ਹਰਮਨਬੀਰ ਸਿੰਘ
13 ਅਗਸਤ ਤਰਨ-ਤਾਰਨ
ਕੇ ਵੀ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੂੰ ਉਹਨਾਂ ਦੀ ਕਾਬਲੀਅਤ ਅਤੇ ਬੇਮਿਸਾਲ ਰੁਤਬੇ ਕਾਰਨ ਵਮੈਂਨਸ ਵਰਲਡ ਰਿਕਾਰਡਸ ਐਂਡ ਅਵਾਰਡਸ ਆਫ ਇੰਟਰਨੈਸ਼ਨਲ ਵਲੋਂ ਵਮਨ ਆਈਕਨ ਐਵਾਰਡ 2024* ਦੇ ਨਾਲ 12ਅਗਸਤ ਨੂੰ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਉਹਨਾਂ ਨੂੰ ਆਨਲਾਈਨ ਕੰਮ ਕਰਨ ਤੇ ਅਤੇ ਉਹਨਾਂ ਦੀਆਂ ਕਾਰਗੁਜ਼ਾਰੀਆਂ ਕਰਕੇ ਦਿੱਤਾ ਗਿਆ। ਮੈਡਮ ਪਰਮਜੀਤ ਕੌਰ ਆਪਣੇ ਕੰਮ ਪ੍ਰਤੀ ਬਹੁਤ ਹੀ ਮਿਹਨਤ, ਲਗਨ ਅਤੇ ਬਹੁਤ ਲੰਮੇਂ ਸਮੇਂ ਦੇ ਤਜਰਬੇ ਕਾਰਨ ਇਸ ਅਵਾਰਡ ਲਈ ਚੁਣੇ ਗਏ। ਇਹ ਅਵਾਰਡ ਕੇ. ਡੀ. ਇੰਟਰਨੈਸ਼ਨਲ ਸਕੂਲ ਤਰਨ ਤਾਰਨ (ਪੰਜਾਬ) ਵਿੱਚ ਉਹਨਾਂ ਦੀ ਸਿੱਖਿਆ ਦੇ ਮਹਿਕਮੇ ਵਿੱਚ ਬਤਰ ਪ੍ਰਿੰਸੀਪਲ ਵਜੋਂ ਵਧੀਆ ਕਾਰਗੁਜ਼ਾਰੀ ਕਾਰਨ ਅਤੇ ਇੱਕ ਚੰਗੀ ਅਗਵਾਈ ਸਦਕਾ ਮਿਲਿਆ। ਉਹਨਾਂ ਦੀ ਇਸ ਸਮੁੱਚੀ ਸ਼ਖਸ਼ੀਅਤ ਪਿੱਛੇ ਉਹਨਾਂ ਦੀ ਚੰਗੀ ਸੋਚ ਅਤੇ ਜੀਵਨ ਦੇ ਵਿੱਚ ਆਉਣ ਵਾਲੇ ਕਿਸੇ ਵੀ ਪੱਧਰ ਤੇ ਮੁਸ਼ਕਿਲਾਂ ਦਾ ਜਲਦੀ ਹੱਲ ਕੱਢਣਾ ਬੇਮਿਸਾਲ ਗੁਣ ਹੈ । ਸੋ ਇਸ ਵਧੀਆ ਮੌਕੇ ਤੇ ਕੇ. ਡੀ. ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਤੇ ਸਮੂਹ ਸਟਾਫ ਵੱਲੋਂ ਮੈਡਮ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।