Thursday, November 28, 2024  

ਪੰਜਾਬ

ਸਰਹਿੰਦ ਦੇ ਵਾਰਡ ਨੰਬਰ 3 ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

August 05, 2024

ਸ੍ਰੀ ਫ਼ਤਹਿਗੜ੍ਹ ਸਾਹਿਬ/5 ਅਗਸਤ:
(ਰਵਿੰਦਰ ਸਿੰਘ ਢੀਂਡਸਾ)

ਸਰਹਿੰਦ ਵਿਖੇ ਤੀਆਂ ਦਾ ਤਿਉਹਾਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਜ਼ਿਕਰਯੋਗ ਹੈ ਕਿ ਵਾਰਡ ਨੰਬਰ 3 ਦੀ ਕਾਊਂਸਲਰ ਦਵਿੰਦਰ ਕੌਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਪ੍ਰਿਤਪਾਲ ਸਿੰਘ ਜੱਸੀ ਦੀ ਅਗਵਾਈ ਵਿੱਚ ਇਲਾਕਾ ਵਾਸੀਆਂ ਵੱਲੋਂ ਪ੍ਰੀਤ ਨਗਰ,ਸਰਹਿੰਦ ਦੇ ਮਿਊਂਸਪਲ ਪਾਰਕ ਵਿੱਚ ਹਰ ਸਾਲ ਤੀਆਂ ਦਾ ਤਿਉਹਾਰ ਇੱਕ ਵੱਡਾ ਸਮਾਗਮ ਕਰਕੇ ਮਨਾਇਆ ਜਾਂਦਾ ਹੈ ਜਿਸ ਵਿੱਚ ਇਲਾਕੇ ਦੀਆਂ ਮੁਟਿਆਰਾਂ, ਔਰਤਾਂ, ਬੱਚੀਆਂ ਅਤੇ ਬਜ਼ੁਰਗ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹਨ।ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ,ਔਰਤਾਂ ਅਤੇ ਬੱਚੀਆਂ ਵੱਲੋਂ ਪੀਘਾਂ ਝੂਟ ਕੇ,ਗਿੱਧਾ ਪਾ ਕੇ ਅਤੇ ਬੋਲੀਆਂ ਪਾ ਕੇ ਤੀਆਂ ਦੇ ਇਸ ਸਮਾਗਮ ਵਿੱਚ ਰੰਗ ਬੰਨ੍ਹ ਦਿੱਤਾ ਗਿਆ।ਇਸ ਸਮਾਗਮ 'ਚ ਉਚੇਚੇ ਤੌਰ 'ਤੇ ਪਹੁੰਚੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਰਲ ਮਿਲ ਕੇ ਤਿਉਹਾਰ ਮਨਾਉਣ ਨਾਲ ਜਿੱਥੇ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ ਉੱਥੇ ਹੀ ਸਾਡੀ ਨਵੀਂ ਪੀੜ੍ਹੀ ਵੀ ਸਾਡੇ ਅਮੀਰ ਵਿਰਸੇ ਤੋਂ ਜਾਣੂ ਹੁੰਦੀ ਹੈ।ਇਸ ਮੌਕੇ ਐਮ.ਸੀ. ਦਵਿੰਦਰ ਕੌਰ,ਜਸਵੰਤ ਕੌਰ ਮੰਡੋਫਲ,ਦਰਸ਼ਨ ਕੌਰ,ਜਸਵਿੰਦਰ ਕੌਰ ਖੇੜਾ,ਅਨੀਤਾ ਮਹਿਤਾ,ਲਖਵਿੰਦਰ ਕੌਰ,ਸੁਖਵਿੰਦਰ ਕੌਰ,ਅਮਨਦੀਪ ਕੌਰ,ਰਜਨੀ,ਰੂਪ ਪ੍ਰੀਤ ਕੌਰ,ਰਣਜੀਤ ਕੌਰ,ਸੁਰਿੰਦਰ ਕੌਰ,ਸੰਦੀਪ ਕੌਰ ਸੋਹੀ,ਕਮਲਜੀਤ ਕੌਰ ਢਿੱਲੋਂ,ਬਬਨਪ੍ਰੀਤ ਕੌਰ ਸੋਢੀ,ਪ੍ਰਿਤਪਾਲ ਸਿੰਘ ਜੱਸੀ,ਮੁਖਤਿਆਰ ਸਿੰਘ,ਸਤੀਸ਼ ਲਟੌਰ,ਮਨਦੀਪ ਪੋਲਾ ਅਤੇ ਜਗਰੂਪ ਸਿੰਘ ਨੰਬਰਦਾਰ ਵੀ ਮੌਜ਼ੂਦ ਸਨ।ਤੀਆਂ ਦੇ ਇਸ ਸਮਾਗਮ 'ਚ ਸ਼ਿਰਕਤ ਕਰਨ ਵਾਲਿਆਂ ਲਈ ਖੀਰ ਪੂੜੇ ਅਤੇ ਹੋਰ ਸੁਆਦਲੇ ਪਕਵਾਨਾਂ ਦਾ ਵੀ ਪ੍ਰੰਬਧ ਕੀਤਾ ਗਿਆ ਸੀ। 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਮਨ ਅਰੋੜਾ ਨੇ ਸੁਨਾਮ ਅਤੇ ਚੀਮਾ ਵਿਖੇ ਕਈ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਅਮਨ ਅਰੋੜਾ ਨੇ ਸੁਨਾਮ ਅਤੇ ਚੀਮਾ ਵਿਖੇ ਕਈ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਸ਼ੁਕਰਾਨਾ ਯਾਤਰਾ ਦਾ ਦੂਜਾ ਦਿਨ: ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਅੰਮ੍ਰਿਤਸਰ ਤੋਂ ਬਟਾਲਾ ਤੱਕ ਕੀਤੀ ਯਾਤਰਾ

ਸ਼ੁਕਰਾਨਾ ਯਾਤਰਾ ਦਾ ਦੂਜਾ ਦਿਨ: ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਅੰਮ੍ਰਿਤਸਰ ਤੋਂ ਬਟਾਲਾ ਤੱਕ ਕੀਤੀ ਯਾਤਰਾ

'ਆਪ' ਸੰਸਦ ਮੈਂਬਰ ਮਲਵਿੰਦਰ ਕੰਗ ਨੇ ਪੰਜਾਬ ਦੇ ਬੇਅਦਬੀ ਨਾਲ ਸਬੰਧਤ ਬਿੱਲ 'ਤੇ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਲੋਕ ਸਭਾ 'ਚ ਮੁਲਤਵੀ ਮਤਾ ਕੀਤਾ ਪੇਸ਼

'ਆਪ' ਸੰਸਦ ਮੈਂਬਰ ਮਲਵਿੰਦਰ ਕੰਗ ਨੇ ਪੰਜਾਬ ਦੇ ਬੇਅਦਬੀ ਨਾਲ ਸਬੰਧਤ ਬਿੱਲ 'ਤੇ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਲੋਕ ਸਭਾ 'ਚ ਮੁਲਤਵੀ ਮਤਾ ਕੀਤਾ ਪੇਸ਼

ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ 'ਚ ਪੁੱਛਿਆ-ਅੰਮ੍ਰਿਤਸਰ ਤੋਂ ਨਾਂਦੇੜ, ਪਟਨਾ, ਗੁਹਾਟੀ ਅਤੇ ਧਰਮਸ਼ਾਲਾ ਲਈ ਉਡਾਣਾਂ ਕਿਉਂ ਨਹੀਂ ਹਨ?  ਪੰਜਾਬ ਦੀ ਹਵਾਈ ਕਨੈਕਟੀਵੀਟੀ 'ਤੇ ਜਤਾਈ ਚਿੰਤਾ

ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ 'ਚ ਪੁੱਛਿਆ-ਅੰਮ੍ਰਿਤਸਰ ਤੋਂ ਨਾਂਦੇੜ, ਪਟਨਾ, ਗੁਹਾਟੀ ਅਤੇ ਧਰਮਸ਼ਾਲਾ ਲਈ ਉਡਾਣਾਂ ਕਿਉਂ ਨਹੀਂ ਹਨ? ਪੰਜਾਬ ਦੀ ਹਵਾਈ ਕਨੈਕਟੀਵੀਟੀ 'ਤੇ ਜਤਾਈ ਚਿੰਤਾ

ਪੰਜਾਬ ਪੁਲਿਸ ਨੇ ਬੰਬੀਹਾ ਗਿਰੋਹ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ

ਪੰਜਾਬ ਪੁਲਿਸ ਨੇ ਬੰਬੀਹਾ ਗਿਰੋਹ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ

ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਵੱਲੋੰ ਮਨਾਇਆ ਗਿਆ ਰਾਸ਼ਟਰੀ ਕੈਮਿਸਟਰੀ ਸਪਤਾਹ

ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਵੱਲੋੰ ਮਨਾਇਆ ਗਿਆ ਰਾਸ਼ਟਰੀ ਕੈਮਿਸਟਰੀ ਸਪਤਾਹ

ਟ੍ਰੈਫਿਕ ਐਜੂਕੇਸ਼ਨ ਸੈੱਲ ਨੇ ਕੀਤਾ ਵਿਦਿਆਰਥੀਆਂ ਨੂੰ ਜਾਗਰੂਕ।

ਟ੍ਰੈਫਿਕ ਐਜੂਕੇਸ਼ਨ ਸੈੱਲ ਨੇ ਕੀਤਾ ਵਿਦਿਆਰਥੀਆਂ ਨੂੰ ਜਾਗਰੂਕ।

ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਕੈਦ ਤੇ ਜੁਰਮਾਨਾ

ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਕੈਦ ਤੇ ਜੁਰਮਾਨਾ

ਤੰਬਾਕੂ ਪਦਾਰਥਾਂ ਦਾ ਸੇਵਨ ਕੈਂਸਰ ਨੂੰ ਦਿੰਦਾ ਹੈ ਸੱਦਾ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ 

ਤੰਬਾਕੂ ਪਦਾਰਥਾਂ ਦਾ ਸੇਵਨ ਕੈਂਸਰ ਨੂੰ ਦਿੰਦਾ ਹੈ ਸੱਦਾ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ 

ਦੇਸ਼ ਭਗਤ ਯੂਨੀਵਰਸਿਟੀ 'ਚ ਮਨਾਈ ਗਈ 'ਹੈਲੋਵੀਨ ਪਾਰਟੀ'

ਦੇਸ਼ ਭਗਤ ਯੂਨੀਵਰਸਿਟੀ 'ਚ ਮਨਾਈ ਗਈ 'ਹੈਲੋਵੀਨ ਪਾਰਟੀ'