ਸ੍ਰੀ ਫ਼ਤਹਿਗੜ੍ਹ ਸਾਹਿਬ/19 ਜੁਲਾਈ:
(ਰਵਿੰਦਰ ਸਿੰਘ ਢੀਂਡਸਾ
ਐਸਸੀ/ ਬੀਸੀ ਅਧਿਆਪਕ ਯੂਨੀਅਨ ਫਤਿਹਗੜ੍ਹ ਸਾਹਿਬ ਵੱਲੋਂ ਡੀਸੀ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਅਹਿਮ ਮੀਟਿੰਗ ਸੂਬਾ ਪ੍ਰਧਾਨ ਸਰਦਾਰ ਬਲਜੀਤ ਸਿੰਘ ਸਲਾਣਾ ਦੀ ਰਹਿਨੁਮਾਈ ਅਤੇ ਜਿਲਾ ਪ੍ਰਧਾਨ ਸਪਿੰਦਰ ਸਿੰਘ ਖਮਾਣੋ ਦੀ ਪ੍ਰਧਾਨਗੀ ਵਿੱਚ ਕੀਤੀ ਗਈ ।ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਬਲਜੀਤ ਸਿੰਘ ਸਲਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ 15 ਜੁਲਾਈ ਤੋਂ ਸ਼ੁਰੂ ਕੀਤੀਆਂ ਜਾਣੀਆਂ ਸਨ ਪਰੰਤੂ ਡੀਪੀਆਈ ਸੈਕੰਡਰੀ ਵੱਲੋਂ ਮਿਤੀ 18/7/24 ਨੂੰ ਪੱਤਰ ਜਾਰੀ ਕਰਕੇ ਉਹਨਾਂ ਅਧਿਆਪਕਾਂ ਦਾ ਵੇਰਵਾ ਮੰਗਿਆ ਜਾ ਰਿਹਾ ਹੈ ਜੋ ਪਿਛਲੇ ਸਮੇਂ ਵਿੱਚ ਬਦਲੀ ਹੋਣ ਉਪਰੰਤ ਆਪਣੇ ਸਟੇਸ਼ਨ ਤੇ ਜੁਆਇਨ ਨਹੀਂ ਕਰ ਸਕੇ ਜਿਸ ਦਾ ਕਾਰਨ ਸਕੂਲਾਂ ਵਿੱਚ 50% ਸਟਾਫ ਦੀ ਘਾਟ ਮੰਨ ਕੇ ਸਰਕਾਰ ਬਦਲੀ ਰੱਦ ਕਰਨ ਜਾ ਰਹੀ ਹੈ ਜੋ ਕਿ ਅਧਿਆਪਕਾਂ ਨਾਲ ਸਰਾਸਰ ਧੱਕਾ ਹੈ ਅਧਿਆਪਕਾਂ ਦੇ ਹੱਕਾਂ ਨੂੰ ਖੋਹਿਆ ਜਾ ਰਿਹਾ ਜਦੋਂ ਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨਾ ਪੰਜਾਬ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਜਿਸ ਦਾ ਖਮਿਆਜਾ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ । ਸਟੇਟ ਅਹੁਦੇਦਾਰ ਸਰਦਾਰ ਬੇਅੰਤ ਸਿੰਘ ਭਾਂਬਰੀ ਨੇ ਕਿਹਾ ਕਿ ਜੇਕਰ ਸਰਕਾਰ ਇਸ ਪੱਤਰ ਨੂੰ ਰੱਦ ਨਹੀਂ ਕਰਦੀ ਤਾਂ ਐਸਸੀ/ ਬੀਸੀ ਅਧਿਆਪਕ ਜਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾਵੇਗਾl ਇਸ ਸਮੇਂ ਦਰਸ਼ਨ ਸਿੰਘ ਪ੍ਰੈਸ ਸਕੱਤਰ,ਲਖਵੀਰ ਸਿੰਘ ਤੂਰਾਂ, ਗੁਰਜੰਟ ਸਿੰਘ, ਸੁਖਵਿੰਦਰ ਪਹੇੜੀ, ਬਲਾਕ ਪ੍ਰਧਾਨ ਬਲਦੇਵ ਸਿੰਘ , ਰਣਜੋਧ ਸਿੰਘ ਖਾਨਪੁਰ ਅਤੇ ਰਣਵੀਰ ਸਿੰਘ ਖੇੜਾ ਵੀ ਸ਼ਾਮਿਲ ਸਨ।