ਸ੍ਰੀ ਫ਼ਤਹਿਗੜ੍ਹ ਸਾਹਿਬ/28 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਦੇਸ਼ ਦੀ ਪ੍ਰਸਿੱਧ ਬੈਕਿੰਗ ਸੇਵਾ ਐਸ.ਬੀ.ਆਈ.(ਸਟੇਟ ਬੈਂਕ ਆਫ ਇੰਡੀਆ) ਵੱਲੋਂ ਸਰਹਿੰਦ ਵਿਖੇ ਇੱਕ ਸਮਾਗਮ ਕਰਕੇ ਬੈਂਕ ਦੇ ਗ੍ਰਾਹਕਾਂ ਅਤੇ ਆਮ ਲੋਕਾਂ ਨੂੰ ਸਾਈਬਰ ਠੱਗੀ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਬੀ.ਆਈ. ਦੇ ਚੀਫ ਮੈਨੇਜਰ ਆਪ੍ਰੇਸ਼ਨਜ਼ ਨਿਤਿਸ਼ ਕੁਮਾਰ ਨੇ ਦੱਸਿਆ ਕਿ ਐਸ.ਬੀ.ਆਈ. ਦੀ ਸਰਹਿੰਦ ਜੀ.ਟੀ. ਰੋਡ ਬ੍ਰਾਂਚ ਅਤੇ ਸਰਹਿੰਦ ਮੰਡੀ ਬ੍ਰਾਂਚ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦਾ ਮਨੋਰਥ ਗੋ ਡਿਜੀਟਲ ਅਤੇ ਗੋ ਸਕਿਓਰ ਦਾ ਸੁਨੇਹਾ ਬੈਂਕ ਦੇ ਹਰ ਗ੍ਰਾਹਕ ਤੱਕ ਪਹੁੰਚਾਉਣਾ ਹੈ।ਉਨਾਂ ਦੱਸਿਆ ਕਿ ਜਿੱਥੇ ਇੰਟਰਨੈੱਟ ਬੈਕਿੰਗ ਜਿਹੀਆਂ ਡਿਜੀਟਲ ਸੇਵਾਵਾਂ ਅਪਣਾਉਣ ਨਾਲ ਗ੍ਰਾਹਕ ਦਾ ਕੀਮਤੀ ਸਮਾਂ ਬਚਦਾ ਹੈ ਉੱਥੇ ਹੀ ਉਸ ਨੂੰ 42 ਦੇ ਕਰੀਬ ਬੈਕਿੰਗ ਸੇਵਾਵਾਂ ਘਰ ਜਾਂ ਆਫਿਸ ਬੈਠੇ ਮਿੰਟਾਂ 'ਚ ਹਾਸਲ ਹੋ ਜਾਂਦੀਆਂ ਹਨ।ਪਰ ਇਸ ਨੂੰ ਅਪਣਾਉਣ ਵਾਲੇ ਗ੍ਰਾਹਕਾਂ ਨੂੰ ਸਾਈਬਰ ਫਰਾਡ ਤੋਂ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ।ਉਨਾਂ ਦੱਸਿਆ ਕਿ ਬੈਂਕ ਵੱਲੋਂ ਦੱਸੀਆਂ ਜਾਂਦੀਆਂ ਮਾਮੂਲੀ ਸਾਵਧਾਨੀਆਂ ਅਪਣਾ ਕੇ ਗ੍ਰਾਹਕ ਆਪਣੀ ਨਿੱਜੀ ਜਾਣਕਾਰੀ ਅਤੇ ਪੈਸੇ ਨੂੰ ਪੂਰੀ ਤਰ੍ਹਾਂ ਸਰੱਖਿਅਤ ਰੱਖ ਸਕਦੇ ਹਨ।ਇਸੇ ਮੰਤਵ ਨਾਲ ਐਸ.ਬੀ.ਆਈ. ਵੱਲੋਂ ਥਾਂ-ਥਾਂ ਪ੍ਰੋਗਰਾਮ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਗ੍ਰਾਹਕ ਦਾ ਪੈਸਾ ਅਤੇ ਜਾਣਕਾਰੀ ਪੂਰੀ ਤਰ੍ਹਾਂ ਸੁਰੱਖਿਅਤ ਰਹੇ।ਇਸ ਮੌਕੇ ਉਨਾਂ ਨਾਲ ਕਿਰਨ ਕੰਵਰ,ਜਤਿਨ ਕੌਸ਼ਿਕ ਅਤੇ ਅਲੋਕ ਰੰਜਨ ਆਦਿ ਬੈਂਕ ਅਧਿਕਾਰੀ ਵੀ ਮੌਜ਼ੂਦ ਸਨ।