ਸ੍ਰੀ ਫ਼ਤਹਿਗੜ੍ਹ ਸਾਹਿਬ/8 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਦਲਜੀਤ ਕੌਰ ਜੀ ਦੀ ਅਗਵਾਈ ਹੇਠ ਕੰਮਿਊਨਿਟੀ ਸਿਹਤ ਕੇਂਦਰ ਬੱਸੀ ਪਠਾਣਾ ਵਿਖੇ ਨਸਬੰਦੀ ਅਤੇ ਨਲਬੰਦੀ ਸਬੰਧੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 1 ਨਸਬੰਦੀ ਅਤੇ 20 ਨਲਬੰਦੀ ਦੇ ਓਪਰੇਸ਼ਨ ਮਾਹਰ ਡਾ. ਉਂਕਾਰਬੀਰ ਸਿੰਘ, ਔਰਤ ਰੋਗਾਂ ਦੇ ਮਾਹਰ ਡਾ. ਨੀਰੂ ਸਿਆਲ, ਬੇਹੋਸ਼ੀ ਦੇ ਮਾਹਰ ਡਾ. ਨਵਦੀਪ ਚੌਹਾਨ ਵੱਲੋਂ ਕੀਤੇ ਗਏ। ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਵੱਲੋਂ ਕੈਂਪ ਵਿੱਚ ਵਿਸ਼ੇਸ ਤੌਰ ਤੇ ਸ਼ਿਰਕਤ ਕਰਕੇ ਓਪਰੇਸ਼ਨ ਕਰਵਾਉਂਣ ਵਾਲੇ ਲਾਭ ਪਾਤਰੀਆਂ ਦਾ ਹਾਲ ਚਾਲ ਪੁੱਛਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਮਹਿੰਗਾਈ ਦੇ ਇਸ ਯੁੱਗ ਵਿੱਚ ਵੱਧ ਰਹੀ ਆਬਾਦੀ ਨੂੰ ਠੱਲ੍ਹ ਪਾਉਂਣ ਲਈ ਸਾਨੂੰ ਆਪਣਾ ਪਰਿਵਾਰ ਸੀਮਤ ਕਰਨ ਦੀ ਲੋੜ ਹੈ ਕਿਉਂਕਿ ਅਜੋਕੇ ਸਮੇਂ ਵਿੱਚ ਆਮਦਨ ਦੇ ਸਰੋਤ ਸੀਮਤ ਹਨ। ਉਨ੍ਹਾਂ ਕਿਹਾ ਕਿ ਯੋਗ ਜੋੜਿਆਂ ਨੂੰ ਪਰਿਵਾਰ ਭਲਾਈ ਸਬੰਧੀ ਸਾਰੀਆਂ ਸਿਹਤ ਸੇਵਾਵਾਂ ਉਹਨਾਂ ਦੀ ਮੰਗ ਅਨੁਸਾਰ ਜਿਲੇ ਦੇ ਸਿਹਤ ਕੇਂਦਰਾਂ ਵਿੱਚ ਮੁਫਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਤੇ ਉਹਨਾਂ ਨੂੰ ਛੋਟਾ ਪਰਿਵਾਰ-ਸੁਖੀ ਪਰਿਵਾਰ ਅਤੇ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਜਿਲ੍ਹਾ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਦਲਜੀਤ ਕੌਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਮੁਫਤ ਲਗਾਏ ਜਾਣ ਵਾਲੇ ਕੈਂਪਾ ਦਾ ਵੱਧ ਤੋਂ ਵੱਧ ਲਾਭ ਉੱਠਾਉਂਣ ਅਤੇ ਆਪਣੇ ਪਰਿਵਾਰ ਨੂੰ ਸੀਮਤ ਕਰਕੇ ਉਸ ਦਾ ਵਧੀਆਂ ਢੰਗ ਨਾਲ ਪਾਲਣ-ਪੋਸ਼ਣ ਕਰਨ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ.ਹਰਲੀਨ ਕੌਰ ਅਤੇ ਡਾ. ਰਕੇਸ਼ ਬਾਲੀ , ਜ਼ਿਲਾ ਬੀ.ਸੀ.ਸੀ. ਕੋਆਡੀਨੇਟਰ, ਪੀ.ਐਨ.ਡੀ.ਟੀ. ਕੋਆਡੀਨੇਟਰ, ਸਟਾਫ ਨਰਸ ਜਸਪ੍ਰੀਤ ਕੌਰ, ਜਗਜੀਤ ਸਿੰਘ ਅਤੇ ਸੀ.ਐਚ.ਸੀ. ਬੱਸੀ ਪਠਾਣਾ ਦਾ ਸਮੂਹ ਸਟਾਫ ਹਾਜ਼ਰ ਸੀ।