Sunday, September 08, 2024  

ਪੰਜਾਬ

ਸੀ.ਆਈ.ਏ. ਸਟਾਫ਼ ਸਰਹਿੰਦ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਪਿਸਤੌਲ ਅਤੇ ਹੋਰ ਹਥਿਆਰਾਂ ਸਣੇ ਕੀਤਾ ਕਾਬੂ

July 19, 2024

ਸ੍ਰੀ ਫ਼ਤਹਿਗੜ੍ਹ ਸਾਹਿਬ/ 19 ਜੁਲਾਈ:
(ਰਵਿੰਦਰ ਸਿੰਘ ਢੀਂਡਸ

ਸੀ.ਆਈ.ਏ. ਸਟਾਫ ਸਰਹਿੰਦ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।ਆਪਣੇ ਦਫਤਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਐਸ.ਪੀ.(ਡੀ) ਫ਼ਤਹਿਗੜ੍ਹ ਸਾਹਿਬ ਰਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਜ਼ਿਲਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਆਦੇਸ਼ਾਂ 'ਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਸਰਹਿੰਦ ਦੇ ਇੰਚਾਰਜ ਨਰਪਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਸੀ.ਆਈ.ਏ. ਦੀ ਇੱਕ ਟੀਮ ਨੂੰ ਮੁਖਬਰੀ ਮਿਲੀ ਸੀ ਕਿ ਕੁਝ ਮਾੜੀ ਪ੍ਰਵਿਰਤੀ ਦੇ ਵਿਅਕਤੀਆਂ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਲਈ ਆਪਣਾ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਕਿ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਪਿੰਡ ਤਰਖਾਣਮਾਜਰਾ ਕੋਲੋਂ ਲੰਘਦੀ ਨਹਿਰ ਨੇੜੇ ਬੈਠ ਕੇ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਹਨ।ਸੂਚਨਾ ਮਿਲਣ 'ਤੇ ਸੀ.ਆਈ.ਏ. ਦੀ ਟੀਮ ਨੇ ਛਾਪੇਮਾਰੀ ਕਰਦਿਆਂ ਸੂਰਜ ਕੁਮਾਰ ਮੂਲ ਵਾਸੀ ਬਿਹਾਰ ਹਾਲ ਵਾਸੀ ਮੰਡੀ ਗੋਬਿੰਦਗੜ੍ਹ,ਭਿੰਦਰ ਰਾਮ ਵਾਸੀ ਪਿੰਡ ਕੁੰਭੜਾ,ਗਗਨ ਵਾਸੀ ਸਰਹਿੰਦ,ਬ੍ਰਜੇਸ਼ ਕੁਮਾਰ,ਰਵੀ,ਵਿਸ਼ਾਲ ਪਟੇਲ  ਵਾਸੀਆਨ ਮੰਡੀ ਗੋਬਿੰਦਗੜ੍ਹ ਨੂੰ ਥਾਣਾ ਸਰਹਿੰਦ ਵਿਖੇ ਅ/ਧ 310(4),310(5) ਬੀ.ਐਨ.ਐਸ. ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਕਰਵਾਏ ਗਏ ਮੁਕੱਦਮੇ 'ਚ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਕਿ ਇਨਾਂ ਦਾ ਇੱਕ ਸਾਥੀ ਵਿਜੈ ਕੁਮਾਰ ਹਨ੍ਹੇਰੇ ਦਾ ਫਾਇਦਾ ਚੁੱਕਦਾ ਹੋਇਆ ਮੌਕੇ 'ਤੋਂ ਫਰਾਰ ਹੋ ਗਿਆ।ਐਸ.ਪੀ. ਰਕੇਸ਼ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਇੱਕ ਪਿਸਤੌਲ 315 ਬੋਰ,ਦੋ ਕਿਰਪਾਨਾਂ ਅਤੇ ਲੋਹੇ ਦਾ ਵੀ ਪਾਈਪ ਬਰਾਮਦ ਹੋਇਆ ਹੈ।ਉਨਾਂ ਦੱਸਿਆ ਕਿ ਭਿੰਦਰ ਰਾਮ ਵਿਰੁੱਧ ਵੱਖ-ਵੱਖ ਥਾਣਿਆਂ 'ਚ ਪਹਿਲਾਂ ਵੀ 4 ਮੁਕੱਦਮੇ ਤੇ ਗਗਨ ਵਿਰੁੱਧ 8 ਮੁਕੱਦਮੇ ਦਰਜ ਹਨ ਤੇ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਜਾਰੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਸਰਹੰਦ ਚੋਅ ਨਾਲ ਬਣਾਏ ਗਏ 1300 ਮੀਟਰ ਲੰਬੇ ਵਾਕਿੰਗ ਟਰੈਕ ਦਾ ਉਦਘਾਟਨ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਸਰਹੰਦ ਚੋਅ ਨਾਲ ਬਣਾਏ ਗਏ 1300 ਮੀਟਰ ਲੰਬੇ ਵਾਕਿੰਗ ਟਰੈਕ ਦਾ ਉਦਘਾਟਨ

