ਸ੍ਰੀ ਫ਼ਤਹਿਗੜ੍ਹ ਸਾਹਿਬ/1 ਅਗਸਤ:
(ਰਵਿੰਦਰ ਸਿੰਘ ਢੀਂਡਸਾ)
“ਪੰਜਾਬ ਸੂਬੇ ਦੇ ਨਵੇ ਲਗਾਏ ਗਏ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਆਉਣ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਨੂੰ ਜੀ-ਆਇਆ ਆਖਦਾ ਹੈ, ਉਥੇ ਹੀ ਉਹ ਇਸ ਸਰਹੱਦੀ ਸੂਬੇ ਦੀਆਂ ਅਤਿ ਗੰਭੀਰ ਸਮੱਸਿਆਵਾ ਨੂੰ ਸਹਿਜ ਅਤੇ ਦੂਰਅੰਦੇਸ਼ੀ ਨਾਲ ਆਪਣੇ ਸੈਟਰ ਦੇ ਹੁਕਮਰਾਨਾਂ ਤੋਂ ਸੀਮਤ ਸਮੇ ਵਿਚ ਜੇਕਰ ਹੱਲ ਕਰਵਾਉਣ ਲਈ ਉੱਦਮ ਕਰ ਸਕਣ ਅਤੇ ਇਨ੍ਹਾਂ ਸਮੱਸਿਆਵਾ ਨੂੰ ਹੱਲ ਕਰਕੇ ਪੰਜਾਬ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਸਹੀ ਰੱਖਣ ਵਿਚ ਯੋਗਦਾਨ ਪਾ ਸਕਣ, ਤਾਂ ਉਨ੍ਹਾਂ ਦੀ ਸਖਸੀਅਤ ਲਈ ਕਾਰਗਰ ਸਾਬਤ ਹੋਵੇਗਾ ।” ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਲਾਬ ਚੰਦ ਕਟਾਰੀਆ ਦੀ ਗਵਰਨਰ ਪੰਜਾਬ ਵਜੋਂ ਹੋਈ ਨਿਯੁਕਤੀ ਤੇ ਪ੍ਰਤੀਕਰਮ ਦਿੰਦਿਆਂ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਸਰਹੱਦੀ ਸੂਬੇ ਦੇ ਨਿਵਾਸੀ ਜਿਨ੍ਹਾਂ ਨੇ ਇਸ ਮੁਲਕ ਦੀ ਆਜਾਦੀ ਤੋ ਲੈਕੇ ਅੱਜ ਤੱਕ ਹਰ ਖੇਤਰ ਵਿਚ ਆਪਣੇ ਆਪ ਦੀਆਂ ਜਿੰਦਗਾਨੀਆਂ ਨੂੰ ਜੋਖਮ ਵਿਚ ਪਾ ਕੇ ਰੱਖਿਆ ਵੀ ਕੀਤੀ ਅਤੇ ਇਸਦੀ ਤਰੱਕੀ ਵਿਚ ਨਿੱਘਾ ਵੀ ਯੋਗਦਾਨ ਪਾਇਆ ਹੈ ।ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੌਜੂਦਾ ਗਵਰਨਰ ਗੁਲਾਬ ਚੰਦ ਕਟਾਰੀਆ ਇੱਥੋਂ ਦੇ ਹਾਲਾਤਾਂ ਨੂੰ ਸਹਿਜ ਭਰਿਆ ਅਤੇ ਸੁਖਾਵਾਂ ਰੱਖਦੇ ਹੋਏ ਆਪਣੀਆ ਜਿੰਮੇਵਾਰੀਆਂ ਨੂੰ ਬਾਖੂਬੀ ਢੰਗ ਨਾਲ ਨਿਭਾਉਣਗੇ ।