਮਬੰਦ ਕੀਤਾ ਜਾਵੇਗਾ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਕੈਸ਼ੀਅਰ ਸ੍ਰੀ ਪਰਮਜੀਤ ਮੱਲ, ਸੂਬਾ ਸਕੱਤਰ ਸ਼੍ਰੀ ਤਰਸੇਮ ਥਾਪਰ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਹਰਿੰਦਰ ਸ਼ੀਤਲ ਹਾਜ਼ਰ ਸਨ। ਆਜ਼ਾਦ ਲੋਕ ਦਲ ਨੂੰ ਭੰਗ ਕਰਨ ਮੌਕੇ ਅਤੇ ਬਸਪਾ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਲੈਂਦੇ ਹੋਏ ਸ੍ਰੀ ਸੁਰਜੀਤ ਸਿੰਘ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਗਰੀਬਾਂ ਮਜ਼ਦੂਰਾਂ, ਮਜਲੂਮਾਂ, ਦਲਤਾਂ, ਪਛੜੇ ਵਰਗਾ ਅਤੇ ਘੱਟ ਗਿਣਤੀਆਂ ਦੀ ਗੱਲ ਕਰਨ ਵਾਲੀ ਇੱਕਮਾਤਰ ਪਾਰਟੀ ਹੈ ਜਿਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਬਹੁਜਨ ਸਮਾਜ ਪਾਰਟੀ ਵਿੱਚ ਰਲੇਵਾਂ ਕੀਤਾ ਜਾ ਰਿਹਾ ਹੈ। ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਸ੍ਰੀ ਸੁਰਜੀਤ ਸਿੰਘ ਸੂਬਾ ਪ੍ਰਧਾਨ, ਲਖਵਿੰਦਰ ਸਿੰਘ ਲੱਖਾ ਸੂਬਾ ਉਪ ਪ੍ਰਧਾਨ, ਸ਼੍ਰੀ ਰੁਪਿੰਦਰ ਸਿੰਘ ਸੂਬਾ ਜਨਰਲ ਸਕੱਤਰ, ਸਰਜੀਤ ਸਿੰਘ ਮਰਵਾਹਾ ਦਿਹਾਤੀ ਜਿਲ੍ਹਾ ਪ੍ਰਧਾਨ ਕਪੂਰਥਲਾ, ਹਰਪਾਲ ਸਿੰਘ ਗਿੱਲ ਜਿਲਾ ਪ੍ਰਧਾਨ ਸ਼ਹਿਰੀ ਕਪੂਰਥਲਾ, ਬਲਜੀਤ ਸਿੰਘ ਲਹੌਰੀਆ ਜਿਲਾ ਮੀਤ ਪ੍ਰਧਾਨ ਸ਼ਹਿਰੀ ਕਪੂਰਥਲਾ, ਸਰਬਜੀਤ ਸਿੰਘ ਸਾਭੀ ਜੁਆਇੰਟ ਸੈਕਟਰੀ, ਹਰਿੰਦਰ ਸਿੰਘ ਸ਼ਹਿਰੀ ਉਪ ਪ੍ਰਧਾਨ, ਸੋਹਨ ਲਾਲ, ਗੁਰਜੀਤ ਕੌਰ ਭਿੰਡਰ ਪ੍ਰਧਾਨ ਜ਼ਿਲ੍ਹਾਂ ਮਹਿਲਾ ਮੰਡਲ, ਸੋਮਾ ਰਾਣੀ ਮੀਤ ਪ੍ਰਧਾਨ ਮਹਿਲਾ ਮੰਡਲ, ਸੁਸ਼ੀਲ ਕੁਮਾਰ ਠੇਕੇਦਾਰ ਪ੍ਰਧਾਨ ਮਜਦੂਰ ਯੂਨੀਅਨ, ਜਗਜੀਤ ਸਿੰਘ, ਜਰਨੈਲ ਸਿੰਘ, ਕਮਲਪ੍ਰੀਤ ਸਿੰਘ, ਰਾਜਨ ਸ਼ਰਮਾ ਤੇ ਹਰਪ੍ਰੀਤ ਠਾਕੁਰ ਸਮੇਤ ਸੈਂਕੜੇ ਸਮਰਥਕਾਂ ਨੇ ਬਹੁਜਨ ਸਮਾਜ ਪਾਰਟੀ ਨੂੰ ਜੁਆਇਨ ਕੀਤਾ।