Sunday, September 08, 2024  

ਪੰਜਾਬ

ਪੰਥਕ ਅਕਾਲੀ ਲਹਿਰ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਦੀ ਕੀਤੀ ਮੰਗ

July 18, 2024
ਸ੍ਰੀ ਫ਼ਤਹਿਗੜ੍ਹ ਸਾਹਿਬ/18 ਜੁਲਾਈ :
(ਰਵਿੰਦਰ ਸਿੰਘ ਢੀਂਡਸਾ)

ਪੰਥਕ ਅਕਾਲੀ ਲਹਿਰ ਦੇ ਮਾਲਵਾ ਜ਼ੋਨ ਦੇ ਮੁੱਖ ਅਹੁਦੇਦਾਰਾਂ ਅਤੇ ਜਿਲ੍ਹਾ ਪ੍ਰਧਾਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਇਥੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੀਟਿੰਗ ਹਾਲ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਪੰਥਕ ਅਕਾਲੀ ਲਹਿਰ ਦੇ ਮੁੱਖੀ ਜਥੇਦਾਰ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਕੀਤੀ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪੇਸ਼ ਕੀਤਾ ਗਿਆ ਜਿਸ ਵਿੱਚ ਕੇਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤਰੁੰਤ ਕਰਵਾਈਆਂ ਜਾਣ ਕਿਉਂ ਕਿ ਪਿਛਲੇ 12 ਸਾਲਾਂ ਤੋਂ ਇਹ ਚੋਣਾਂ ਨਹੀ ਹੋਈਆਂ, ਜਦੋਂ ਕਿ ਭਾਰਤ ਦੇਸ਼ ’ਚ ਹੋਰ ਚੋਣਾਂ ਸਮੇਂ ਸਿਰ ਸਰਕਾਰਾਂ ਕਰਵਾਈਆਂ ਜਾ ਰਹੀਆਂ ਹਨ। ਪੰਥਕ ਅਕਾਲੀ ਲਹਿਰ ਦੇ ਮੁੱਖੀ ਜਥੇਦਾਰ ਰਣਜੀਤ ਸਿੰੰਘ ਨੇ ਸਰਕਾਰਾਂ ਦੇ ਮਨਸੂਬਿਆਂ ਤੋਂ ਸਿੱਖ ਜਗਤ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਰਕਾਰਾਂ ਸੋਚੀ ਸਮਝੀ ਚਾਲ ਰਾਂਹੀ ਸਿੱਖ ਧਰਮ ਦੇ ਅਖੌਤੀ ਬਾਦਲ ਦਲੀਏ ਨਰੈਣੂ ਮਹੰਤਾਂ ਰਾਹੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੱਲੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਜਿਸ ਦਾ ਸਲਾਨਾ ਬਜ਼ਟ ਅਰਬਾਂ ਰੁਪਏ ਵਿੱਚ ਹੈ ਨੂੰ ਆਪਣੇ ਚਾਪਲੂਸਾਂ ਰਾਂਹੀ ਆਪਣੇ ਅਧੀਨ ਰੱਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਤੇ ਕਾਬਜ ਬਾਦਲ ਦਲ ਦੀਆਂ ਗਲਤੀਆਂ ਅਤੇ ਇਨ੍ਹਾਂ ਦੀਆਂ ਪੰਥ ਵਿਰੋਧੀਆਂ ਨਾਲ ਸਾਂਝਾਂ ਨੇ ਸਾਡੇ ਤੋਂ ਤਖ਼ਤ ਪਟਨਾ ਸਾਹਿਬ, ਤਖ਼ਤ ਹਜੂਰ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਤੇ ਹਰਿਆਣਾ ਗੁਰਦੁਆਰਾ ਕਮੇਟੀਆਂ ਖੋਹ ਲਈਆਂ ਹਨ। ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨਾ ਇਕ ਡਰਾਮਾ ਹੈ ਅਤੇ ਸੁਖਬੀਰ ਸਿੰਘ ਬਾਦਲ ਤਖ਼ਤ ਅੱਗੇ ਪੇਸ਼ ਹੋ ਕੇ ਕਹੇਗਾ ਕਿ 90 ਲੱਖ ਦੇ ਇਸਤਿਹਾਰ ਤਾਂ ਸ਼੍ਰੋਮਣੀ ਕਮੇਟੀ ਨੇ ਦਿੱਤੇ ਨੇ ਫਿਰ ਜਥੇਦਾਰ ਕਿਥੇ ਖੜੇ ਹੋਣਗੇ? ਜਥੇਦਾਰ ਫਿਰ ਕੀ ਕਰਨਗੇ ਜਦੋਂ ਸੁਖਬੀਰ ਸਿੰਘ ਬਾਦਲ ਕਹੇਗਾ ਕਿ ਸੌਦੇ ਸਾਧ ਨੂੰ ਮਾਫੀ ਤਾ ਮੈਂ ਨਹੀ ਦਿੱਤੀ? ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਜਥੇਦਾਰਾਂ ’ਚ ਹਿੰਮਤ ਨਹੀ ਕਿ ਪੰਥ ਦੇ ਵਡੇਰੇ ਹਿੱਤਾਂ ਲਈ ਉਹ ਸੁਖਬੀਰ ਸਿੰਘ ਬਾਦਲ ਨੂੰ ਬੱਜਰ ਗਲਤੀਆਂ ਦੇ ਕਾਰਣ ਸਿੱਖ ਪੰਥ ’ਚੋ ਛੇਕ ਦੇਣ। ਉਨ੍ਹਾ ਖਦਸ਼ਾ ਜਾਹਿਰ ਕੀਤਾ ਕਿ ਤਖ਼ਤਾਂ ਦੇ ਜਥੇਦਾਰ, ਸ਼ੋਮਣੀ ਕਮੇਟੀ ਤੇ ਸਿੱਖ ਸੰਗਤਾਂ ਵੱਲੋਂ ਨਕਾਰਿਆਂ ਹੋਇਆ ਅਕਾਲੀ ਦਲ ਬਾਦਲ ਪੰਥ ਦਾ ਹੋਰ ਵੱਡਾ ਨੁਕਸਾਨ ਕਰਨਗੇ। ਜਥੇਦਾਰ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਵੋਟਾ ਬਣਾਉਣ ਅਤੇ ਬੂਥ ਲੇਬਰ ਕਮੇਟੀਆਂ ਬਣਾਉਣ ਲਈ ਪ੍ਰਧਾਨਾਂ ਤੇ ਅਹੁਦੇਦਾਰਾਂ ਦੀ ਡਿਊਟੀ ਲਗਾਈ ਅਤੇ ਮੀਟਿੰਗ ’ਚ ਆਏ ਵਰਕਰਾਂ ਦੇ ਸੁਝਾਵਾਂ ਦੇ ਉੱਤਰ ਵੀ ਦਿੱਤੇ। ਇਸ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਪੰਥਕ ਅਕਾਲੀ ਲਹਿਰ ਨੂੰ ਧਾਰਮਿਕ ਖੇਤਰ ਦੀ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਅਸੀ ਤੁਹਾਨੂੰ ਯਕੀਨ ਦੁਆਉਂਦੇ ਹਾਂ ਕਿ ਅਸੀ ਧਾਰਮਿਕ ਖੇਤਰ ’ਚ ਸਿੱਖ ਧਰਮ ਦੇ ਫਲਸਫੇ ਨੂੰ ਅੱਗੇ ਵਧਾਵਾਂਗੇ ਅਤੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੋਵੇਗੀ। ਮੀਟਿੰਗ ਵਿੱਚ ਪੁਰਾਤਨ ਸਰੂਪਾਂ ਅਤੇ ਗੁੰਮ ਹੋਏ 328 ਸਰੂਪਾਂ ਬਾਰੇ ਵੀ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਕੋਸਿਆ। ਇਸ ਮੌਕੇ ਵਿਰੋਧੀ ਆਗੂ ਸ੍ਰੋਮਣੀ ਕਮੇਟੀ ਤੇ ਪ੍ਰਮੁੱਖ ਆਗੂ ਪੰਥਕ ਅਕਾਲੀ ਲਹਿਰ ਨੇ ਗੁਰੂ ਘਰਾਂ ਨੂੰ ਹੋਟਲ ਦੀ ਤਰਾ ਵਰਤਣ ਵਾਲੇ ਅਕਾਲੀ ਲੀਡਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਯਾਦ ਰੱਖਣਾ ਲੰਗਰ ਪੰਗਤ ਮਰਯਾਦਾ ਦਰਗਾਹੀ ਰੂਪ ਵਿੱਚ ਸਤਿਗੁਰਾਂ ਨੇ ਦਿੱਤੀ ਹੈ ਜਿਸਨੂੰ ਨਿੱਤ ਦਿਹਾੜੇ ਗੁਰੂ ਘਰਾਂ ਵਿੱਚ ਲੀਡਰ ਸ੍ਰੋਮਣੀ ਕਮੇਟੀ ਮੈਂਬਰ ਤੇ ਮੁਲਾਜ਼ਮ ਤੋੜ ਰਹੇ ਹਨ ਲੇਖਾ ਦੇਣਾ ਪੈਣਾ ਹੈ ਇਹ ਘੋਰ ਅਵੱਗਿਆ ਹੈ ਅਜੇ ਵੀ ਸੁਧਾਰ ਕਰ ਲਉ ਵਰਨਾ ਗੁਰੂ ਦੀ ਮਾਰ ਝੱਲੀ ਨੀ ਜਾਣੀ , ਆਪਣੇ ਨਿੱਜੀ ਸੁਆਰਥਾਂ ਲਈ ਲੰਗਰ ਤੇ ਗੁਰੂ ਘਰਾਂ ਦੀ ਵਰਤੋਂ ਕਰਨਾ ਗੁਨਾਹ ਹੈ। ਸੇਵਾਦਾਰਾਂ ਨੂੰ ਘਰਾਂ ਵਿੱਚ ਨੌਕਰਾਂ ਵਾਂਗ ਵਰਤਣਾ ਇਹੋ ਜਿਹੇ ਵਰਤਾਰਿਆਂ ਨੇ ਧਾਰਮਿਕ ਸੰਸਥਾ ਦੇ ਵਕਾਰ ਨੂੰ ਬਹੁਤ ਵੱਡੀ ਢਾਹ ਲਾਈ ਹੈ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਗੁਰੂ ਘਰਾਂ ’ਚ ਹੋ ਰਹੀਆ ਮਨਮਾਨੀਆਂ ਤੇ ਚਾਪਲੂਸਾਂ ਨੂੰ ਆਗਾਹ ਕੀਤਾ ਕਿ ਉਹ ਗੁਰੂ ਦੇ ਬੰਦੇ ਬਣਨ ਨਾ ਕਿ ਰਾਜਨੀਤਕ ਲੀਡਰਾਂ ਲਈ ਕੰਮ ਕਰਨਾ ਬੰਦ ਕਰ ਦਿਉ ਵਰਨਾ ਸੰਗਤ ਦੇ ਰੋਹ ਅੱਗੇ ਨਹੀ ਟਿਕਿਆ ਜਾਣਾ । ਭਾਈ ਰੰਧਾਵਾ ਨੇ ਅੱਜ ਸਾਰੀ ਸੰਗਤ ਲਈ ਲੰਗਰ ਮਾਤਾ ਗੁਜਰੀ ਲੰਗਰ ਦਾ ਸਾਰਾ ਖਰਚਾ ਪੰਥਕ ਅਕਾਲੀ ਲਹਿਰ ਵੱਲੋਂ ਜਮਾ ਕਰਵਾਇਆ ਅਤੇ ਜਥੇਦਾਰ ਰਣਜੀਤ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ ਰੰਧਾਵਾਂ ਸਮੇਤ ਮੀਟਿੰਗ ’ਚ ਆਏ ਸਾਰੇ ਲੀਡਰਾਂ ਤੇ ਵਰਕਰਾਂ ਨੇ ਮਾਤਾ ਗੁਜਰੀ ਲੰਗਰ ਹਾਲ ਵਿੱਚ ਪ੍ਰਸ਼ਾਦਾ ਛੱਕਿਆ। ਇਸ ਮੌਕੇ ਸੀਨੀਅਰ ਪੰਥਕ ਆਗੂ ਨਿਰਮਲ ਸਿੰਘ ਜੌਲਾ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸੀਨੀਅਰ ਆਗੂ, ਅਮ੍ਰਿਤ ਸਿੰਘ ਰਤਨਗੜ੍ਹ ਦਫਤਰ ਸਕੱਤਰ, ਸ਼ੇਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਸਰਹਿੰਦ ਸਮੇਤ ਕਈ ਆਗੂਆਂ ਨੇ ਆਪਣੇ ਵਿਚਾਰ ਰੱਖੇ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਸਰਹੰਦ ਚੋਅ ਨਾਲ ਬਣਾਏ ਗਏ 1300 ਮੀਟਰ ਲੰਬੇ ਵਾਕਿੰਗ ਟਰੈਕ ਦਾ ਉਦਘਾਟਨ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਸਰਹੰਦ ਚੋਅ ਨਾਲ ਬਣਾਏ ਗਏ 1300 ਮੀਟਰ ਲੰਬੇ ਵਾਕਿੰਗ ਟਰੈਕ ਦਾ ਉਦਘਾਟਨ

