ਘਨੌਰ 4 ਸਤੰਬਰ (ਓਮਕਾਰ ਸ਼ਰਮਾ):
ਸੰਤ ਈਸ਼ਰ ਸਿੰਘ ਜੀ ਅਕੈਡਮੀ ਚੱਪੜ ਵਿਖੇ ਜੋ 28 ਅਗਸਤ ਤੋਂ ਲਗਾਤਾਰ ਸਮਾਗਮ ਚੱਲ ਰਹੇ ਹਨ। ਜਿਹਨਾਂ ਵਿਚ ਸੰਤ ਬਾਬਾ ਭੁਪਿੰਦਰ ਸਿੰਘ ਜੀ ਰਾੜਾਸਾਹਿਬ ਜਰਗ ਵਾਲੇ ਹਰ ਰੋਜ ਸ਼ਾਮ ਨੂੰ 7 ਵਜੇ ਤੋਂ 10 ਵਜੇ ਤਕ ਕੀਰਤਨ ਕਰਦੇ ਹਨ ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦੁਰ ਬੈਰਾਗੀ ਫੌਂਡੇਸ਼ਨ ਪੰਜਾਬ ਵਲੋਂ ਸਤਪਾਲ ਸਿੰਘ ਬੈਰਾਗੀ ਦੀ ਅਗਵਾਈ ਵਿਚ ਅੱਖਾਂ ਦਾ ਚੈੱਕ ਉਪ ਕੈਂਪ ਲਗਾਇਆ ਗਿਆ ਜਿਸ ਵਿਚ ਡਾਕਟਰ ਅਭਿਸ਼ੇਕ ਹਾਂਡਾ ਜੀ ਹਾਂਡਾ ਹਸਪਤਾਲ ਪਟਿਆਲੇ ਤੋਂ ਆਪਣੀ ਟੀਮ ਸਮੇਤ ਪੁਹੰਚੇ ਜਿਹਨਾਂ ਨੇ 180 ਵਿਅਕਤੀਆਂ ਨੂੰ ਚੈਕਅੱਪ ਕਰਕੇ ਫ੍ਰੀ ਦਵਾਈਆਂ ਦਿਤੀਆਂ ਅਤੇ 18 ਲੋੜਵੰਦ ਮਰੀਜ ਦੇ ਫ੍ਰੀ ਓਪਰੇਸ਼ਨ ਹਾਂਡਾ ਹਸਪਤਾਲ ਲਿਜਾ ਕੇ ਕੀਤੇ। ਇਸ ਕੈਂਪ ਦਾ ਰਸਮੀ ਉਦਘਾਟਨ ਤਰਸੇਮ ਸਿੰਘ ਖਰੌੜ ਨੇ ਕੀਤਾ ਅਤੇ ਕੈਂਪ ਵਿਚ ਮੁਖ ਮਹਿਮਾਨ ਵਜੋਂ ਸੰਤ ਬਾਬਾ ਗਿਆਨੀ ਗੁਰਤਾਰ ਸਿੰਘ ਜੀ ਪਹੁੰਚੇ ਬਾਬਾ ਜੀ ਨੇ ਸੰਸਥਾ ਦੇ ਪ੍ਰਧਾਨ ਸਤਪਾਲ ਸਿੰਘ ਬੈਰਾਗੀ ਜੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਸੰਥਾ ਦਾ ਅਤੇ
ਬੈਰਾਗੀ ਦਾ ਬਹੁਤ ਵੱਡਾ ਉਪਰਾਲਾ ਹੈ ਕ ਜੋ ਲੋੜਵੰਦ ਮਰੀਜਾਂ ਦੀਆਂ ਅੱਖਾਂ ਦਾ ਚੈੱਕਅੱਪ ਕਰਕੇ ਫ੍ਰੀ ਓਪਰੇਸ਼ਨ ਕੀਤੇ ਜਾਂਦੇ ਹਨ ਇਸ ਤੋਂ ਵਡਾ ਪੁੰਨ ਹੋਰ ਕੋਈ ਨਹੀਂ ਜਾਪਦਾ ਤਾਂ ਬਾਬਾ ਜੀ ਨੇ ਦਸਿਆ ਕਿ ਚੱਲ ਰਹੇ ਸਮਾਗਮ ਵਿਚ 5 ਤਰੀਕ ਦਿਨ ਵੀਰਵਾਰ ਨੂੰ ਸ਼ਾਮ ਨੂੰ 7 ਤੋਂ 10 ਤਕ ਖੂਨ ਦਾਨ ਕੈਂਪ ਲਗਾਇਆਜਾਵੇਗਾ ਓਹਨਾ ਕਿਹਾ ਕ ਵੱਧ ਤੋਂ ਵੱਧ ਨੌਜਵਾਨ ਖੂਨਦਾਨ ਕਰਨ ਦੀ ਕਿਰਪਾਲਤਾ ਕਰਨ ਅਤੇ ਸ ਤਰਸੇਮ ਸਿੰਘ ਖਰੋੜ ਨੇ ਬਾਬਾ ਜੀ ਨੂੰ ਅਤੇ ਡਾਕਟਰਾਂ ਦੀ ਟੀਮ ਨੂੰ ਅਤੇ ਸਤਪਾਲ ਬੈਰਾਗੀ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ - ਗੁਰਇਕਬਾਲ ਸਿੰਘ ਚੱਪੜ, ਜਸਵੰਤ ਸਿੰਘ ਭੋਲਾ, ਅਜਾਇਬ ਸਿੰਘ ਸਟੇਜ ਸੈਕਟਰੀ, ਅਵਤਾਰ ਸਿੰਘ ਖਰੋੜ, ਗੁਰਧਿਆਨ ਚੱਪੜ, ਬਾਬਾ ਰੋਸ਼ਨ ਦਾਸ, ਰਾਮਗੋਪਾਲ, ਮਾਨਸੀ ਦੇਵੀ, ਗੁਰਜੋਤ ਦੇਵੀ ਆਦਿ ਹਾਜਰ ਸਨ।