ਸ੍ਰੀ ਫ਼ਤਹਿਗੜ੍ਹ ਸਾਹਿਬ /7 ਅਗਸਤ:(ਰਵਿੰਦਰ ਸਿੰਘ ਢੀਂਡਸਾ)ਜਿਲਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਬਲਕਾਰ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਮਮਤਾ ਦਿਵਸ ਦੀ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਉਹਨਾਂ ਮਮਤਾ ਦਿਵਸ ਦੇ ਰਜਿਸਟਰ ਚੈੱਕ ਕਰਦਿਆਂ ਸਬੰਧਤ ਸਟਾਫ ਨੂੰ ਹਦਾਇਤ ਕੀਤੀ ਕਿ ਉਹਨਾਂ ਵੱਲੋਂ ਗਰਭਵਤੀ ਔਰਤਾਂ ਨੂੰ ਟੈਟਨਸ ਅਤੇ ਛੋਟੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਨਾਮੁਰਾਦ ਬਿਮਾਰੀਆਂ ਤੋਂ ਬਚਾਉਣ ਲਈ ਉਹਨਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਦਾ ਸਾਰਾ ਡਾਟਾ ਰਜਿਸਟਰਾਂ ਤੇ ਕੰਪਲੀਟ ਕਰਨ ਅਤੇ ਇਸ ਡਾਟੇ ਨੂੰ ਪੋਰਟਲ ਤੇ ਅਪਲੋਡ ਕਰਨਾ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਕਰਾਉਣਾ ਅਤੀ ਜਰੂਰੀ ਹੁੰਦਾ ਹੈ ਕਿਉਂਕਿ ਸੰਪੂਰਨ ਟੀਕਾਕਰਨ ਕਰਾਉਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮਮਤਾ ਦਿਵਸ ਵਾਲੇ ਦਿਨ ਤੇ ਟੀਕਾਕਰਨ ਕਰਾਉਣ ਲਈ ਹਰੇਕ ਆਉਣ ਵਾਲੇ ਬੱਚੇ ਅਤੇ ਗਰਭਵਤੀਆਂ ਨੂੰ ਉਹਨਾਂ ਦੇ ਅਗਲੇ ਟੀਕੇ ਬਾਰੇ ਜਰੂਰ ਜਾਣੂ ਕਰਾਇਆ ਜਾਵੇ। ਉਹਨਾਂ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਕਾਰਡ, ਕੋਲਡ ਚੇਨ, ਵੈਕਸੀਨ ਦੀ ਐਕਸਪੈਰੀ ਡੇਟ, ਬਾਇਓ ਮੈਡੀਕਲ ਵੇਸਟ, ਅਤੇ ਵੈਕਸੀਨ ਦੇ ਰੱਖ ਰਖਾਵ ਸਬੰਧੀ ਚੈਕਿੰਗ ਕਰਕੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਤੇ ਉਹਨਾਂ ਸਬੰਧਤ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਗਰਭਵਤੀ ਔਰਤ ਅਤੇ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ ਅਤੇ ਹਰ ਮਮਤਾ ਦਿਵਸ ਤੇ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਡਿਊ ਲਿਸਟ ਰੱਖਣੀ ਯਕੀਨੀ ਬਣਾਈ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਗਰਭਵਤੀ ਔਰਤ ਅਤੇ ਬੱਚਾ ਟੀਕਾ ਕਰਨ ਤੋਂ ਵਾਂਝਾ ਨਾ ਰਹੇ। ਇਸ ਮੌਕੇ ਤੇ ਜ਼ਿਲਾ ਪ੍ਰੋਗਰਾਮ ਮੈਨੇਜਰ ਡਾ ਕਸੀਤਿਜ ਸੀਮਾ,ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਦੀਪ ਸਿੰਘ,ਜਸਵਿੰਦਰ ਕੌਰ ਏਐਨਐਮ ਕਮਲਜੀਤ ਕੌਰ ਸਮੂਹ , ਆਸ਼ਾ ਮਨਪ੍ਰੀਤ ਕੌਰ ਅਤੇ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ ।