ਸ੍ਰੀ ਫ਼ਤਹਿਗੜ੍ਹ ਸਾਹਿਬ/8 ਅਗਸਤ:
(ਰਵਿੰਦਰ ਸਿੰਘ ਢੀਂਡਸਾ)
“ਜਦੋਂ ਕੋਈ ਅਜਿਹੀ ਗੱਲ ਸਾਹਮਣੇ ਆਵੇ ਤਾਂ ਇਸਦੀ ਜਿੰਮੇਵਾਰੀ ਸਾਰੇ ਸੰਬੰਧਤ ਵਿਅਕਤੀਆ ਨੂੰ ਪ੍ਰਵਾਨ ਕਰਨੀ ਚਾਹੀਦੀ ਹੈ । ਭਾਵੇ ਖੇਡਾਂ ਹੋਣ, ਭਾਵੇ ਕਿਸਾਨੀ, ਮਜਦੂਰੀ ਹਰ ਖੇਤਰ ਵਿਚ ਅਨੁਸ਼ਾਸਨ ਨੂੰ ਕਾਇਮ ਰੱਖਣਾ ਵੱਡੀ ਜਿੰਮੇਵਾਰੀ ਹੁੰਦੀ ਹੈ । ਜੇਕਰ ਵਿਨੇਸ਼ ਫੋਗਾਟ ਦਾ ਵਜ਼ਨ ਵੱਧ ਰਿਹਾ ਸੀ ਤਾਂ ਅਜਿਹਾ ਕਿਉਂ ਹੋਣ ਦਿੱਤਾ ਗਿਆ ? ਇਸਦੀ ਜਾਂਚ ਹੋਣੀ ਬਣਦੀ ਹੈ । ਲੇਕਿਨ ਐਨੀ ਹਰਮਨ ਪਿਆਰੀ ਖਿਡਾਰੀ ਨਾਲ ਜੋ ਇਹ ਵਰਤਾਰਾ ਕਿਸੇ ਵੀ ਕਾਰਨ ਹੋਇਆ ਹੈ, ਉਸ ਨਾਲ ਸਾਡੀ ਹਮਦਰਦੀ ਹੈ ਅਤੇ ਅਜਿਹੇ ਸਮੇਂ ਤੇ ਪੂਰੀ ਜਿੰਮੇਵਾਰੀ ਨਾਲ ਉਸਨੂੰ ਆਪਣੀ ਖੇਡ ਨੂੰ ਪੂਰਾ ਕਰਨ ਦਾ ਮੌਕਾ ਮਿਲਣਾ ਚਾਹੀਦਾ ਸੀ ।” ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵਿਨੇਸ਼ ਫੋਗਾਟ ਦਾ 100 ਗ੍ਰਾਮ ਵਜ਼ਨ ਵੱਧ ਜਾਣ ਤੇ ਉਸ ਦੇ ਖੇਡ ਵਿੱਚੋਂ ਬਾਹਰ ਹੋ ਜਾਣ ਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ ।