ਹਰਮੀਤ ਸਿੰਘ ਮਹਿਰਾਜ ਰਾਮਪੁਰਾ ਫੂਲ 12 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨਜ਼ਦੀਕੀ ਦਿਲਰਾਜ ਸਿੰਘ (ਪ੍ਰਿੰਸ ਨੰਦਾ) ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਹਨ। ਆਪ ਵਿਚ ਸ਼ਾਮਲ ਹੋਣ ਮੌਕੇ ਪ੍ਰਿੰਸ ਨੰਦਾ ਨੇ ਕਿਹਾ ਕਿ ਉਹ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਰਾਮਪੁਰਾ ਫੂਲ ਅੰਦਰ ਕੀਤੇ ਕੰਮਾਂ ਤੇ ਚੰਗੇ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ @ਆਪ@ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਬਲਕਾਰ ਸਿੰਘ ਸਿੱਧੂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਹਲਕੇ ਦੇ ਸਾਰੇ ਪਿੰਡਾਂ ਸ਼ਹਿਰਾਂ ਦਾ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਕਰ ਰਹੇ ਹਨ। ਨੰਦਾ ਨੇ ਕਿਹਾ ਕਿ ਹਲਕੇ ਨੂੰ ਅਜਿਹਾ ਲੀਡਰ ਪਹਿਲੀ ਵਾਰ ਮਿਲਿਆ ਹੈ, ਜੋ ਅਕਾਲੀ-ਕਾਂਗਰਸੀ ਵੇਖੇ ਬਿਨਾਂ ਸਾਰੇ ਲੋਕਾਂ ਲਈ ਵਧੀਆ ਭਾਵਨਾ ਨਾਲ ਕੰਮ ਕਰ ਰਹੇ ਹਨ ਅਤੇ ਇਸੇ ਗੱਲ ਤੋਂ ਪ੍ਰਭਾਵਿਤ ਹੋ ਕੇ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਮੇਰੇ ਘਰ ਦੇ ਦਰਵਾਜ਼ੇ ਹਰ ਉਸ ਇਨਸਾਨ ਲਈ ਸਦਾ ਖੁੱਲੇ ਹਨ ਜਿਸਦੀ ਨੀਅਤ ਲੋਕਾਂ ਅਤੇ ਪਾਰਟੀ ਪ੍ਰਤੀ ਸਾਫ ਹੈ। ਸਿੱਧੂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਰਕਾਰ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕਰ ਰਹੀ ਹੈ, ਜਿਸ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਪੰਜਾਬ ਦਾ ਭਲਾ ਸੋਚਣ ਵਾਲੇ ਲੋਕ ਆਮ ਆਦਮੀ ਪਾਰਟੀ @ਚ ਸ਼ਾਮਲ ਹੋ ਰਹੇ ਹਨ ਇਸ ਮੌਕੇ ਰਵੀ ਸਿੰਗਲਾ,ਟਰੱਕ ਯੂਨੀਅਨ ਰਾਮਪੁਰਾ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ, ਹਲਕਾ ਰਾਮਪੁਰਾ ਫੂਲ ਦੇ ਪ੍ਰਧਾਨ (ਯੂਥ ਵਿੰਗ), ਸ਼ੇਰ ਬਹਾਦਰ ਸਿੰਘ ਧਾਲੀਵਾਲ, ਟਰੈਕਟਰ ਟਰਾਲੀ ਯੂਨੀਅਨ ਦੇ ਪ੍ਰਧਾਨ ਗੁਰਭਜਨ ਸਿੰਘ ਢਿੱਲੋਂ, ਜ਼ਿਲ੍ਹਾ ਜੁਆਇੰਟ ਸਕੱਤਰ ( ਆਪ ਪਾਰਟੀ )ਬਲਵਿੰਦਰ ਸਿੰਘ ਲੱਖਾ ਪਿੱਪਲੀ ਆਦਿ ਹਾਜ਼ਰ ਸਨ।