ਨਾਭਾ, 12 ਅਗਸਤ (ਵਰਿੰਦਰ ਵਰਮਾ)
ਹੀਰਾ ਇਨਕਲੇਵ ਪੁੱਡਾ ਨਾਭਾ ਵਿਖੇ ਤੀਆਂ ਦਾ ਤਿਉਹਾਰ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਹੀਰਾ ਇਨਕਲੇਵ ਦੀਆਂ ਮਹਿਲਾਵਾਂ ਨੇ ਬਹੁਤ ਵਧੀਆ ਜੁਝਾਰੂ ਢੰਗ ਨਾਲ ਸੱਭਿਆਚਾਰਕ ਕਲਚਰ ਨਾਲ ਇਸ ਤਿਉਹਾਰ ਨੂੰ ਮਨਾਇਆ ਇਸ ਪ੍ਰੋਗਰਾਮ ਦੀ ਪ੍ਰਮੁੱਖ ਤਰੂ ਗੋਇਲ ਨੇ ਦੱਸਿਆ ਕਿ ਇਸ ਵਿੱਚ ਅਸੀਂ ਗਿੱਦਾ ਬੋਲੀਆਂ, ਮੁਟਿਆਰਾਂ ਨੇ ਪਿੰਗਾਂ ਪਾਈਆ ਅਤੇ ਸਾਰਿਆਂ ਲਈ ਖਾਣ ਵਾਲੀਆਂ ਸਟਾਲਾ ਅਤੇ ਮਨੋਰੰਜਨ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਇਹ ਸਾਡਾ ਪ੍ਰਾਚੀਨ ਸੱਭਿਆਚਾਰ ਖ਼ਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਤੀਆਂ ਦਾ ਤਿਓਹਾਰ ਹਰ ਸਾਲ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਜਿਸ ਵਿਚ ਕਲੋਨੀ ਦੀਆਂ ਮੁਟਿਆਰਾਂ ਵੱਧ ਚੜਕੇ ਹਿੱਸਾ ਲੈਦੀਆਂ ਹਨ। ਉਨ੍ਹਾਂ ਕਿਹਾ ਕਿ ਧੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਚ ਜਿਥੇ ਤੀਆਂ ਦੇ ਤਿਓਹਾਰ ਦੀ ਅਹਿਮ ਭੂਮਿਕਾ ਹੈ। ਉਹਨਾਂ ਕਿਹਾ ਕਿ ਔਰਤਾਂ ਤੋਂ ਬਿਨਾਂ ਸਾਡਾ ਸਮਾਜ ਅਧੂਰਾ ਹੈ ਤੇ ਔਰਤਾਂ ਦਾ ਮਾਣ ਸਤਿਕਾਰ ਹੀ ਪੰਜਾਬੀ ਵਿਰਸੇ ਦੀ ਪਹਿਚਾਨ ਹੈ। ਇਸ ਵਿਰਸੇ ਨੂੰ ਸੰਭਾਲਣ ਦੀ ਜਰੂਰਤ ਹੈ ਅੱਜ ਸਾਡੀ ਪੁਡਾ ਸੋਸਾਇਟੀ ਵੱਲੋਂ ਇਸ ਸੱਭਿਆਚਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੀਆਂ ਮਹਿਲਾਵਾ ਨੇ ਰੰਗ ਬਿਰੰਗੇ ਕੱਪੜੇ ਪਾ ਕੇ ਇਹ ਤਿਓਹਾਰ ਖੁਸ਼ੀ- ਖੁਸ਼ੀ ਮਨਾਇਆ,ਲੇਡੀਜ਼ ਦੇ ਪ੍ਰੋਗਰਾਮ ਦੇ ਨਾਲ-ਨਾਲ ਛੋਟੇ ਬੱਚਿਆਂ ਨੇ ਵੀ ਆਪਣਾ ਵੱਡਮੁਲਾ ਯੋਗਦਾਨ ਪਾਇਆ। ਇਸ ਪ੍ਰੋਗਰਾਮ ਵਿੱਚ ਸ਼ੈਲੀ ਬਿੰਦਰਾ, ਰਮਾ ਰਾਣੀ, ਬਲਜਿੰਦਰ ਕੌਰ, ਨਰਿੰਦਰਜੀਤ ਕੌਰ, ਰੀਟਾ,ਗਗਨ, ਪ੍ਰੀਯਲ ਗੋਇਲ, ਕਮਲ, ਰੁਪਿੰਦਰ, ਜਸਵਿੰਦਰ, ਸੁਖਵਿੰਦਰ, ਰਮਨਦੀਪ, ਦਿਲਪ੍ਰੀਤ ਰੀਨਾ ਆਦਿ ਹਾਜ਼ਰ ਸਨ।