ਸ੍ਰੀ ਫ਼ਤਹਿਗੜ੍ਹ ਸਾਹਿਬ/29 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਗਰੈਪਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕਰਵਾਏ ਗਏ ਇੱਕ ਰੋਜ਼ਾ ਰਾਜ ਪੱਧਰੀ ਮੁਕਾਬਲੇ ਸੰਪੰਨ ਹੋ ਗਏ।ਇਨਾਂ ਰਾਜ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਲਵਪ੍ਰੀਤ ਕੌਰ ਲੁਧਿਆਨਾ ,ਪ੍ਰਭਜੋਤ ਸਿੰਘ ਅੰਮ੍ਰਿਤਸਰ ਅਤੇ ਗੁਰਕਿਰਤ ਸਿੰਘ ਗਿੱਲ ਵੱਲੋਂ ਕਰਵਾਈ ਗਈ।ਐਸੋਸੀਏਸ਼ਨ ਦੇ ਪ੍ਰਧਾਨ ਨੀਰਜ ਸ਼ਰਮਾ ਆਜ਼ਾਦ ਨੇ ਦੱਸਿਆ ਕਿ ਬੱਚਿਆਂ ਨੂੰ ਇੱਕ ਵਧੀਆ ਪਲੇਟਫਾਰਮ ਮੁਹਈਆ ਕਰਵਾਉਣ ਦੇ ਮਕਸਦ ਨਾਲ ਗਰੈਪਲਿੰਗ ਆਫ ਪੰਜਾਬ ਐਸੋਸੀਏਸ਼ਨ ਵੱਲੋਂ ਇੱਕ ਰੋਜਾ ਰਾਜ ਪੱਧਰ ਮੁਕਾਬਲੇ ਕਰਵਾਏ ਗਏ ਹਨ ਜਿਨਾਂ ਵਿੱਚ ਵੱਖ-ਵੱਖ ਉਮਰ ਦੇ 200 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।ਉਨਾਂ ਦੱਸਿਆ ਕਿ ਗਰੈਪਲਿੰਗ ਫੇਡਰੇਸ਼ਨ ਆਫ ਇੰਡਿਆ ਦੇ ਪ੍ਰਧਾਨ ਓ.ਪੀ. ਨਾਰਵਾਲ ਆਈ.ਜੀ. ਹਰਿਆਣਾ ਪੁਲਿਸ ਦੇ ਦਿਸ਼ਾ ਨਿਰਦੇਸ਼ ਅਤੇ ਯੁਨਾਈਟੇਡ ਵਲਰਡ ਰੈਸਲਿੰਗ ਦੇ ਨਿਯਮਾਂ ਅਨੁਸਾਰ ਇਹ ਗੀ ਅਤੇ ਨੋਗੀ ਮੁਕਾਬਲੇ ਕਰਵਾਏ ਗਏ ਹਨ ਜਿਸ ਵਿੱਚ 7 ਸਾਲ ਤੋਂ ਵੱਧ ਉਮਰ ਦੇ ਮੁੰਡੇ ਅਤੇ ਕੁੜੀਆਂ ਦੇ ਨਾਲ ਨਾਲ ਸੀਨੀਅਰ ਵਰਗ ਦੇ ਮਹਿਲਾ ਅਤੇ ਪੁਰਸ਼ ਖਿਡਾਰੀਆਂ ਨੇ ਭਾਗ ਲੈਂਦੇ ਹੋਏ ਵਧੀਆ ਪ੍ਰਦਰਸ਼ਨ ਕੀਤ । ਉਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹੇ ਖਿਡਾਰੀ ਮਹਾਰਿਸ਼ੀ ਦਇਆਨੰਦ ਯੁਨਿਵਰਸਿਟੀ ਰੋਹਤਕ ਵਿੱਚ ਹੋਣ ਵਾਲੇ ਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਜੇਤੂ ਰਹੇ ਅਤੇ ਰਾਸ਼ਟਰੀ ਮੁਕਾਬਲਿਆਂ ਲਈ ਚੁਣੇ ਗਏ ਖਿਡਾਰੀਆਂ ਵਿੱਚ ਨਵਿਆ,ਸੁਖਮਨਪ੍ਰੀਤ ਕੌਰ ,ਮਹਿਕ,ਪ੍ਰਗਆ ਕੁਮਾਰੀ , ਚਿੱਟਾ ਕੁਮਾਰੀ,ਦਮਨਪ੍ਰੀਤ ਕੌਰ,ਇਫਰਾ,ਕਿਰਨਦੀਪ ਕੌਰ,ਰਿੰਕੀ,ਜਸਦੀਪ ਕੌਰ,ਹਰਲੀਨ ਕੌਰ,ਰਹਿੰਦੀ,ਤਬਸੁਮਾਰਾ,ਮੋਨਿਕਾ,ਨਵਦੀਪ ਕੌਰ ਰਾਠੋਰ,ਲਵਲੀ ਕੁਮਾਰੀ,ਜਮਨਾ ਭੋਈ,ਅੰਜੂ,ਲਵਪ੍ਰੀਤ ਕੌਰ,ਸਾਹਿਬ ਜੋਤ ਸਿੰਘ,ਗਗਨਦੀਪ ਸਿੰਘ,ਅਕਾਸ਼ ਦੀਪ ਸਿੰਘ,ਏਕਮਜੀਤ ਸਿੰਘ,ਪਰਮਬੀਰ ਸਿੰਘ,ਵਿਸ਼ਵਜੀਤ ਸਿੰਘ,ਖੁਸ਼ਦੀਪ ਸਿੰਘ,ਜਿਗਰ,ਰਾਜ ਕੁਮਾਰ ਪ੍ਰੀਤ ਸਿੰਘ,ਆਰਿਆਨ,ਰਣਬੀਰ ਸਿੰਘ,ਫੰਰਾਸਿਸ ਪੀਟਰ ,ਦਕਸ਼ਵਾਸੁਦੇਵ,ਆਰਵ ਠਾਕੁਰ,ਤੁਸ਼ਾਰ ਪਾਠਕ,ਕਰਿਸ਼ ,ਭਵਨੀਤ ਕੁਮਾਰ,ਹੈਰੀ,ਰਮਜਾਨਦੀਪ ਸਿੰਘ,ਦਿਲਪ੍ਰੀਤ ਸਿੰਘ,ਅਮਿਤ ਚੇਡਾ,ਸਮੀਰ ਕੁਮਾਰ,ਵਿਵੇਕ,ਅਨੋਸ਼ ,ਗੁਰਕਿਰਤ ਸਿੰਘ,ਜਤੀਨ ਕੁਮਾਰ,ਗੁਰਤੇਜ ਸਿੰਘ,ਰਜਨੀਸ਼,ਵਿਕਰਮਜੀਤ ਸਿੰਘ,ਜਤਿੰਦਰ ਸਿੰਘ,ਸਪਿੰਦਰ ਸਿੰਘ ਅਤੇ ਰੋਬਿਨ ਆਦਿ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਦਾ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਨਾਮਾਂ ਦੀ ਵੰਡ ਹਰਮੀਤ ਸਿੰਘ ਠੁਕਰਾਲ,ਦਮਨਪ੍ਰੀਤ ਸਿੰਘ,ਮਿਕੀ ਪਟਿਆਲਾ,ਪ੍ਰਧਾਨ ਨੀਰਜ ਸ਼ਰਮਾ,ਅੰਤਰਰਾਸ਼ਟਰੀ ਖਿਡਾਰਣ ਅੰਜੂ,ਲਵਪ੍ਰੀਤ ਕੌਰ ,ਮਾਸਟਰ ਅਮਨਦੀਪ ਸਿੰਘ ਅਤੇ ਪ੍ਰਭਜੋਤ ਸਿੰਘ ਵੱਲੋਂ ਕੀਤੀ ਗਈ।ਇਸ ਮੌਕੇ ਮਿਕਸਡ ਮਾਰਸ਼ਲ ਆਰਟਸ ਸਕੂਲ ਫਾਰ ਮਲਟੀਪਲ ਗੇੰਮਜ ਦੇ 8 ਖਿਡਾਰੀਆਂ ਨੂੰ ਜਿਨਾਂ ਵਲੋਂ ਅੰਤਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਉੱਤੇ ਮੈਡਲ ਜਿੱਤੇ ਗਏ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਸ਼ਤੀ ਕੋਚ ਮਨਜੀਤ ਸਿੰਘ, ਭੂਪਿੰਦਰ ਸਿੰਘ ਢਿੱਲੋਂ,ਕੋਮਲ ਰਾਣੀ,ਦਲਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।