ਗੜ੍ਹਸ਼ੰਕਰ 13 ਅਗਸਤ (ਹਰੀ ਕ੍ਰਿਸ਼ਨ ਗੰਗੜ)
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਆਪਣੇ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਗਰੈਜੂਏਟ ਅਤੇ ਪੋਸਟ ਗਰੈਜੂਏਟ ਦੇ ਵੱਖ-ਵੱਖ ਕੋਟਸਾਂ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਬਿਨਾਂ ਕਿਸੇ ਲੇਟ ਫੀਸ ਤੋਂ ਦਾਖਲਾ ਮਿਤੀ 22 ਅਗਸਤ ਤੱਕ ਵਧਾ ਦਿੱਤੀ ਗਈ ਹੈ। ਇਸ ਫੈਸਲੇ ਦਾ ਸਵਾਗਤ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਯੂਜੀ ਅਤੇ ਪੀਜੀ ਦੇ ਵੱਖ-ਵੱਖ ਕੋਰਸਾਂ ਵਿੱਚ ਦਾਖਲ ਹੋਣ ਦੇ ਚਾਹਵਾਨ ਵਿਦਿਆਰਥੀ ਹੁਣ ਮਿਤੀ 22 ਅਗਸਤ ਤੱਕ ਬਿਨਾਂ ਲੇਟ ਫੀਸ ਕਾਲਜ ਵਿੱਚ ਦਾਖਲਾ ਹਾਸਿਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਕਤ ਕਲਾਸਾਂ ਵਿੱਚ ਬਿਨਾਂ ਲੇਟ ਫੀਸ ਦਾਖਲ ਹੋਣ ਦੀ ਪਹਿਲਾਂ ਮਿਤੀ 14 ਅਗਸਤ ਰੱਖੀ ਗਈ ਸੀ ਪਰ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਵੱਲੋਂ ਲਏ ਫੈਸਲੇ ਅਨੁਸਾਰ ਬਿਨਾਂ ਕਿਸੇ ਲੇਟ ਫੀਸ ਤੋਂ ਦਾਖਲ ਹੋਣ ਦੀ ਇਸ ਮਿਤੀ ਨੂੰ 22 ਅਗਸਤ ਤੱਕ ਵਧਾ ਦਿੱਤਾ ਗਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਕਾਲਜ ਵਿੱਚ ਅਨੇਕਾਂ ਕੋਰਸਾਂ ਵਿੱਚ ਸੀਮਤ ਸੀਟਾਂ ਚੱਲ ਰਹੀਆਂ ਹਨ ਅਤੇ ਦਾਖਲ ਹੋਣ ਦੇ ਚਾਹਵਾਨ ਵਿਦਿਆਰਥੀ ਕਾਲਜ ਵਿੱਚ ਸਥਿਤ ਦਾਖਲਾ ਅਤੇ ਕੌਂਸਲਿੰਗ ਸੈਲ ਵਿੱਚ ਪੁੱਜ ਕੇ ਆਪਣੇ ਮਨਪਸੰਦ ਕੋਰਸ ਵਿੱਚ ਦਾਖਲਾ ਹਾਸਿਲ ਕਰ ਸਕਦੇ ਹਨ।