ਪਟਿਆਲਾ, 8 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਅੱਜ ਐਸ.ਆਈ.ਟੀ. ਸਾਹਮਣੇ ਪੇਸ਼ ਹੋਣ ਲਈ ਪੁੱਜੇ। ਐਸ.ਆਈ.ਟੀ. ਨੇ ਉਨ੍ਹਾਂ ਨੂੰ ਡਰੱਗਸ ਕੇਸ ਦੇ ਸੰਬੰਧ ਵਿਚ ਪਟਿਆਲਾ ਵਿਖੇ ਤਲਬ ਕੀਤਾ ਹੈ। ਐਸ.ਆਈ.ਟੀ. ਵਲੋਂ ਪਹਿਲਾਂ ਤਿੰਨ ਵਾਰ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਸੀ, ਪਰ ਉਹ ਪੇਸ਼ ਹੋਣ ਲਈ ਨਹੀਂ ਪੁੱਜੇ ਸਨ ਤੇ ਇਸ ਲਈ ਉਨ੍ਹਾਂ ਵਲੋਂ ਵੱਖ ਵੱਖ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ।