ਸ੍ਰੀ ਫ਼ਤਹਿਗੜ੍ਹ ਸਾਹਿਬ/22 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬਲਕਾਰ ਸਿੰਘ ਦੀ ਅਗਵਾਈ ਹੇਠ, ਜ਼ਿਲ੍ਹਾ ਹਸਪਤਾਲ ਵਿਖੇ ਅੱਖਾਂ ਦੇ ਮਾਹਿਰ ਡਾ. ਜਸਪ੍ਰੀਤ ਸਿੰਘ ਬੇਦੀ,ਅੱਖਾਂ ਦੇ ਮਾਹਰ ਡਾ. ਪੁਨੀਤ ਅਤੇ ਉਨ੍ਹਾਂ ਦੀ ਸਹਿਯੋਗੀ ਟੀਮ ਵੱਲੋਂ 14 ਲੋੜਵੰਦ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਕਰਕੇ ਮੁਫ਼ਤ ਲੈਨਜ਼ ਪਾਏ ਗਏ । ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਸਰਜਰੀ ਵਾਰਡ ਦਾ ਦੌਰਾ ਕਰਕੇ ਅੱਖਾਂ ਦਾ ਆਪਰੇਸ਼ਨ ਕਰਵਾਉਣ ਵਾਲੇ ਇਹਨਾਂ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ।ਮਰੀਜ਼ਾਂ ਨੇ ਸਿਵਲ ਸਰਜਨ ਨੂੰ ਦੱਸਿਆ ਕਿ ਅੱਖਾਂ ਦੇ ਲੈਂਨਜ਼ ਪਵਾਉਣ ਦੌਰਾਨ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਜਿੱਥੇ ਉਹਨਾਂ ਦੇ ਮੁਫਤ ਲੈੰਨਜ ਪਾਏ ਗਏ ਹਨ ਉੱਥੇ ਹੀ ਲੋੜੀਂਦੇ ਲੈਬਾਰਟਰੀ ਟੈਸਟ ਅਤੇ ਲੋੜੀਂਦੀਆਂ ਦਵਾਈਆਂ ਵੀ ਹਸਪਤਾਲ ਵੱਲੋਂ ਉਨ੍ਹਾਂ ਨੂੰ ਮੁਫ਼ਤ ਦਿੱਤੀਆਂ ਗਈਆਂ ਹਨ।ਮਰੀਜ਼ਾਂ ਨੇ ਸਮੂਹ ਮੈਡੀਕਲ ਸਟਾਫ ਦੀ ਸਲਾਘਾ ਕੀਤੀ । ਡਾ. ਦਵਿੰਦਰਜੀਤ ਕੌਰ ਨੇ ਇਸ ਮੌਕੇ ਤੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਵਿੱਚ ਆਪ੍ਰੇਸ਼ਨਾਂ ਦੇ ਮਾਹਿਰ, ਔਰਤਾਂ ਦੇ ਮਾਹਿਰ ,ਹੱਡੀਆਂ ਦੇ ਮਾਹਿਰ, ਬੱਚਿਆਂ ਦੇ ਮਾਹਿਰ , ਮੈਡੀਸਨ ਦੇ ਮਾਹਿਰ , ਨੱਕ ਕੰਨ ਗਲੇ ਦੇ ਮਾਹਰ, ਮਾਨਸਿਕ ਰੋਗਾਂ ਦੇ ਮਾਹਿਰ ਅਤੇ ਅੱਖਾਂ ਦੇ ਮਾਹਿਰ ਡਾਕਟਰ ਉਪਲਬਧ ਹਨ, ਇਸ ਲਈ ਲੋੜ ਪੈਣ ਤੇ ਲੋਕ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ।