ਜਲੰਧਰ, 1 ਜੁਲਾਈ
ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਜਲੰਧਰ ਦੇ ਕਈ ਇਲਾਕਿਆਂ 'ਚ ਆਮ ਆਦਮੀ ਪਾਰਟੀ (ਆਪ) ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਜਲੰਧਰ ਸ਼ਹਿਰ 'ਚ 'ਆਪ' ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਸੋਮਵਾਰ ਨੂੰ ਭਾਜਪਾ ਆਗੂ ਅਤੇ ਜਲੰਧਰ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ‘ਆਪ’ ਵਿੱਚ ਸ਼ਾਮਲ ਹੋ ਗਏ।
ਜਲੰਧਰ 'ਚ ਭਾਜਪਾ ਨੂੰ ਇਕ ਹੋਰ ਝਟਕਾ ਲੱਗਾ ਹੈ। ਭਾਜਪਾ ਪੰਜਾਬ ਅਨੁਸੂਚਿਤ ਜਾਤੀ ਮੋਰਚਾ ਦੇ ਸਾਬਕਾ ਮੀਤ ਪ੍ਰਧਾਨ ਪਵਨ ਕੁਮਾਰ ਵੀ ਪਾਰਟੀ ਵਿੱਚ ਸ਼ਾਮਲ ਹੋਏ। ਰਾਜਨੀਤੀ ਦੇ ਨਾਲ-ਨਾਲ ਪਵਨ ਕੁਮਾਰ ਕਈ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਉਹ ਭਗਵਾਨ ਵਾਲਮੀਕਿ ਧਰਮ ਪ੍ਰਚਾਰ ਸਭਾ ਦੇ ਸੂਬਾ ਪ੍ਰਧਾਨ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਇਆ।
ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਦੋਆਬੇ ਦੇ ਉੱਘੇ ਦਲਿਤ ਆਗੂ ਵਿਜੇ ਦਾਨਵ ਆਪਣੇ ਸੈਂਕੜੇ ਸਮਰਥਕਾਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਏ। ਨਕੋਦਰ ਤੋਂ 'ਆਪ' ਵਿਧਾਇਕ ਇੰਦਰਜੀਤ ਕੌਰ ਦੀ ਮੌਜੂਦਗੀ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੇ ਦਾਨਵ ਅਤੇ ਸਾਥੀਆਂ ਨੂੰ ਪਾਰਟੀ 'ਚ ਸ਼ਾਮਲ ਕੀਤਾ।
‘ਸ਼੍ਰੀ ਗੁਰੂ ਗਿਆਨ ਨਾਥ ਸ਼ਾਂਤੀ ਸੈਨਾ’ ਦੇ ਸੂਬਾ ਪ੍ਰਧਾਨ ਧਰਮਿੰਦਰ ਗਿੱਲ ਵੀ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਕੀਤਾ। ਉਨ੍ਹਾਂ ਨਾਲ ਮੋਨੂੰ ਬਾਹਮਣ, ਸਿਮਰਨ ਮਾਨਾ, ਵਿੱਕੀ ਰਾਠੌਰ, ਕਾਕਾ, ਮਨੀ ਗਿੱਲ, ਗੁਰਬਖਸ਼ ਸਿੰਘ, ਸਤਨਾਮ ਸਿੰਘ, ਗੁਰਨਾਮ ਸਿੰਘ, ਮਨਪ੍ਰੀਤ ਕੌਰ, ਸੁਖਵਿੰਦਰ ਸਿੰਘ, ਜੋਤੀ, ਨਿਸ਼ਾ ਗੌੜ, ਰਾਜਕੁਮਾਰ ਰਾਜੂ, ਅਸ਼ੋਕ ਕੁਮਾਰ, ਪ੍ਰੇਮ ਪਾਲ ਘਾੱੜੂ, ਬੱਬੂ ਗਿੱਲ, ਬਲਵਿੰਦਰ ਬਿੱਟਾ, ਰਾਜ ਕੁਮਾਰ, ਵਿਸ਼ਾਲ ਸ਼ਰਮਾ, ਸੁਰਜੀਤ ਬਿੱਟੂ, ਹਰਨੇਕ ਸਿੰਘ, ਮੋਨੂੰ ਲੂੰਗਾ, ਮਨਿੰਦਰ ਸਿੰਘ ਅਤੇ ਅਸ਼ੋਕ ਕੁਮਾਰ ‘ਆਪ’ ਪਰਿਵਾਰ ਵਿੱਚ ਸ਼ਾਮਲ ਹੋਏ।
