ਅਮਰਦੀਪ ਕੌਰ
ਖਰੜ 4 ਸਤੰਬਰ
ਬੀਤੇ ਕਈ ਦਿਨਾਂ ਤੋਂ ਪੂਰੇ ਪੰਜਾਬ ਵਿੱਚ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ ਜਿਸ ਕਾਰਨ ਡਿਊਟੀਆਂ ਦਫਤਰਾਂ ਅਤੇ ਜਰੂਰੀ ਕੰਮਾਂ ਤੇ ਜਾਣ ਵਾਲੇ ਲੋਕ ਇਸ ਬਰਸਾਤ ਤੋਂ ਬਚਣ ਦੇ ਲਈ ਆਪਣੇ ਚਾਰ ਪਹੀਆ ਵਾਹਨ ਦੀ ਬਹੁਤ ਵੱਡੀ ਗਿਣਤੀ ਵਿੱਚ ਵਰਤੋਂ ਕਰਦੇ ਨਜ਼ਰ ਆਏ । ਅੱਜ ਸਵੇਰ ਤੋਂ ਸ਼ੁਰੂ ਹੋਈ ਬਰਸਾਤ ਕਾਰਨ ਲੋਕਾਂ ਨੇ ਵੀ ਆਪਣੇ ਚਾਰ ਪਹੀਆ ਵਾਹਨ ਦੀ ਵੱਡੀ ਗਿਣਤੀ ਵਿੱਚ ਵਰਤੋਂ ਕੀਤੀ ਗਈ । ਜਿਸ ਕਾਰਨ ਅੱਜ ਸਵੇਰ ਤੋਂ ਹੀ ਖਰੜ ਦੀਆਂ ਸੜਕਾਂ ਤੇ ਜਾਮ ਵਾਲੀ ਸਥਿਤੀ ਪੈਦਾ ਹੋ ਗਈ । ਦਫਤਰਾਂ ਅਤੇ ਹੋਰ ਜਰੂਰੀ ਕੰਮਾਂ ਨੂੰ ਜਾਣ ਲਈ ਲੋਕਾਂ ਨੇ ਇਸ ਜਾਮ ਤੋਂ ਬਚਣ ਦੇ ਲਈ ਗਲੀਆਂ ਮੁਹੱਲਿਆਂ ਅਤੇ ਛੋਟੀਆਂ ਸੜਕਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਪਾਸੇ ਜਾਮ ਹੀ ਜਾਮ ਸੀ ਚੰਡੀਗੜ੍ਹ ਨੂੰ ਜਾਣ ਵਾਲਾ ਪੁਲ ਵੀ ਪਹਿਲੀ ਵਾਰ ਜਾਮ ਹੋਇਆ ਦੇਖਿਆ ਗਿਆ । ਨੈਸ਼ਨਲ ਹਾਈਵੇ ਅਥਾਰਟੀ ਦੀਆਂ ਗਲਤੀਆਂ ਦਾ ਖਮਿਆਜਾ ਅੱਜ ਆਮ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ ਜਿਸ ਕਾਰਨ ਖਰੜ ਤੋਂ ਚੰਡੀਗੜ੍ਹ ਨੂੰ ਮਿਲਾਉਣ ਵਾਲੇ ਪੁਲ ਉੱਤੇ ਵੀ ਗੱਡੀਆਂ ਦੀਆਂ ਵੱਡੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਲੋਕ ਜਾਮ ਵਿੱਚ ਬੁਰੀ ਤਰ੍ਹਾਂ ਨਾਲ ਫਸੇ ਹੋਏ ਨਜ਼ਰ ਆਏ । ਇਸ ਤੋਂ ਇਲਾਵਾ ਬਸ ਸਟੈਂਡ, ਨਿਝਰ ਰੋਡ, ਝੁੰਗੀਆਂ ਰੋਡ, ਲਾਂਡਰਾਂ ਰੋਡ ਗੋਪਾਲ ਕੋਲ 200 ਫੁਟ ਰੋਡ ਦਾ ਚਰਸਤਾ ਪੂਰੀ ਤਰ੍ਹਾਂ ਜਾਮ ਰਿਹਾ ।ਇਸ ਜਾਮ ਨੂੰਕੰਟਰੋਲ ਕਰਨ ਦੇ ਲਈ ਟਰੈਫਿਕ ਪੁਲਿਸ ਨੂੰ ਭਾਰੀ ਮਸ਼ੱਕਤ ਕਰਨੀ ਪਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਇਸ ਟਰੈਫਿਕ ਨੂੰ ਖੋਲਣ ਦੇ ਲਈ ਆਪਣਾ ਯੋਗਦਾਨ ਦਿੱਤਾ ਤੇ ਵਰ੍ਹਦੇ ਮੀਂਹ ਦੇ ਵਿੱਚ ਇਸ ਜਾਮ ਨੂੰ ਖੁਲਵਾਉਂਦੇ ਰਹੇ ਅਤੇ ਲੋਕਾਂ ਦੀ ਸਹਾਇਤਾ ਕਰਦੇ ਰਹੇ ਇਹਨਾਂ ਪੁਲਿਸ ਮੁਲਾਜ਼ਮਾਂ ਦੀਆਂ ਵਰਦੀਆਂ ਪੂਰੀ ਤਰ੍ਹਾਂ ਮੀਂਹ ਕਾਰਨ ਗਿੱਲੀਆਂ ਵੇਖੀਆਂ ਗਈਆਂ ਪਰ ਇਹਨਾਂ ਵੱਲੋਂ ਪਰਵਾਹ ਕੀਤੇ ਬਿਨਾਂ ਹੀ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਵੇਖਿਆ ਗਿਆ । ਟਰੈਫਿਕ ਇੰਚਾਰਜ ਸੁਖਮੰਦਰ ਸਿੰਘ ਦੇ ਨਾਲ ਦਿਲਬਾਗ ਸਿੰਘ, ਰਕੇਸ਼ ਕੁਮਾਰ ਅਤੇ ਹੋਰ ਮੁਲਾਜ਼ਮਾਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ।