ਸ੍ਰੀ ਫ਼ਤਹਿਗੜ੍ਹ ਸਾਹਿਬ/3 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ, ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ,ਜਿਸ ਤਹਿਤ ਫਰਾਈਡੇ ਨੂੰ ਬਤੌਰ ਡਰਾਈਡੇ ਦੇ ਤੌਰ ਤੇ ਵੀ ਮਨਾਇਆ ਜਾ ਰਿਹਾ। ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਜ਼ਿਲ੍ਹੇ ਅਧੀਨ ਗਠਿਤ ਕੀਤੀਆਂ ਡੇਂਗੂ ਵਿਰੋਧੀ 55 ਟੀਮਾਂ ਵੱਲੋਂ ਹੁਣ ਤੱਕ 159140 ਘਰਾਂ/ਸੰਸਥਾਵਾਂ ਅਤੇ ਇਮਾਰਤਾਂ ਦੀ ਚੈਕਿੰਗ ਕੀਤੀ ਗਈ, ਜਿਨਾਂ ਵਿੱਚੋਂ 1670 ਥਾਂਵਾਂ ਤੋਂ ਮੱਛਰ ਦਾ ਲਾਰਵਾ ਮਿਲਿਆ, 348596 ਕੰਟਰੇਨਰ ਚੈੱਕ ਕੀਤੇ ਗਏ ਜਿਨਾਂ ਵਿੱਚੋਂ 1721 ਕੰਟਰੇਨਰਾਂ ਵਿੱਚ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ ਅਤੇ 40147 ਥਾਵਾਂ ਤੇ ਸਪਰੇਅ ਕਰਵਾਈ ਗਈ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਕਿ ਬਰਸਾਤੀ ਮੌਸਮ ਦੌਰਾਨ ਬਿਨਾਂ ਪਾਣੀ ਤੋਂ ਕੂਲਰ ਚਲਾਏ ਜਾਣ।ਉਨਾਂ ਦੱਸਿਆ ਕਿ ਜਿਲ੍ਹੇ ਅੰਦਰ ਸਿਹਤ ਕਰਮਚਾਰੀਆਂ ਵੱਲੋਂ ਘਰ ਘਰ ਜਾ ਕੇ ਬੁਖਾਰ ਦੇ ਸ਼ੱਕੀ ਮਰੀਜ਼ਾਂ ਦਾ ਖੂਨ ਟੈਸਟ ਵੀ ਕੀਤਾ ਜਾ ਰਿਹਾ ਹੈ ਤੇ ਜਿਲੇ ਅੰਦਰ ਡੇਂਗੂ ਦੀ ਸਥਿਤੀ ਕਾਬੂ ਹੇਠ ਹੈ। ਸਿਹਤ ਵਿਭਾਗ ਦੀ ਜਿਲਾ ਪੱਧਰੀ ਟੀਮ ਜਿਸ ਵਿੱਚ ਜਿਲਾ ਐਪੀਡਿਮੋਲੋਜਿਸਟ ਡਾ. ਗੁਰਪ੍ਰੀਤ ਕੌਰ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ ਸ਼ਾਮਿਲ ਸਨ ਵੱਲੋਂ ਪਿੰਡ ਡੇਰਾ ਮੀਰ ਮੀਰਾਂ ਵਿਖੇ ਸਿਹਤ ਕਰਮਚਾਰੀਆਂ ਦੁਆਰਾ ਕੀਤੀਆਂ ਜਾ ਰਹੀਆਂ ਡੇਂਗੂ ਵਿਰੋਧੀ ਗਤੀਵਿਧੀਆਂ ਦੀ ਸੁਪਰਵੀਜ਼ਨ ਕੀਤੀ ਗਈ । ਇਸ ਮੌਕੇ ਤੇ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕਿ ਪਿਛਲੇ ਸਾਲ ਜਿਹੜੇ ਪਿੰਡਾਂ /ਸ਼ਹਿਰਾਂ ਦੇ ਜਿਹੜੇ ਖੇਤਰ ਵਿੱਚ ਵਿੱਚ ਡੇਂਗੂ ਦੇ ਵਧੇਰੇ ਕੇਸ ਨਿਕਲੇ ਸਨ ,ਉਹਨਾਂ ਵੱਲ ਵਧੇਰੇ ਤਵੱਜੋ ਦਿੱਤੀ ਜਾ ਰਹੀ ਹੈ ਅਤੇ ਇਨਾ ਖੇਤਰਾਂ ਵਿੱਚ ਸਿਹਤ ਕਰਮਚਾਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਜ਼ਿਲਾ ਪੱਧਰ ਤੋਂ ਸੁਪਰਵੀਜ਼ਨ ਵੀ ਕੀਤੀ ਜਾ ਰਹੀ ਹੈ।