ਕਾਂਗਰਸ ਦੇ ਸੀਨੀਅਰ ਆਗੂ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਸੂਬਾ ਕੋਆਰਡੀਨੇਟਰ ਹੇਮੰਤ ਸਭਰਵਾਲ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ 'ਆਪ' ਮੰਤਰੀ ਅਮਨ ਅਰੋੜਾ ਅਤੇ ਹਰਭਜਨ ਸਿੰਘ ਈਟੀਓ, 'ਆਪ' ਵਿਧਾਇਕ ਬਰਿੰਦਰ ਗੋਇਲ ਅਤੇ 'ਆਪ' ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੀ ਮੌਜੂਦਗੀ 'ਚ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ।
ਵਿਜੇ ਬੱਤਰਾ ਨਾਲ ਪਵਨ ਕੁਮਾਰ, ਰਿੰਕੂ ਹੰਸ, ਭੁਪਿੰਦਰ ਕੁਮਾਰ, ਇੰਦਰਜੀਤ ਕਲਿਆਣ, ਰਵੀ ਕੁਮਾਰ, ਸੋਮਨਾਥ ਮਲਹੋਤਰਾ, ਭੀਸ਼ਨ ਦਾਸ ਸਹੋਤਾ, ਬਿਹਾਰੀ ਲਾਲ ਗਿੱਲ, ਪਰਮਿੰਦਰ ਕੁਮਾਰ, ਬਲਵਿੰਦਰ ਬਿੱਟੂ, ਧਰਮਿੰਦਰ ਗਿੱਲ, ਪ੍ਰੇਮ ਘਾੱੜੂ ਜੇ.ਈ., ਕੁਲਦੀਪ ਘਈ, ਲੱਕੀ ਘਈ, ਬਿੱਲਾ ਹੰਸ, ਕਮਲ ਦ੍ਰਾਵਿੜ, ਵਿਸ਼ਾਲ ਦ੍ਰਾਵਿੜ, ਵਿਪਨ ਕੁਮਾਰ, ਅਸ਼ੋਕ ਕੁਮਾਰ, ਲੱਕੀ ਕੁਮਾਰ, ਪ੍ਰਦੀਪ ਸੋਂਧੀ ਅਤੇ ਨਸੀਬ ਚੰਦ ਥਾਪਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਆਪਣੇ ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਮੁੱਚਾ ਜਲੰਧਰ ਆਮ ਆਦਮੀ ਪਾਰਟੀ ਦੇ ਨਾਲ ਖੜ੍ਹਾ ਹੈ। ਸਾਡੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੇ ਹਨ ਅਤੇ ਪਾਰਟੀ ਨਾਲ ਜੁੜ ਰਹੇ ਹਨ। ਆਮ ਆਦਮੀ ਪਾਰਟੀ ਨੂੰ ਜਲੰਧਰ ਦੇ ਹਰ ਵਰਗ ਅਤੇ ਹਰ ਸਮਾਜ ਦੇ ਲੋਕਾਂ ਦਾ ਸਮਰਥਨ ਹਾਸਲ ਹੈ। ਉਨ੍ਹਾਂ ਕਿਹਾ ਕਿ 2022 ਦੀ ਤਰ੍ਹਾਂ ਇਸ ਵਾਰ ਵੀ ਇੱਥੋਂ ਦੇ ਲੋਕ ‘ਆਪ’ ਉਮੀਦਵਾਰ ਨੂੰ ਜਿਤਾਉਣ ਲਈ ਕਾਫੀ ਉਤਾਵਲੇ ਹਨ।