ਬਰਨਾਲਾ, 4 ਅਗਸਤ (ਧਰਮਪਾਲ ਸਿੰਘ, ਬਲਜੀਤ ਕੌਰ)
ਭਾਰਤੀ ਜਨਤਾ ਪਾਰਟੀ ਵਲੋਂ ਅੱਜ ਬਰਨਾਲਾ ਜ਼ਿਲ੍ਹੇ ਵਿੱਚ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੀ ਸੂਬਾ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਦੀ ਅਗਵਾਈ ਵਿੱਚ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਪਾਰਟੀ ਦੀ ਸੂਬਾ ਸਕੱਤਰ ਦਮਨ ਥਿੰਦ ਬਾਜਵਾ ਵੀ ਹਾਜ਼ਰ ਸਨ। ਇਸ ਮੌਕੇ ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਦੁਨੀਆਂ ਦੀ ਸਭ ਤੋਂ ਵੱਡੀ ਰਾਜਸੀ ਪਾਰਟੀ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੌਮੀ ਪ੍ਰਧਾਨ ਜੇ.ਪੀ ਨੱਢਾ ਨੇ 6 ਸਾਲ ਬਾਅਦ ਪਾਰਟੀ ਦੀ ਮੈਂਬਰਸ਼ਿਪ ਅਭਿਆਨ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਕਿ ਪਾਰਟੀ ਦਾ ਇਸ ਵਾਰ 25 ਕਰੋੜ ਲੋਕਾਂ ਨੂੰ ਪਾਰਟੀ ਦਾ ਮੈਂਬਰ ਬਨਾਉਣ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਭਾਜਪਾ ਨਾਲ ਜੁੜ ਕੇ ਰਾਸ਼ਟਰ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਪਾਰਟੀ ਦੀ ਡਿਜ਼ੀਟਲ ਤਰੀਕੇ ਨਾਲ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਹੋਈ ਹੈ, ਜਿਸ ਵਿੱਚ ਹਰ ਕੋਈ ਵਿਅਕਤੀ ਆਪਣੇ ਮੋਬਾਇਲ ਨੰਬਰ ਤੋਂ 8800002024 ਡਾਇਲ ਕਰਨ ਤੋਂ ਬਾਅਦ ਮੈਂਬਰਸ਼ਿਪ ਲੈ ਸਕਦਾ ਹੈ। ਉਹਨਾਂ ਕਿਹਾ ਕਿ ਬਰਨਾਲਾ ਜਿਲ੍ਹੇ ਵਿੱਚ ਅੱਜ ਇਹ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਨਾਲ ਜੁੜ ਕੇ ਪਾਰਟੀ ਵਿੱਚ ਕੰਮ ਕਰਨਾ ਚਾਹੀਦਾ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਭਾਜਪਾ ਨੇ ਬਰਨਾਲਾ ਜਿਲ੍ਹੇ ਵਿੱਚ 1 ਲੱਖ ਮੈਂਬਰ ਬਣਾਏ ਜਾਣ ਦਾ ਟੀਚਾ ਮਿੱਥਿਆ ਹੈ। ਇਸ ਮੈਂਬਰਸ਼ਿਪ ਮੁਹਿੰਮ ਵਿੱਚ ਕਿਸਾਨਾਂ, ਮਜ਼ਦੂਰਾਂ, ਡਾਕਟਰਾਂ, ਅਧਿਆਪਕਾਂ ਸਮੇਤ ਹਰ ਵਰਗ ਨੂੰ ਨਾਲ ਜੋੜਿਆ ਜਾਵੇਗਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਦੌਰਾਨ ਦੇਸ਼ ਨੇ ਤਰੱਕੀ ਦੀਆਂ ਮੰਜਿਲਾਂ ਨੂੰਛੋਹਿਆ ਹੈ। ਭਾਰਤ ਦੁਨੀਆਂ ਦੀ ਵੱਡੀ ਅਰਥਵਿਵਸਥਾ ਬਣ ਕੇ ਉਭਰਿਆ ਹੈ। ਜਿਸ ਕਰਕੇ ਦੇਸ਼ ਦੇ ਲੋਕਾਂ ਨੂੰ ਭਾਜਪਾ ਨਾਲ ਜੁੜ ਕੇ ਦੇਸ਼ ਦੀ ਤਰੱਕੀ ਲਈ ਯੋਗਦਾਨ ਦੇਣਾ ਚਾਹੀਦਾ ਹੈ। ਉਥੇ ਇਸ ਮੌਕੇ ਬਰਨਾਲਾ ਦੀ ਜਿਮਨੀ ਚੋਣ ਨੂੰ ਲੈ ਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਵਿਕਾਸ ਦੇ ਮੁੱਦੇ ਨੂੰ ਲੈ ਕੇ ਇਹ ਚੋਣ ਭਾਜਪਾ ਪੂਰੀ ਸਰਗਰਮੀ ਅਤੇ ਉਤਸ਼ਾਹ ਨਾ ਲੜੇਗੀ। ਇਸ ਮੌਕੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ, ਜੱਗਾ ਸਿੰਘ ਮਾਨਜ਼ਿਲ੍ਹਾ ਮੀਤ ਪ੍ਰਧਾਨ), ਸ੍ਰੀ ਨਰਿੰਦਰ ਗਰਗ ਨੀਟਾ(ਕੌਂਸਲਰ ਤੇ ਜਨ ਸਕੱਤਰ),ਸ੍ਰ ਹਰਬਖਸ਼ੀਸ ਸਿੰਘ ਗੋਨੀ(ਕੌਂਸਲਰ ਤੇ ਜ਼ਿਲ੍ਹਾ ਮੀਤ ਪ੍ਰਧਾਨ),ਸ੍ਰ ਗੁਰਸ਼ਰਨ ਸਿੰਘ(ਜਨਰਲ ਸਕੱਤਰ), ਸ੍ਰ ਜਸਵੀਰ ਸਿੰਘ ਗੱਖੀ(ਕੌਂਸਲਰ)ਸ੍ਰ ਧਰਮ ਸਿੰਘ ਫੌਜੀ(ਜ਼ਿਲ੍ਹਾ ਪ੍ਰਧਾਨ ਐੱਸ ਸੀ ਮੋਰਚਾ)ਸ੍ਰ ਜਗਤਾਰ ਸਿੰਘ ਤਾਰੀ(ਮੰਡਲ ਪ੍ਰਧਾਨ),ਸ੍ਰ ਬਲਜਿੰਦਰ ਸਿੰਘ (ਸਰਕਲ ਪ੍ਰਧਾਨ),ਰਾਣੀ ਕੌਰ ਠੀਕਰੀਵਾਲ(ਜ਼ਿਲ੍ਹਾ ਸਕੱਤਰ),ਤੋਂ ਇਲਾਵਾ ਸਮੂਹ ਮੰਡਲਾਂ ਦੇ ਪ੍ਰਧਾਨ ਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਰਹੇ।