ਨਾਭਾ, 13 ਅਗਸਤ (ਰਾਜੇਸ ਬਜਾਜ)
ਐਸ.ਡੀ.ਐਮ ਨਾਭਾ ਤਰਸੇਮ ਚੰਦ ਨੇ ਅੱਜ ਮੈਨੂਅਲ ਸਕਵੈਂਜਰ ਐਕਟ ਤਹਿਤ ਕੀਤੇ ਜਾ ਰਹੇ ਸਰਵੇ ਸਬੰਧੀ ਅਧਿਕਾਰੀਆਂ ਨਾਲ ਬੈਠਕ ਕੀਤੀ। ਪਰੋਬੀਸ਼ਨ ਆਫ਼ ਇੰਪਲਾਈਮੈਂਟ ਆਫ਼ ਮੈਨੂਅਲ ਸਕਵੈਂਜਰ ਐਂਡ ਦੇਅਰ ਰੀਹੈਬਲੀਟੇਸ਼ਨ ਐਕਟ 2013 ਤਹਿਤ ਕੀਤੇ ਜਾਣ ਵਾਲੇ ਸਰਵੇ ਸਬੰਧੀ ਅਧਿਕਾਰੀਆਂ ਦੀ ਮੀਟਿੰਗ @ਚ ਕਾਰਜਸਾਧਕ ਅਫ਼ਸਰ ਨਾਭਾ' ਤੇ ਭਾਦਸੋ, ਬੀ.ਡੀਪੀ.ਓ ਨਾਭਾ, ਰੇਲਵੇ ਵਿਭਾਗ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਨਾਭਾ ਮੈਂਬਰ ਸਕੱਤਰ ਵਜੋਂ ਮੌਜੂਦ ਸਨ। ਮੀਟਿੰਗ ਦੱਰਾਨ ਉਪ ਮੰਡਲ ਮੈਜਿਸਟ੍ਰੇਟ ਤਰਸੇਮ ਚੰਦ ਨੇ ਹਦਾਇਤ ਕੀਤੀ ਕਿ ਮਲੀਨ ਕਿੱਤਾ ਕਰਨ ਵਾਲਿਆਂ ਦੇ ਪਿੰਡਾਂ ਵਿੱਚ ਸਰਵੇ ਲਈ ਪੰਚਾਇਤ ਸਕੱਤਰਾਂ ਅਤੇ ਸ਼ਹਿਰਾਂ ਵਿੱਚ ਸਰਵ ਲਈ ਸੈਨਟਰੀ ਇੰਸਪੈਕਟਰਾਂ ਨੂੰ ਇਨੂਮੀਰੇਟਰ ਲਗਾ ਕੇ ਮਿਤੀ 20 ਅਗਸਤ 2024 ਤੱਕ ਸਰਵੇ ਦਾ ਕੰਮ ਮੁਕੰਮਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪਟੀਸ਼ਨਰ ਡਾ. ਬਲਰਾਮ ਸਿੰਘ ਦੁਆਰਾ ਦਾਇਰ ਰਿੱਟ ਪਟੀਸ਼ਨ (ਸੀ) ਨੰ 324/2020 ਮਿਤੀ 20.10 2023 ਰਾਹੀਂ ਹੋਏ ਫ਼ੈਸਲੇ ਅਨੁਸਾਰ ਮਾਨਯੋਗ ਸੁਪਰੀਮ ਕੋਰਟ ਦੇ ਹੁਕਮ ਪ੍ਰਾਪਤ ਹੋਏ ਹਨ ਕਿ ਮੈਨੂਅਲ ਸਕਵੈਂਜਰ/ਇਨਸੈਂਟਰੀਲੈਟਰੀਨ ਦਾ ਸਰਵੇ ਕੀਤਾ ਜਾਵੇ। ਮੀਟਿੰਗ ਦੌਰਾਨ ਸ੍ਰੀਮਤੀ ਸੁਖਪ੍ਰੀਤ ਕੌਰ, ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਗੁਰਚਰਨ ਸਿੰਘ ਕਾਰਜਸਾਧਕ ਅਫ਼ਸਰ, ਦੀਪਕ ਭਾਰਦਵਾਜ ਸਟੇਸ਼ਨ ਮਾਸਟਰ, ਅਨਿਲ ਕੁਮਾਰ ਅਸਿਸਟੈਂਟ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਨਾਭਾ ਆਦਿ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।