ੲੱਕ ਵਿਅਕਤੀ ਦੀਆਂ ਦਾਨ ਕੀਤੀਆਂ ਅੱਖਾਂ ਦੋ ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਲਿਆਉਂਦੀਆਂ ਹਨ - ਏ ਡੀ ਸੀ ਪੋਪਲੀ

ੲੱਕ ਵਿਅਕਤੀ ਦੀਆਂ ਦਾਨ ਕੀਤੀਆਂ ਅੱਖਾਂ ਦੋ ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਲਿਆਉਂਦੀਆਂ ਹਨ - ਏ ਡੀ ਸੀ ਪੋਪਲੀ

ਗਰੀਬ ਪਰਿਵਾਰ ਦੀ ਧੀ ਤਮੰਨਾ ਬੱਤਰਾ ਬਣੇਗੀ ਡਾਕਟਰ

ਗਰੀਬ ਪਰਿਵਾਰ ਦੀ ਧੀ ਤਮੰਨਾ ਬੱਤਰਾ ਬਣੇਗੀ ਡਾਕਟਰ

ਕੌਮੀ ਖੁਰਾਕ ਹਫ਼ਤੇ ਤਹਿਤ ਗਰਭਵਤੀ ਔਰਤਾਂ ਤੇ ਬੱਚਿਆਂ ਲਈ ਸੰਤੁਲਿਤ ਭੋਜਨ ਦੀ ਮਹੱਤਤਾ ਬਾਰੇ ਦਿੱਤੀ ਜਾਣਕਾਰੀ

ਕੌਮੀ ਖੁਰਾਕ ਹਫ਼ਤੇ ਤਹਿਤ ਗਰਭਵਤੀ ਔਰਤਾਂ ਤੇ ਬੱਚਿਆਂ ਲਈ ਸੰਤੁਲਿਤ ਭੋਜਨ ਦੀ ਮਹੱਤਤਾ ਬਾਰੇ ਦਿੱਤੀ ਜਾਣਕਾਰੀ

ਗੁੰਮ ਹੋਇਆ ਨਾਬਾਲਿਗ ਲੜਕਾ ਗੁ : ਸ਼ਹੀਦਾਂ ਤੋਂ ਟ੍ਰੇਸ ਕਰਕੇ ਪੁਲਿਸ ਨੇ ਪਰਿਵਾਰ ਦੇ ਹਵਾਲੇ ਕੀਤਾ

ਗੁੰਮ ਹੋਇਆ ਨਾਬਾਲਿਗ ਲੜਕਾ ਗੁ : ਸ਼ਹੀਦਾਂ ਤੋਂ ਟ੍ਰੇਸ ਕਰਕੇ ਪੁਲਿਸ ਨੇ ਪਰਿਵਾਰ ਦੇ ਹਵਾਲੇ ਕੀਤਾ

ਐਸ ਐਸ ਮੈਡੀਸਿਟੀ ਹਸਪਤਾਲ ਵਿੱਚ ਮੁਫਤ ਚੈਕ ਅੱਪ ਕੈਂਪ ਵਿੱਚ 300 ਮਰੀਜਾਂ ਦੀ ਜਾਂਚ

ਐਸ ਐਸ ਮੈਡੀਸਿਟੀ ਹਸਪਤਾਲ ਵਿੱਚ ਮੁਫਤ ਚੈਕ ਅੱਪ ਕੈਂਪ ਵਿੱਚ 300 ਮਰੀਜਾਂ ਦੀ ਜਾਂਚ

ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ : ਵਿਧਾਇਕ ਰਾਏ

ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ : ਵਿਧਾਇਕ ਰਾਏ

ਇਸ ਵਾਰ ਮੋਹਾਲੀ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਗਣਪਤੀ ਮਹਾਰਾਜ ਉਤਸਵ ਮਨਾਇਆ ਜਾਵੇਗਾ

ਜਿਲ੍ਹਾ ਮੋਹਾਲੀ ਇੰਟਕ ਦੇ ਗੁਰਪ੍ਰੀਤ ਸਿੰਘ ਪ੍ਰਧਾਨ ਨਿਯੁਕਤ ਕੀਤੇ ਗਏ

ਜਿਲ੍ਹਾ ਮੋਹਾਲੀ ਇੰਟਕ ਦੇ ਗੁਰਪ੍ਰੀਤ ਸਿੰਘ ਪ੍ਰਧਾਨ ਨਿਯੁਕਤ ਕੀਤੇ ਗਏ