ੲੱਕ ਵਿਅਕਤੀ ਦੀਆਂ ਦਾਨ ਕੀਤੀਆਂ ਅੱਖਾਂ ਦੋ ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਲਿਆਉਂਦੀਆਂ ਹਨ - ਏ ਡੀ ਸੀ ਪੋਪਲੀ

ੲੱਕ ਵਿਅਕਤੀ ਦੀਆਂ ਦਾਨ ਕੀਤੀਆਂ ਅੱਖਾਂ ਦੋ ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਲਿਆਉਂਦੀਆਂ ਹਨ - ਏ ਡੀ ਸੀ ਪੋਪਲੀ

ਗਰੀਬ ਪਰਿਵਾਰ ਦੀ ਧੀ ਤਮੰਨਾ ਬੱਤਰਾ ਬਣੇਗੀ ਡਾਕਟਰ

ਗਰੀਬ ਪਰਿਵਾਰ ਦੀ ਧੀ ਤਮੰਨਾ ਬੱਤਰਾ ਬਣੇਗੀ ਡਾਕਟਰ

ਕੌਮੀ ਖੁਰਾਕ ਹਫ਼ਤੇ ਤਹਿਤ ਗਰਭਵਤੀ ਔਰਤਾਂ ਤੇ ਬੱਚਿਆਂ ਲਈ ਸੰਤੁਲਿਤ ਭੋਜਨ ਦੀ ਮਹੱਤਤਾ ਬਾਰੇ ਦਿੱਤੀ ਜਾਣਕਾਰੀ

ਕੌਮੀ ਖੁਰਾਕ ਹਫ਼ਤੇ ਤਹਿਤ ਗਰਭਵਤੀ ਔਰਤਾਂ ਤੇ ਬੱਚਿਆਂ ਲਈ ਸੰਤੁਲਿਤ ਭੋਜਨ ਦੀ ਮਹੱਤਤਾ ਬਾਰੇ ਦਿੱਤੀ ਜਾਣਕਾਰੀ

ਗੁੰਮ ਹੋਇਆ ਨਾਬਾਲਿਗ ਲੜਕਾ ਗੁ : ਸ਼ਹੀਦਾਂ ਤੋਂ ਟ੍ਰੇਸ ਕਰਕੇ ਪੁਲਿਸ ਨੇ ਪਰਿਵਾਰ ਦੇ ਹਵਾਲੇ ਕੀਤਾ

ਗੁੰਮ ਹੋਇਆ ਨਾਬਾਲਿਗ ਲੜਕਾ ਗੁ : ਸ਼ਹੀਦਾਂ ਤੋਂ ਟ੍ਰੇਸ ਕਰਕੇ ਪੁਲਿਸ ਨੇ ਪਰਿਵਾਰ ਦੇ ਹਵਾਲੇ ਕੀਤਾ

ਐਸ ਐਸ ਮੈਡੀਸਿਟੀ ਹਸਪਤਾਲ ਵਿੱਚ ਮੁਫਤ ਚੈਕ ਅੱਪ ਕੈਂਪ ਵਿੱਚ 300 ਮਰੀਜਾਂ ਦੀ ਜਾਂਚ

ਐਸ ਐਸ ਮੈਡੀਸਿਟੀ ਹਸਪਤਾਲ ਵਿੱਚ ਮੁਫਤ ਚੈਕ ਅੱਪ ਕੈਂਪ ਵਿੱਚ 300 ਮਰੀਜਾਂ ਦੀ ਜਾਂਚ

ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ : ਵਿਧਾਇਕ ਰਾਏ

ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ : ਵਿਧਾਇਕ ਰਾਏ

ਇਸ ਵਾਰ ਮੋਹਾਲੀ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਗਣਪਤੀ ਮਹਾਰਾਜ ਉਤਸਵ ਮਨਾਇਆ ਜਾਵੇਗਾ

ਜਿਲ੍ਹਾ ਮੋਹਾਲੀ ਇੰਟਕ ਦੇ ਗੁਰਪ੍ਰੀਤ ਸਿੰਘ ਪ੍ਰਧਾਨ ਨਿਯੁਕਤ ਕੀਤੇ ਗਏ

ਜਿਲ੍ਹਾ ਮੋਹਾਲੀ ਇੰਟਕ ਦੇ ਗੁਰਪ੍ਰੀਤ ਸਿੰਘ ਪ੍ਰਧਾਨ ਨਿਯੁਕਤ ਕੀਤੇ ਗਏ