ਆਦਮਪੁਰ, 13 ਅਗਸਤ (ਕਰਮਵੀਰ ਸਿੰਘ)
ਲਾਇਨਜ਼ ਕਲੱਬ ਆਦਮਪੁਰ ਵੱਲੋਂ ਪ੍ਰਧਾਨ ਲਾਇਨ ਕੁਲਵੀਰ ਸਿੰਘ ਭੋਗਪੁਰੀਆ ਦੀ ਅਗਵਾਈ ਹੇਠ ਕੁਸ਼ਟ ਆਸ਼ਰਮ ਨੇੜੇ ਦੇਵੀ ਤਲਾਬ ਮੰਦਰ ਜਲੰਧਰ ਤੇ ਗਊਸ਼ਾਲਾ ਜਲੰਧਰ ਵਿਖੇ ਰਹਿੰਦੇ ਜ਼ਰੂਰਤਮੰਦ ਲੋਕਾਂ ਨੂੰ ਮੁਫਤ ਰਾਸ਼ਨ ਵੰਡਿਆ ਗਿਆ। ਇਸ ਮੌਕੇ ਪ੍ਰਾਜੈਕਟ ਚੇਅਰਮੈਨ ਲਾਇਨ ਰਾਜ ਕੁਮਾਰ ਪਾਲ, ਜਗਦੀਸ਼ ਪਸਰੀਚਾ ਅਤੇ ਅਮਰਜੀਤ ਸਿੰਘ ਭੋਗਪੁਰੀਆ ਨੇ ਕਲੱਬ ਵੱਲੋਂ 75 ਪਰਿਵਾਰਾਂ ਵਾਸਤੇ ਰਾਸ਼ਨ ਆਟਾ, ਖੰਡ, ਦਾਲਾਂ, ਦਰੀਆਂ, ਕੰਬਲ, ਚਾਦਰਾਂ ਅਤੇ ਕੱਪੜੇ ਕੁਸ਼ਟ ਆਸ਼ਰਮ ਵਿਖੇ ਦਿੱਤੇ ਗਏ। ਗਊਸ਼ਾਲਾ ਵਿਚ ਗਊਆਂ ਵਾਸਤੇ ਹਰਾ ਚਾਰੇ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸੈਕਟਰੀ ਰਜਿੰਦਰ ਪ੍ਰਸ਼ਾਦ, ਖਜਾਨਚੀ ਵਿਨੋਦ ਟੰਡਨ, ਪੀ.ਆਰ.ਓ. ਹਰਵਿੰਦਰ ਸਿੰਘ ਪਰਹਾਰ, ਲਾਇਨ ਹਰਜਿੰਦਰ ਬਾਂਸਲ, ਲਾਇਨ ਕਮਲਜੀਤ, ਰਘੂਵੀਰ ਸਿੰਘ ਵਿਰਦੀ, ਡਾ. ਖੜਕ ਸਿੰਘ, ਸੁਸ਼ੀਲ ਡੋਗਰਾ ਅਤੇ ਹੋਰ ਹਾਜ਼ਰ ਸਨ